ਵੱਡੀ ਖ਼ਬਰ : ਹੁਣ ਵੀਕੇ ਭਾਵੜਾ ਬਣੇ ਪੰਜਾਬ ਦੇ ਨਵੇਂ ਡੀਜੀਪੀ

 

( ਸ਼ੰਕਰ ਦਾਸ ਚੰਡੀਗੜ੍ਹ ): 1987 ਬੈਚ ਦੇ ਅਧਿਕਾਰੀ ਵੀਕੇ ਭਾਵੜਾ ਨੂੰ ਅੱਜ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ UPSC ਦੇ ਪੈਨਲ ਤੋਂ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਹੈ ਅਤੇ ਵੀਕੇ ਭਾਵੜਾ ਸਿਧਾਰਥ ਚਟੋਪਾਧਿਆਏ ਦੀ ਥਾਂ ਲੈਣਗੇ। ਇਸ ਤੋਂ ਪਹਿਲਾਂ 1986 ਬੈਚ ਦੇ ਆਈਪੀਐਸ ਅਧਿਕਾਰੀ ਸਿਧਾਰਥ ਚਟੋਪਾਧਿਆਏ ਨੂੰ ਪੰਜਾਬ ਦਾ ਡੀਜੀਪੀ ਨਿਯੁਕਤ ਕੀਤਾ ਗਿਆ ਸੀ। 
 

ਮਿਲੀ ਜਾਣਕਾਰੀ ਅਨੁਸਾਰ ਇਸ ਅਹੁਦੇ ਲਈ ਪੈਨਲ ’ਚ ਪਹਿਲੇ ਨੰਬਰ ’ਤੇ 1997 ਬੈਚ ਦੇ ਆਈਪੀਐੱਸ ਅਧਿਕਾਰੀ ਦਿਨਕਰ ਗੁਪਤਾ, ਦੂਜੇ ਨੰਬਰ ’ਤੇ ਵੀਰੇਸ਼ ਕੁਮਾਰ ਭਾਵੜਾ ਤੇ ਤੀਜੇ ਨੰਬਰ ’ਤੇ 1988 ਬੈਚ ਦੇ ਪ੍ਰਬੋਧ ਕੁਮਾਰ ਦਾ ਨਾਂ ਸੀ। ਯੂਪੀਐੱਸਸੀ ਵਲੋਂ ਡੀਜੀਪੀ ਦੀ ਕੱਟ ਆਫ ਡੇਟ 30 ਸਤੰਬਰ ਦੀ ਬਜਾਏ 5 ਅਕਤੂਬਰ ਨੂੰ ਮੰਨਣ ਦੇ ਕਾਰਨ ਮੌਜੂਦਾ ਕਾਰਜਕਾਰੀ ਡੀਜੀਪੀ ਸਿਧਾਰਥ ਚੱਟੋਪਾਧਿਆਏ ਡੀਜੀਪੀ ਦੀ ਦੌੜ ਤੋਂ ਬਾਹਰ ਹੋ ਗਏ ਹਨ।

 

ਦੱਸਣਯੋਗ ਹੈ ਕਿ ਬੀਤੇ ਮੰਗਲਵਾਰ ਨੂੰ ਯੂਪੀਐੱਸਸੀ ਦੀ ਮੀਟਿੰਗ ’ਚ ਪੰਜਾਬ ਸਰਕਾਰ ਵੱਲੋਂ ਡੀਜੀਪੀ ਲਈ ਕੱਟ ਆਫ਼ ਡੇਟ 30 ਸਤੰਬਰ ਮੰਨਣ ਦੀ ਦਲੀਲ ਦਿੱਤੀ ਗਈ ਅਤੇ ਕਿਹਾ ਕਿ ਸਰਕਾਰ ਨੇ ਡੀਜੀਪੀ ਲਈ ਪੈਨਲ 30 ਸਤੰਬਰ ਨੂੰ ਭੇਜ ਦਿੱਤਾ ਸੀ ਪਰ ਯੂਪੀਐੱਸਸੀ ਨੇ ਮੁੜ ਸਾਫ਼ ਕਰ ਦਿੱਤਾ ਕਿ 30 ਸਤੰਬਰ ਨੂੰ ਉਦੋਂ ਦੇ ਡੀਜੀਪੀ ਦਿਨਕਰ ਗੁਪਤਾ ਕੈਜ਼ੂਅਲ ਛੁੱਟੀ ’ਤੇ ਸਨ, ਉਨ੍ਹਾਂ ਨੂੰ ਚਾਰ ਅਕਤੂਬਰ ਨੂੰ ਅਹੁਦੇ ਤੋਂ ਹਟਾਇਆ ਗਿਆ। ਅਜਿਹੇ ’ਚ ਕੱਟ ਆਫ਼ ਡੇਟ 5 ਅਕਤੂਬਰ ਬਣਦੀ ਹੈ।

 

ਪੰਜਾਬ ਦੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਦੀਆਂ ਦਲੀਲਾਂ ’ਤੇ ਅਸਹਿਮਤੀ ਪ੍ਰਗਟ ਕਰਦੇ ਹੋਏ ਯੂਪੀਐੱਸਸੀ ਨੇ ਸੀਲਬੰਦ ਲਿਫਾਫੇ ’ਚ ਪੈਨਲ ਉਨ੍ਹਾਂ ਨੂੰ ਸੌਂਪ ਦਿੱਤਾ ਸੀ। ਜ਼ਿਕਰਯੋਗ ਹੈ ਕਿ ਦਿਨਕਰ ਗੁਪਤਾ ਵੱਲੋਂ ਛੁੱਟੀ ਲਈ ਅਪਲਾਈ ਕਰਨ ਤੋਂ ਬਾਅਦ ਆਈਪੀਐੱਸ ਸਹੋਤਾ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਇਸ ਤੋਂ ਬਾਅਦ ਡੀਜੀਪੀ ਸਿਧਾਰਥ ਚੱਟੋਪਾਧਿਆਏ ਨੂੰ ਪੰਜਾਬ ਦਾ ਡੀਜੀਪੀ ਨਿਯੁਕਤ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਡੀਜੀਪੀ ਸਿਰਫ਼ ਉਹੀ ਹੋ ਸਕਦਾ ਹੈ ,ਜਿਸ ਨੂੰ ਯੂਪੀਐੱਸਸੀ ਕਲੀਅਰ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਸੇਵਾ ਵਿੱਚ 2 ਸਾਲ ਦਾ ਕਾਰਜਕਾਲ ਹੋਵੇ।

 



ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ 'ਤੇ ਨਵੀ ਲੈਬ ਨੂੰ ਦਿੱਤਾ ਕੋਰੋਨਾ ਟੈਸਟਿੰਗ ਦਾ ਕੰਮ , ਅੱਜ ਹੋਰ 25 ਯਾਤਰੀ ਨਿਕਲੇ ਕੋਰੋਨਾ ਪਾਜ਼ੀਟਿਵ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490