ਮੁਕਤਸਰ : ਮੁਕਤਸਰ ਵਿਖੇ ਵਿਜੀਲੈਂਸ ਦੀ ਟੀਮ ਨੇ ਥਾਣਾ ਕੋਟ ਭਾਈ ਦੇ ਐਸ ਐਚ ਓ ਜਸਵਿੰਦਰ ਸਿੰਘ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਖ਼ਾਸ ਇਹ ਵੀ ਹੈ ਕਿ ਜਿਸ ਸਮੇਂ ਵਿਜੀਲੈਂਸ ਦੀ ਟੀਮ ਨੇ ਐਸ ਐਸ ਓ ਨੂੰ ਗ੍ਰਿਫ਼ਤਾਰ ਕੀਤਾ ਤਾਂ ਥਾਣੇ ਦਾ ਮੁਨਸ਼ੀ ਰਾਮ ਸਵਰੂਪ ਵਿਜੀਲੈਂਸ ਦੀ ਟੀਮ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ।         ਮਿਲੀ ਜਾਣਕਾਰੀ ਅਨੁਸਾਰ ਇਸ ਸਬੰਧ ਵਿੱਚ ਜੱਗਾ ਸਿੰਘ ਨਾਮਕ ਵਿਅਕਤੀ ਨੇ ਸ਼ਿਕਾਇਤ ਦਿੱਤੀ ਸੀ। ਜੱਗਾ ਸਿੰਘ ਦਾ ਦੋਸ਼ ਸੀ ਕਿ ਐਸ ਐਚ ਓ ਨੇ ਉਸ ਦੇ ਪੁੱਤਰ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਥਾਣੇ ਵਿੱਚ ਰੱਖਿਆ ਹੋਇਆ ਹੈ। ਐਸ ਐਚ ਓ ਨੇ ਵਾਰ ਵਾਰ ਜੱਗਾ ਸਿੰਘ ਦੇ ਲੜਕੇ ਨੂੰ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਰਿਹਾ ਸੀ ਅਤੇ ਇਸੀ ਦੇ ਚੱਲਦੇ ਉਸ ਨੇ 40 ਹਜ਼ਾਰ ਰੁਪਏ ਵੀ ਲਏ।                   ਜੱਗਾ ਸਿੰਘ ਐਸ ਐਚ ਓ 2 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਗਈ ਅਤੇ ਐਸ ਐਚ ਓ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂਕਿ ਮੁਨਸ਼ੀ ਦੀ ਭਾਲ ਕੀਤੀ ਜਾ ਰਹੀ ਹੈ।