ਬਰਨਾਲਾ: ਬਰਨਾਲਾ ਜ਼ਿਲ੍ਹੇ ਦੇ ਪਿੰਡ ਉਗੋਕੇ ਦੇ ਇੱਕ 34 ਸਾਲਾ ਨੌਜਵਾਨ ਨੇ ਜ਼ਹਿਰੀਲੀ ਦਵਾਈ ਨਿੱਗਲ ਕੇ ਖ਼ੁਦਕੁਸ਼ੀ ਕਰ ਲਈ।ਮ੍ਰਿਤਕ ਨੌਜਵਾਨ ਦੁਬੱਈ ਜਾਣ ਦੇ ਚੱਕਰ ਵਿੱਚ ਏਜੰਟ ਧੱਕੇ ਚੜ੍ਹ ਕੇ ਲੱਖਾਂ ਰੁਪਏ ਦਾ ਕਰਜ਼ਈ ਹੋ ਗਿਆ ਸੀ।
ਮ੍ਰਿਤਕ ਦੀ ਪਛਾਣ ਗੁਰਲਾਲ ਸਿੰਘ ਵਜੋਂ ਹੋਈ ਹੈ।ਉਹ ਆਪਣੇ ਕਾਰੋਬਾਰ ਦੇ ਸਿਲਸਿਲੇ ਵਿੱਚ ਦੁਬੱਈ ਜਾਣ ਦੇ ਲਈ ਇੱਕ ਏਜੰਟ ਦੇ ਹੱਥ ਚੜ ਗਿਆ ਸੀ।ਜਾਣਕਾਰੀ ਮਤੁਾਬਿਕ ਨੌਜਵਾਨ ਇੱਕ ਗਰੀਬ ਕਿਸਾਨ ਦਾ ਬੇਟਾ ਸੀ।ਉਹ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋ ਗਿਆ।ਜਿਸ ਤੋਂ ਬਾਅਦ ਨਿਰਾਸ਼ ਹੋ ਕੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ।
ਇਸ ਸਬੰਧੀ ਮ੍ਰਿਤਕ ਨੌਜਵਾਨ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਇੱਥੇ ਰੁਜ਼ਗਾਰ ਨਾ ਮਿਲਣ ’ਤੇ ਉਹਨਾਂ ਦਾ ਪੁੱਤ ਜ਼ਮੀਨ ਵੇਚਕੇ ਅਤੇ ਪਿੰਡ ਤੋਂ ਕਰਜ਼ਾ ਲੈ ਕੇ ਵਿਦੇਸ਼ ਗਿਆ ਸੀ। ਜਿੱਥੇ ਏਜੰਟਾਂ ਦੀ ਧੋਖਾਧੜੀ ਦੇ ਚੱਲਦਿਆਂ ਉਸਨੂੰ ਕੰਮ ਸਹੀ ਨਹੀਂ ਮਿਲਿਆ ਅਤੇ ਉਹ ਉਥੇ ਫਸ ਗਿਆ।ਜਿਸ ਤੋਂ ਬਾਅਦ ਉਹ ਵਾਪਿਸ ਆ ਗਿਆ। ਪਿੰਡ ਆ ਕੇ ਗੁਰਲਾਲ ਟਾਇਰ ਪੈਂਚਰ ਦੀ ਦੁਕਾਨ ਖੋਲ ਕੇ ਕੰਮ ਕਰਨ ਲੱਗ ਗਿਆ ਸੀ।ਦੁਬੱਈ ਤੋਂ ਆ ਕੇ ਆਪਣੇ ਸਿਰ ਚੜ੍ਹੇ ਕਰਜ਼ੇ ਨੂੰ ਲੈ ਕੇ ਉਹ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਜਿਸਦੇ ਚੱਲਦੇ ਉਸਨੇ ਹੁਣ ਖ਼ੁਦਕੁਸ਼ੀ ਕਰ ਲਈ।
ਇਸ ਸਬੰਧੀ ਜਾਂਚ ਅਧਿਕਾਰੀ ਏਐਸਆਈ ਲਾਭ ਸਿੰਘ ਨੇ ਦੱਸਿਆ ਕਿ ਵਿਦੇਸ਼ ਜਾਣ ਦੇ ਨਾਮ ’ਤੇ ਗੁਰਲਾਲ ਸਿੰਘ ਨੇ ਕਰਜ਼ਾ ਲਿਆ ਸੀ। ਇਸੇ ਕਰਜ਼ ਦੀ ਵਜਾ ਕਰਕੇ ਉਹ ਦਿਮਾਗੀ ਪ੍ਰੇਸ਼ਾਨ ਰਹਿੰਦਾ ਸੀ। ਜਿਸਦੇ ਚੱਲਦੇ ਉਸਨੇ ਆਪਣੇ ਖੇਤ ਵਿੱਚ ਜਾ ਕੇ ਖ਼ੁਦਕੁਸ਼ੀ ਕੀਤੀ ਹੈ। ਪਰਿਵਾਰ ਦੇ ਬਿਆਨ ’ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।