ਮੰਤਰੀਆਂ ਨਾਲ ਖਹਿਬੜਣ ਵਾਲੇ ਕਰਨ ਅਵਤਾਰ ਸਿੰਘ ਦੀ ਛੁੱਟੀ, ਵਿੰਨੀ ਮਹਾਜਨ ਬਣੀ ਮੁੱਖ ਸਕੱਤਰ
ਏਬੀਪੀ ਸਾਂਝਾ | 26 Jun 2020 01:48 PM (IST)
ਪੰਜਾਬ ਸਰਕਾਰ ਨੇ ਵੱਡੀ ਤਬਦੀਲੀ ਕਰਦੇ ਹੋਏ ਮੁੱਖ ਸੱਕਤਰ ਕਰਨ ਅਵਤਾਰ ਸਿੰਘ ਦੀ ਥਾਂ ਵਿੰਨੀ ਮਹਾਜਨ ਨੂੰ ਮੁੱਖ ਸਕੱਤਰ ਲਾ ਦਿੱਤਾ ਹੈ। ਕਰਨ ਅਵਤਾਰ ਸਿੰਘ ਨੂੰ ਸਪੈਸ਼ਲ ਚੀਫ ਸੈਕਟਰੀ ਲਾ ਦਿੱਤਾ ਗਿਆ ਹੈ।
ਚੰਡੀਗੜ੍ਹ: ਪੰਜਾਬ ਸਰਕਾਰ ਨੇ ਵੱਡੀ ਤਬਦੀਲੀ ਕਰਦੇ ਹੋਏ ਮੁੱਖ ਸੱਕਤਰ ਕਰਨ ਅਵਤਾਰ ਸਿੰਘ ਦੀ ਥਾਂ ਵਿੰਨੀ ਮਹਾਜਨ ਨੂੰ ਮੁੱਖ ਸਕੱਤਰ ਲਾ ਦਿੱਤਾ ਹੈ। ਕਰਨ ਅਵਤਾਰ ਸਿੰਘ ਨੂੰ ਸਪੈਸ਼ਲ ਚੀਫ ਸੈਕਟਰੀ ਲਾ ਦਿੱਤਾ ਗਿਆ ਹੈ। ਕਰਨ ਅਵਤਾਰ ਸਿੰਘ ਮੀਟਿੰਗ ਦੌਰਾਨ ਮੰਤਰੀਆਂ ਨਾਲ ਖਹਿਬੜਣ ਕਰਕੇ ਚਰਚਾ ਵਿੱਚ ਆਏ ਸੀ। ਕੈਪਟਨ ਅਮਰਿੰਦਰ ਸਿੰਘ ਨੇ ਸੁਲ੍ਹਾ ਕਰਵਾ ਦਿੱਤੀ ਸੀ ਪਰ ਹੁਣ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਹੈ। ਕਰਨ ਅਵਤਾਰ ਸਿੰਘ ਛੇਤੀ ਹੀ ਰਿਟਾਇਰਡ ਹੋਣ ਵਾਲੇ ਹਨ, ਇਸ ਦੇ ਬਾਵਜੂਦ ਉਨ੍ਹਾਂ ਨੂੰ ਬਦਲ ਦਿੱਤਾ ਗਿਆ ਹੈ।