ਚੰਡੀਗੜ੍ਹ: ਸੋਸ਼ਲ ਮੀਡੀਆ 'ਤੇ ਚੈਲੰਜ ਜਾਨਲੇਵਾ ਸਾਬਤ ਹੋ ਰਹੇ ਹਨ। ਇਸ ਦੇ ਬਾਵਜੂਦ ਲੋਕ ਬਾਜ ਨਹੀਂ ਆ ਰਹੇ। ਇਸ ਵੇਲੇ ਟਿਕਟੌਕ 'ਤੇ ਸਕੱਲ ਬ੍ਰੇਕਰ ਚੈਲੰਜ ਵਾਇਰਲ ਹੋ ਰਿਹਾ ਹੈ। ਇਹ ਚੈਲੰਜ ਟ੍ਰਿਪਲ ਜੰਪ ਤੇ ਜੰਪ ਟ੍ਰਿਕ ਪਰੈਂਕ ਵਜੋਂ ਸਾਹਮਣੇ ਆ ਰਿਹਾ ਹੈ। ਇਹ ਬੇਹੱਦ ਘਾਤਕ ਹੈ ਤੇ ਇਸ ਨਾਲ ਕਿਸੇ ਦੀ ਵੀ ਜਾਨ ਜਾ ਸਕਦੀ ਹੈ।
ਇਸ ਚੈਲੇਂਜ 'ਚ ਤਿੰਨ ਲੋਕ ਨੇੜੇ-ਨੇੜੇ ਖੜ੍ਹੇ ਹੁੰਦੇ ਹਨ। ਇੱਕ ਵਿਅਕਤੀ ਵਿਚਾਲੇ ਖੜ੍ਹਾ ਹੁੰਦਾ ਹੈ ਤੇ ਦੋ ਉਸ ਦੇ ਆਸ-ਪਾਸ ਖੜ੍ਹੇ ਹੁੰਦੇ ਹਨ। ਇਸ ਵਿੱਚ ਆਸਪਾਸ ਖੜ੍ਹੇ ਵਿਅਕਤੀ ਵਿਚਕਾਰ ਖੜ੍ਹੇ ਵਿਅਕਤੀ ਨੂੰ ਹੱਥ ਉੱਚਾ ਕਰਕੇ ਜੰਪ ਕਰਨ ਲਈ ਕਹਿੰਦੇ ਹਨ। ਵਿਚਕਾਰ ਵਾਲੇ ਵਿਅਕਤੀ ਦੇ ਜੰਪ ਕਰਨ ਦੇ ਨਾਲ ਹੀ ਆਸਪਾਸ ਵਾਲੇ ਦੋਵੇਂ ਵਿਅਕਤੀ ਉਸ ਦੇ ਪੈਰਾਂ 'ਤੇ ਸਾਈਡ ਕਿੱਕ ਮਾਰਦੇ ਹਨ ਜਿਸ ਕਾਰਨ ਸਿਰ ਦੇ ਭਾਰ ਡਿੱਗ ਜਾਂਦਾ ਹੈ।
ਇਸ ਕਾਰਨ ਇਸ ਨੂੰ ਸਕੱਲ ਬ੍ਰੇਕਰ ਚੈਲੰਜ ਕਿਹਾ ਗਿਆ ਹੈ। ਇਸ ਨਾਲ ਡਿੱਗਣ ਵਾਲੇ ਦੀ ਖੋਪੜੀ 'ਤੇ ਗੰਭੀਰ ਸੱਟ ਲੱਗਦੀ ਹੈ ਤੇ ਇਹ ਜਾਨਲੇਵਾ ਸਾਬਤ ਹੋ ਰਹੀ ਹੈ।

Warning : Skullbreaker Challenge is trending I urge you all to show your children and parents and teach them this is really dangerous. It can break skull and can cause some serious problem.#skullbreakerchallenge pic.twitter.com/OQQ8idnbfA


— Simmi Ahuja (@SimmiAhuja_) February 15, 2020