ਲੁਧਿਆਣਾ: ਇੱਥੇ ਆਈਆਈਐਫਐਲ ਗੋਲਡ ਲੋਨ ਦੀ ਸ਼ਾਖਾ ਵਿੱਚ ਅੱਜ ਹੋਈ 30 ਕਿਲੋ ਸੋਨੇ ਦੀ ਲੁੱਟ ਤੋਂ ਬਾਅਦ ਇਸ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਲੁਟੇਰੇ ਦੋ ਬੈਗਾਂ ਤੇ ਤਿੰਨ ਵੱਡੇ ਪੌਲੀਥੀਨ ਦੇ ਲਿਫਾਫਿਆਂ ਵਿੱਚ ਸੋਨਾ ਭਰ ਲੈ ਗਏ। ਇੱਕ ਲੁਟੇਰਾ ਲੁੱਟ ਤੋਂ ਬਾਅਦ ਬੈਂਕ ਨੂੰ ਤਾਲਾ ਲਾਉਂਦਾ ਦਿਖਾਈ ਦੇ ਰਿਹਾ ਹੈ। ਲੁਟੇਰੇ ਚਿੱਟੇ ਰੰਗ ਦੀ ਮਾਰੂਤੀ ਸਵਿਫਟ ਕਾਰ ਵਿੱਚ ਫਰਾਰ ਹੋਏ ਹਨ।


ਦਰਅਸਲ ਅੱਜ ਲੁਧਿਆਣਾ ਦੀ ਆਈਆਈਐਫਐਲ ਗੋਲਡ ਲੋਨ ਦੀ ਸ਼ਾਖਾ ਵਿੱਚ 30 ਕਿਲੋ ਸੋਨੇ ਦੀ ਲੁੱਟ ਹੋਈ ਹੈ। ਸਵੇਰੇ ਕਰੀਬ 10 ਵੱਜ ਕੇ 45 ਮਿੰਟ 'ਤੇ 4 ਲੁਟੇਰੇ ਬੈਂਕ ਅੰਦਰ ਦਾਖਲ ਹੋਏ ਤੇ ਕਰਮਚਾਰੀਆ ਤੋਂ ਹਥਿਆਰਾਂ ਦੀ ਨੋਕ 'ਤੇ 30 ਕਿੱਲੋ ਸੋਨਾ ਲੁੱਟ ਕੇ ਫਰਾਰ ਹੋ ਗਏ। ਇਸ ਸੋਨੇ ਦੀ ਬਾਜ਼ਾਰ ਵਿੱਚ ਕੀਮਤ ਕਰੀਬ 12 ਕਰੋੜ ਰੁਪਏ ਦਸੀ ਜਾ ਰਹੀ ਹੈ।

ਆਈਆਈਐਫਐਲ ਗੋਲਡ ਲੋਨ ਸ਼ਾਖਾ ਦੀ ਇਮਾਰਤ ਨਾਲ ਲੱਗੇ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਦਿਖ ਰਿਹਾ ਹੈ ਕਿ ਪਹਿਲਾਂ 2 ਲੁਟੇਰੇ ਇਸ ਸ਼ਾਖਾ ਵਿੱਚ ਦਾਖਲ ਹੋ ਰਹੇ ਹਨ। ਬਾਅਦ ਵਿੱਚ ਦੋ ਹੋਰ ਲੁਟੇਰੇ ਇਸ ਸ਼ਾਖਾ ਵਿੱਚ ਦਾਖਲ ਹੋਏ ਹਨ। ਇਨ੍ਹਾਂ ਲੁਟੇਰਿਆਂ ਨੇ ਬੈਂਕ ਵਿੱਚ ਦਾਖਲ ਹੋ ਕੇ ਬੈਂਕ ਕਰਮਚਾਰੀਆਂ ਤੋਂ ਹਥਿਆਰਾ ਦੀ ਨੋਕ ਤੇ 30 ਕਿਲੋ ਸੋਨਾ ਲੁੱਟਿਆ। ਕਰਮਚਾਰੀਆਂ ਨੂੰ ਰੱਸੀਆਂ ਨਾਲ ਬੰਨ ਦਿੱਤਾ ਤੇ ਕੁਝ ਹੀ ਮਿੰਟਾ ਵਿੱਚ 12 ਕਰੋੜ ਰੁਪਏ ਦਾ ਸੋਨਾ ਲੁੱਟ ਕੇ ਫਰਾਰ ਹੋ ਗਏ।