Gurdaspur News : ਵਿਜਿਲੈਂਸ ਬਿਊਰੋ ਪੰਜਾਬ ਦੀ ਰਡਾਰ 'ਤੇ ਹੁਣ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਆ ਚੁੱਕੇ ਹਨ ਅਤੇ ਮੰਗਲਵਾਰ ਨੂੰ ਉਨ੍ਹਾਂ ਸਮੇਤ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਪੁੱਛਗਿੱਛ ਦੇ ਲਈ ਵਿਜ਼ੀਲੈਂਸ ਦਫਤਰ ਗੁਰਦਾਸਪੁਰ ਬੁਲਾਇਆ ਗਿਆ ,ਜਿੱਥੇ ਵਿਜੀਲੈਂਸ ਵਿਭਾਗ ਦੇ ਐਸ.ਐਸ.ਪੀ ਵਰਿੰਦਰ ਸਿੰਘ ਨੇ ਉਹਨਾਂ ਕੋਲੋਂ ਲਗਭਗ 7 ਘੰਟੇ ਪੁੱਛਗਿੱਛ ਕੀਤੀ ਅੱਤੇ ਉਹਨਾਂ ਦੇ ਕੋਲੋਂ ਜਾਇਦਾਦ ਦਾ ਵੇਰਵਾ ਮੰਗਿਆ ਗਿਆ ਅਤੇ 7 ਦਿਨਾਂ ਬਾਅਦ 14 ਦਿਸੰਬਰ ਨੂੰ ਫਿਰ ਤੋਂ ਪੇਸ਼ ਹੋਣ ਲਈ ਕਿਹਾ ਗਿਆ। 


 

ਇਸ ਮੌਕੇ ਡੀਐੱਸਪੀ ਵਿਜ਼ੀਲੈਂਸ ਵੱਲੋਂ ਮਾਰੇ ਗਏ ਸਲੂਟ 'ਤੇ ਬੋਲਦੇ ਹੋਏ ਵਿਧਾਇਕ ਪਾਹੜਾ ਨੇ ਕਿਹਾ ਕਿ ਡੀਐਸਪੀ ਵਿਜ਼ੀਲੈਂਸ ਨੇ ਬਰਿੰਦਰਮੀਤ ਸਿੰਘ ਪਾਹੜਾ ਨੂੰ ਨਹੀਂ ਵਿਧਾਇਕ ਦੇ ਪ੍ਰੋਟਕੋਲ ਨੂੰ ਸਲੂਟ ਕਿਤਾ ਹੈ ਅਤੇ ਜਿਸ ਮੀਡਿਆ ਅਦਾਰੇ ਨੇ ਇਹ ਖ਼ਬਰ ਚਲਾਈਆਂ ਹਨ ,ਉਹ ਉਹਨਾਂ ਚੈਨਲਾਂ ਨੂੰ ਨੋਟਿਸ ਵੀ ਭੇਜਣਗੇ। ਮੀਡਿਆ ਨਾਲ ਗੱਲਬਾਤ ਕਰਦੇ ਹੋਏ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਉਹਨਾਂ ਦੀ ਸ਼ਿਕਾਇਤ ਕਿਸੇ ਨੇ ਵਿਜੀਲੈਂਸ ਵਿਭਾਗ ਨੂੰ ਕੀਤੀ ਹੈ ਕਿ ਉਹਨਾਂ ਦੇ ਕੋਲ ਆਮਦਨ ਨਾਲੋਂ ਵੱਧ ਜਾਇਦਾਦ ਹੈ ਪਰ ਉਹਨਾਂ ਦਾ ਅਕਸ਼ ਬਿਲਕੁੱਲ ਸਾਫ਼ ਹੈ ਅਤੇ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ ਅਤੇ ਵਿਜੀਲੈਂਸ ਵਿਭਾਗ ਦਾ ਪੂਰਾ ਸਹਿਯੋਗ ਕਰਨਗੇ। 

 

ਉਨ੍ਹਾਂ ਕਿਹਾ ਕਿ ਅੱਜ ਉਹਨਾਂ ਸਮੇਤ ਉਹਨਾਂ ਦੇ ਭਰਾ, ਪਿਤਾ ਅਤੇ ਚਾਚੇ ਦੇ ਪੁੱਤਰ ਨੂੰ ਬੁਲਾਇਆ ਗਿਆ ਸੀ ਅਤੇ ਉਹਨਾਂ ਦੇ ਕੋਲੋ ਜੋ ਵੇਰਵਾ ਮੰਗਿਆ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ ਵਿਜੀਲੈਂਸ ਵੱਲੋਂ ਜੋ ਜਾਇਦਾਦ ਨੂੰ ਲੈ ਕੇ ਪ੍ਰਫਾਰਮੇ ਦਿੱਤੇ ਗਏ ਹਨ ,ਉਹ 7 ਦਿਨ ਬਾਅਦ ਭਰ ਕੇ ਵਿਜ਼ੀਲੈਂਸ ਨੂੰ ਦੇ ਦਿੱਤੇ ਜਾਣਗੇ। ਉਹਨਾਂ ਇਹ ਵੀ ਆਰੋਪ ਲਗਾਏ ਕਿ ਵਿਜੀਲੈਂਸ ਵਿਭਾਗ ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰ ਰਹੀ ਹੈ ਅਤੇ ਜਾਂਚ ਦੌਰਾਨ ਉਨ੍ਹਾਂ ਦੇ ਪਿਤਾ ਜੋ ਕਿ ਸ਼ੂਗਰ ਦੇ ਮਰੀਜ਼ ਹਨ, ਉਹਨਾਂ ਨੂੰ ਵੀ ਪ੍ਰੇਸ਼ਾਨ ਕੀਤਾ ਗਿਆ। 

ਉੱਥੇ ਹੀ ਵਿਜ਼ੀਲੈਂਸ ਦੇ ਐਸਐਸਪੀ ਵਰਿੰਦਰ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਸਮੇਤ ਉਹਨਾਂ ਦੇ ਪਰਿਵਾਰ ਦੇ 4 ਮੈਂਬਰਾਂ ਨੂੰ ਜਾਂਚ ਦੇ ਲਈ ਬੁਲਾਇਆ ਗਿਆ ਸੀ ਅਤੇ ਉਹਨਾਂ ਦੇ ਕੋਲੋਂ ਜਾਇਦਾਦ ਦਾ ਵੇਰਵਾ ਮੰਗਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਤੇ 7 ਦਿਨ ਬਾਅਦ ਵਿਧਾਇਕ ਪਾਹੜਾ ਨੂੰ ਫਿਰ ਤੋਂ ਜਾਂਚ ਦੇ ਲਈ ਬੁਲਾਇਆ ਜਾਵੇਗਾ। ਇਸ ਮੌਕੇ 'ਤੇ ਡੀਐਸਪੀ ਵਿਜ਼ੀਲੈਂਸ ਵੱਲੋਂ ਮਾਰੇ ਗਏ ਸਲੂਟ 'ਤੇ ਬੋਲਦੇ ਹੋਏ ਕਿਹਾ ਕਿ ਜਦ ਸਲੂਟ ਮਾਰਿਆ ਗਿਆ ਸੀ ,ਓਸ ਸਮੇਂ ਉਹ ਉਥੇ ਮੌਜੂਦ ਨਹੀਂ ਸਨ। ਇਸ ਮਾਮਲੇ ਦੀ ਜਾਂਚ-ਪੜਤਾਲ ਕੀਤੀ ਜਾਵੇਗੀ।