ਅੰਮ੍ਰਿਤਸਰ: ਨਗਰ ਨਿਗਮ ਅੰਮ੍ਰਿਤਸਰ ਦੇ ਦੋ ਵਾਰਡਾਂ 50 ਤੇ 71 ਨੰਬਰ ਵਾਰਡ ਵਿੱਚ ਜ਼ਿਮਨੀ ਚੋਣਾਂ ਲਈ ਸਵੇਰ ਤੋਂ ਹੀ ਵੋਟਿੰਗ ਜਾਰੀ ਹੈ। ਇਸ ਵੋਟਿੰਗ ਲਈ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹੋਏ ਹਨ। 50 ਨੰਬਰ ਵਾਰਡ ਤੋਂ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਦਾ ਕਤਲ ਹੋ ਗਿਆ ਸੀ। ਇਸ ਕਾਰਨ ਇਹ ਵਾਰਡ ਖਾਲੀ ਸੀ।
ਕਾਂਗਰਸ ਨੇ ਸਾਬਕਾ ਸਵਰਗੀ ਕੌਂਸਲਰ ਗੁਰਦੀਪ ਪਹਿਲਵਾਨ ਦੀ ਪਤਨੀ ਰਾਜਬੀਰ ਕੌਰ ਨੂੰ ਚੋਣ ਮੈਦਾਨ ਦੇ 'ਚ ਉਤਾਰਿਆ ਹੈ। ਜਦਕਿ ਭਾਜਪਾ ਵੱਲੋਂ ਰਾਜ ਕੁਮਾਰ ਜੂਡੋ ਚੋਣ ਲੜ ਰਹੇ ਹਨ। ਭਾਜਪਾ ਉਮੀਦਵਾਰ ਰਾਜ ਕੁਮਾਰ ਜੂਡੋ ਪਹਿਲਾਂ ਵੀ ਗੁਰਦੀਪ ਪਹਿਲਵਾਨ ਕੋਲੋਂ ਹਾਰੇ ਸੀ। ਦੋਵਾਂ 'ਚ ਸਖ਼ਤ ਮੁਕਾਬਲਾ ਚੱਲ ਰਿਹਾ ਹੈ। ਇਸ ਵਾਰਡ ਦੀਆਂ ਕੁੱਲ ਵੋਟਾਂ ਸਾਢੇ 11 ਹਜ਼ਾਰ ਹਨ।
ਦੂਜੇ ਪਾਸੇ ਅੰਮ੍ਰਿਤਸਰ ਨਗਰ ਨਿਗਮ ਦੀ ਵਾਰਡ ਨੰਬਰ 71 'ਚ ਵੀ ਪੋਲਿੰਗ ਜਾਰੀ ਹੈ। ਇਹ ਵਾਰਡ ਅਕਾਲੀ ਦਲ ਦੀ ਕੌਂਸਲਰ ਦੀ ਮੌਤ ਹੋ ਜਾਣ ਤੋਂ ਬਾਅਦ ਖਾਲੀ ਹੋਈ ਸੀ। ਇਹ ਸੀਟ ਇਸਤਰੀ ਐਸਸੀ ਕੋਟੇ 'ਚ ਰਾਖਵੀਂ ਹੈ। ਕਾਂਗਰਸ ਪਾਰਟੀ ਨੇ ਇਸ ਵਾਰਡ ਚੋਂ ਗੁਰਮੀਤ ਕੌਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਜਦਕਿ ਅਕਾਲੀ ਦਲ ਵੱਲੋਂ ਜਿੰਦਰ ਕੌਰ ਚੋਣ ਲੜ ਰਹੇ ਹਨ।
ਦੋਵਾਂ ਸੀਟਾਂ ਲਈ ਵੋਟਿੰਗ ਦਾ ਕੰਮ ਚਾਰ ਵਜੇ ਤੱਕ ਜਾਰੀ ਰਹੇਗਾ। ਇਨ੍ਹਾਂ ਦੋਵਾਂ ਵਾਰਡਾਂ ਦੇ 'ਚ ਚੋਣਾਂ ਦੇ ਲਈ 13-13 ਬੂਥ ਬਣਾਏ ਗਏ ਹਨ ਤੇ ਪੁਲਿਸ ਨੇ ਇਨ੍ਹਾਂ ਬੂਥਾਂ ਦੇ ਸਖ਼ਤ ਇੰਤਜ਼ਾਮ ਕੀਤੇ ਹਨ।
ਅੰਮ੍ਰਿਤਸਰ ਦੇ ਦੋ ਵਾਰਡਾਂ ਦੀ ਜ਼ਿਮਨੀ ਚੋਣ ਲਈ ਵੋਟਿੰਗ, ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ
ਏਬੀਪੀ ਸਾਂਝਾ
Updated at:
21 Jun 2019 03:45 PM (IST)
ਨਗਰ ਨਿਗਮ ਅੰਮ੍ਰਿਤਸਰ ਦੇ ਦੋ ਵਾਰਡਾਂ 50 ਤੇ 71 ਨੰਬਰ ਵਾਰਡ ਵਿੱਚ ਜ਼ਿਮਨੀ ਚੋਣਾਂ ਲਈ ਸਵੇਰ ਤੋਂ ਹੀ ਵੋਟਿੰਗ ਜਾਰੀ ਹੈ। ਇਸ ਵੋਟਿੰਗ ਲਈ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹੋਏ ਹਨ।
- - - - - - - - - Advertisement - - - - - - - - -