ਤਰਨਤਾਰਨ: ਜ਼ਿਲ੍ਹਾ ਦੇ ਵਿਜਿਲੈਂਸ ਨੇ ਤਰਨਤਾਰਨ ਵਿਖੇ ਨੌਕਰੀ ਲਗਾਉਣ ਦੇ ਬਦਲੇ ਰਿਸ਼ਵਤ ਦੀ ਮੰਗ ਕਰਨ ਵਾਲੇ ਮਲਟੀਪਰਪਸ ਹੈਲਥ ਵਰਕਰ ਪ੍ਰਿਥੀਪਾਲ ਸਿੰਘ ਨੂੰ ਰੰਗੇ ਹੱਥੀ 50 ਹਜ਼ਾਰ ਦੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤਕਰਤਾ ਬਰਿੰਦਰਪਾਲ ਸਿੰਘ ਨੇ ਵਿਜਿਲੈੰਸ ਨੂੰ ਸ਼ਿਕਾਇਤ ਕੀਤੀ ਸੀ ਕਿ ਸਿਹਤ ਵਿਭਾਗ ਵਿਚ ਤੈਨਾਤ ਮਲਟੀਪਰਪਸ ਹੈਲਥ ਵਰਕਰ ਜੋ ਕਿ ਪ੍ਰਾਈਮਰੀ ਹੈਲਥ ਸੈੰਟਰ ਢੋਟੀਆਂ ਵਿਚ ਤੈਨਾਤ ਹੈ ਨੇ ਉਸ ਨੂੰ ਸਰਕਾਰੀ ਨੋਕਰੀ ਲਗਵਾਉਣ ਦਾ ਭਰੌਸਾ ਦਿਵਾਇਆ। ਨਾਲ ਹੀ ਸ਼ਿਕਾਇਤਕਰਤਾ ਬਰਿੰਦਰਪਾਲ ਸਿੰਘ ਤੋਂ ਰਿਸ਼ਵਤ ਦੀ ਮੰਗ ਕੀਤੀ।


ਬਰਿੰਦਰਪਾਲ ਸਿੰਘ ਨੇ ਇਸ ਨੌਕਰੀ 'ਚ ਕੋਈ ਦਿਲਚਸਪੀ ਨਹੀਂ ਦਿਖਾਈ ਪਰ ਉਨ੍ਹਾਂ ਨੇ ਪ੍ਰਿਥੀਪਾਲ ਸਿੰਘ ਨੂੰ ਆਪਣੇ ਕਿਸੇ ਰਿਸ਼ਤੇਦਾਰ ਨੂੰ ਨੌਕਰੀ ਲਗਵਾਉਣ ਦੀ ਗੱਲ ਆਖੀ। ਜਿਸ ਤੋਂ ਬਾਅਦ ਪ੍ਰਿਥੀਪਾਲ ਸਿੰਘ ਨੇ ਬਰਿੰਦਰਪਾਲ ਦੀ ਮੁਲਾਕਾਤ ਪਰਸੋਨਲ ਵਿਭਾਗ ਵਿਚ ਤੈਨਾਤ ਮਲਕੀਤ ਸਿੰਘ ਨਾਲ ਕਰਵਾਈ। ਪ੍ਰਿਥੀਪਾਲ ਅਤੇ ਮਲਕੀਤ ਸਿੰਘ ਦੋਵਾਂ ਨੇ ਮਿਲਕੇ 3.5 ਲਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ।


ਸ਼ਿਕਾਇਤਕਰਤਾ ਨੇ ਇਸ ਗੱਲ ਦੀ ਸੁਚਨਾ ਵਿਜਿਲੈੰਸ ਵਿਭਾਗ ਨੂੰ ਦਿੱਤੀ। ਜਿਸ ਤੋਂ ਬਾਅਦ ਵਿਜੀਲੈਂਸ ਨੇ ਟ੍ਰੈਪ ਲੱਗਾ ਕੇ ਦੋਵਾਂ ਵਿਅਕਤੀਆ ਨੂੰ ਰੰਗੇ ਹਥੀ ਗ੍ਰਿਫ਼ਤਾਰ ਕਰ ਲਿਆ ਹੈ। ਅਤੇ ਰਿਸ਼ਵਤ ਵਜੋਂ ਲਏ 50 ਹਜ਼ਾਰ ਰੁਪਏ ਵੀ ਬਰਾਮਦ ਕਰ ਲਏ। ਨਾਲ ਹੀ ਵਿਜੀਲੈਂਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਵਿਜੀਲੈਂਸ ਨੇ ਪ੍ਰਿਥੀਪਾਲ ਸਿੰਘ, ਮਲਕੀਅਤ ਸਿੰਘ, ਸੁਖਵੰਤ ਸਿੰਘ, ਹਰਪਾਲ ਸਿੰਘ 4 ਲੋਕ ਗਿਰਫਤਾਰ ਕੀਤੇ ਹਨ।


ਇਹ ਵੀ ਪੜ੍ਹੋ: Delhi Corona Update: ਦਿੱਲੀ 'ਚ ਕੋਰੋਨਾ ਦੇ 72 ਨਵੇਂ ਮਾਮਲੇ, ਜਾਣੋ ਮੁੱਖ ਮੰਤਰੀ ਕੇਜਰੀਵਾਲ ਨੇ ਸਕੂਲ ਖੋਲ੍ਹਣ ਬਾਰੇ ਕੀ ਕਿਹਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904