Punjab News: ਪੰਜਾਬ ਵਿੱਚ ਹਰ ਘਰ ਵਿੱਚ ਦੁੱਧ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਹੁੰਦੀ ਹੈ, ਕਿਉਂਕਿ ਇੱਥੇ ਜ਼ਿਆਦਾਤਰ ਘਰਾਂ ਦਹੀਂ ਅਤੇ ਲੱਸੀ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਪਰ ਹੁਣ ਪੰਜਾਬ ਵਾਲਿਆਂ ਨੂੰ ਵੱਡਾ ਝਟਕਾ ਲੱਗਿਆ ਹੈ, ਦੱਸ ਦਈਏ ਕਿ ਪੰਜਾਬ ਵਾਸੀਆਂ ਲਈ ਚਿੰਤਾ ਦੀ ਖ਼ਬਰ ਸਾਹਮਣੇ ਆਈ ਹੈ। ਲੋਕਾਂ ਦੀ ਜੇਬ੍ਹ ‘ਤੇ ਮਹਿੰਗਾਈ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਵੇਰਕਾ ਦਾ ਦੁੱਧ 2 ਰੁਪਏ ਹੋਰ ਮਹਿੰਗਾ ਹੋ ਗਿਆ ਹੈ। ਕੱਲ੍ਹ ਤੋਂ ਤੁਹਾਨੂੰ ਦੁਕਾਨ ਤੋਂ ਵੇਰਕਾ ਦਾ ਦੁੱਧ ਪਹਿਲਾਂ ਨਾਲੋਂ ਦੋ ਰੁਪਏ ਹੋਰ ਮਹਿੰਗਾ ਮਿਲੇਗਾ।

ਇੱਥੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਕਿ ਵੇਰਕਾ ਦਾ ਹਰਾ ਪੈਕੇਟ ਅੱਧਾ ਲੀਟਰ ਦਾ 31 ਰੁਪਏ, ਪੀਲਾ ਪੈਕੇਟ ਅੱਧਾ ਕਿਲੋ ਦਾ 31 ਰੁਪਏ ਅਤੇ ਫੁੱਲ ਕਰੀਮ (ਲਾਲ ਪੈਕੇਟ) ਦਾ ਅੱਧਾ ਕਿਲੋ ਦਾ ਪੈਕੇਟ 31 ਰੁਪਏ ਵਿੱਚ ਮਿਲਦਾ ਹੈ।

ਜਾਣੋ ਨਵੇਂ ਰੇਟ

ਅੱਧਾ ਲੀਟਰ ਫੁੱਲ ਕਰੀਮ ਦੁੱਧ (FCM) ਹੁਣ 35 ਰੁਪਏ ਵਿੱਚ ਮਿਲੇਗਾ।

ਵੇਰਕਾ ਸਟੈਂਡਰਡ ਮਿਲਕ (STD) ਅੱਧਾ ਲੀਟਰ 32 ਰੁਪਏ ਵਿੱਚ ਮਿਲੇਗਾ।

ਵੇਰਕਾ ਟੋਨਡ ਦੁੱਧ (TM) ਅੱਧਾ ਲੀਟਰ 28 ਰੁਪਏ ਦੀ ਬਜਾਏ 29 ਰੁਪਏ ਵਿੱਚ ਮਿਲੇਗਾ।

ਵੇਰਕਾ ਡਬਲ ਟੋਨਡ ਦੁੱਧ (DTM) 26 ਰੁਪਏ ਵਿੱਚ ਮਿਲੇਗਾ।

ਅੱਧਾ ਲੀਟਰ ਗਾਂ ਦਾ ਦੁੱਧ 30 ਰੁਪਏ ਵਿੱਚ ਵਿਕੇਗਾ।