ਸੁਲਤਾਨਪੁਰ ਲੋਧੀ: ਸ਼੍ਰੀ ਗੁਰੂ ਨਾਨਕ ਦੇਵ ਦੀ ਦੇ ਪ੍ਰਕਾਸ਼ ਪੁਰਬ ਮੌਕੇ ਸਮਾਗਮ ਵਿੱਚ ਸੁਲਤਾਨਪੁਰ ਲੋਧੀ ਪੁਹੰਚੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ਤੋਂ ਦੂਰ ਜਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਵਿਸ਼ਵ ਸ਼ਾਂਤੀ ਲਈ ਅਰਦਾਸ ਕਰਦਾ ਹਾਂ ਕਿ ਸਤਿਗੁਰੂ ਮੇਹਰ ਕਰੇ। ਇਸ ਮੌਕੇ ਉਨ੍ਹਾਂ ਫਿਰਕ ਜਾਹਿਰ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਦਹਿਸ਼ਤਗਰਦੀ ਦੇ ਬੱਦਲ ਮੰਡਰਾ ਰਹੇ ਹਨ।
ਇਸ ਮੌਕੇ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੀ ਸੇਵਾ ਵਿੱਚ ਜੋ ਵੀ ਹਿੱਸਾ ਪਾਉਣਾ ਪਿਆ ਪਾਵਾਂਗੇ। ਇਸ ਮੌਕੇ ਉਨ੍ਹਾਂ 3459 ਕਰੋੜ ਦੇ ਪ੍ਰੋਜੈਕਟਾਂ ਦਾ ਐਲਾਨ ਕੀਤਾ।
ਇਸ ਸਮਾਗਮ ਵਿੱਚ ਸਾਬਕਾ ਕ੍ਰਿਕਟ ਖਿਡਾਰੀ ਕਪਿਲ ਦੇਵ ਵੀ ਪਹੁੰਚੇ। ਕਪਿਲ ਨੇ ਕਿਹਾ ਕਿ ਉਨ੍ਹਾਂ ਦੁਨੀਆ ਦੇ 100 ਗੁਰਦੁਆਰਿਆਂ 'ਤੇ ਕਿਤਾਬ ਲਿਖੀ ਹੈ। ਕਪਿਲ ਦੀ ਕਿਬਾਬ ਡਾ. ਮਨਮੋਹਨ ਸਿੰਘ ਨੇ ਰਿਲੀਜ਼ ਕੀਤੀ। ਕਪਿਲ ਨੇ ਦੱਸਿਆ ਇਸ ਕਿਤਾਬ ਨੂੰ ਲਿਖਣ ਵਿੱਚ ਪੰਜ ਸਾਲ ਲੱਗੇ ਹਨ। ਇਸ ਲਈ ਉਹ ਆਸਟ੍ਰੇਲੀਆ, ਲੰਦਨ ਤੇ ਕਈ ਮੁਲਕਾਂ ਵਿੱਚ ਗਏ। ਉਨ੍ਹਾਂ ਨੇ ਕੋਈ ਵੱਡਾ ਗੁਰਦੁਆਰਾ ਨਹੀਂ ਛੱਡਿਆ। ਇਸ ਮੌਕੇ ਕਪਿਲ ਨੇ ਸਪਸ਼ਟ ਕੀਤਾ ਕਿ ਫਿਲਹਾਲ ਸਿਆਸਤ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ।
ਇਸ ਮੌਕੇ ਡਾਕਟਰ ਮਨਮੋਹਨ ਸਿੰਘ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਵੀ ਪਹੁੰਚੇ।