ਮੱਧ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰ ਰਹੇ ਸਿੱਧੂ ਨੇ ਦਾਅਵਾ ਕੀਤਾ ਕਿ ਕਰਤਾਰਪੁਰ ਸਾਹਿਬ ਲਾਂਘਾ ਕਰੋੜਾਂ ਸਿੱਖਾਂ ਨੂੰ ਲਾਭ ਦੇਵੇਗਾ। ਸਿੱਧੂ ਮੁਤਾਬਕ ਉਨ੍ਹਾਂ ਦੀ 'ਜੱਫੀ' ਰਾਫ਼ੇਲ ਸੌਦੇ ਤੋਂ ਵਧੀਆ ਹੈ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਉਹ ਰਾਫ਼ੇਲ ਡੀਲ ਤਾਂ ਨਹੀਂ ਸੀ। ਉਨ੍ਹਾਂ ਸਿਲਸਲੇਵਾਰ ਟਵੀਟ ਕਰਕੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਦੋਵਾਂ ਦੇਸ਼ਾਂ ਦੇ ਖ਼ਰਾਬ ਚੱਲ ਰਹੇ ਸਬੰਧਾਂ ਨੂੰ ਸੁਧਾਰਨ ਵਿੱਚ ਸਹਾਈ ਹੋਵੇਗਾ।
ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੌਣ ਹੈ ਸਿੱਧੂ, ਸਿੱਧੂ ਦਾ ਇਸ (ਕਰਤਾਰਪੁਰ ਸਾਹਿਬ ਗਲਿਆਰਾ) ਵਿੱਚ ਕੋਈ ਵੀ ਰੋਲ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਨੇ ਕੇਂਦਰ ਸਰਕਾਰ 'ਤੇ ਪਾਕਿਸਤਾਨ ਸਰਕਾਰ ਨੂੰ ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਲਈ ਦਬਾਅ ਪਾਇਆ ਸੀ।
ਹਾਲਾਂਕਿ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੇਂਦਰੀ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਕੇ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਗੁਆਂਢੀ ਦੇਸ਼ ਨਾਲ ਗੱਲਬਾਤ ਤੋਰਨ ਦੀ ਮੰਗ ਕੀਤੀ ਸੀ। ਤਿੰਨ ਦਿਨ ਪਹਿਲਾਂ ਕੇਂਦਰ ਨੇ ਡੇਰਾ ਬਾਬਾ ਨਾਨਕ ਵਿਖੇ ਵੱਡੀਆਂ ਦੂਰਬੀਨਾਂ ਲਾਉਣ ਦੇ ਐਲਾਨ ਨਾਲ ਇਸ ਮਾਮਲੇ 'ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਸੀ।
ਉੱਧਰ, ਪਾਕਿਸਤਾਨ ਸਰਕਾਰ ਦਾ ਇਹ ਦਾਅਵਾ ਹੈ ਕਿ ਉਨ੍ਹਾਂ ਭਾਰਤ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਕਿ ਉਹ ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਜਾ ਰਹੇ ਹਨ। ਬੀਤੇ ਕੱਲ੍ਹ ਮੋਦੀ ਕੈਬਨਿਟ ਨੇ ਮਾਹੌਲ ਬਣਾਉਣ ਤੋਂ ਬਗ਼ੈਰ ਹੀ ਇਸ ਗਲਿਆਰੇ ਦੀ ਉਸਾਰੀ ਸ਼ੁਰੂ ਕਰਨ ਦਾ ਐਲਾਨ ਵੀ ਕਰ ਦਿੱਤਾ ਤੇ ਪਾਕਿਸਤਾਨ ਨੂੰ ਪੱਤਰ ਵੀ ਜਾਰੀ ਕਰ ਦਿੱਤਾ।
ਮੀਡੀਆ ਲਈ ਜੋ ਪੱਤਰ ਜਾਰੀ ਕੀਤਾ ਗਿਆ ਉਸ ਵਿੱਚ ਵੀ ਭਾਰਤ ਸਰਕਾਰ ਨੇ ਜਾਰੀ ਕੀਤੇ ਜਾਣ ਦਾ ਦਿਨ ਆਦਿ ਵੇਰਵੇ ਦਿਖਾਈ ਨਹੀਂ ਸਨ ਦੇ ਰਹੇ। ਵੀਰਵਾਰ ਨੂੰ ਹੀ ਪਹਿਲਾਂ ਪਾਕਿਸਤਾਨ ਨੇ 28 ਨਵੰਬਰ ਤੋਂ ਕੌਰੀਡੋਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਦਾ ਐਲਾਨ ਕੀਤਾ ਤੇ ਦੇਰ ਰਾਤ ਭਾਰਤ ਨੇ ਵੀ 26 ਨਵੰਬਰ ਨੂੰ ਆਪਣੇ ਪਾਸੇ ਨੀਂਹ ਪੱਥਰ ਰੱਖਣ ਦਾ ਐਲਾਨ ਕਰ ਦਿੱਤਾ ਸੀ।
ਸਬੰਧਤ ਖ਼ਬਰਾਂ :
ਟੈਲੀਸਕੋਪ ਲਾ ਕੇ ਸਾਰਨ ਵਾਲੀ ਸਰਕਾਰ ਨੂੰ ਤੱਤੇ ਘਾਹ ਲੈਣਾ ਪਿਆ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦਾ ਫੈਸਲਾ
ਚੋਣਾਂ ਨੇੜੇ ਵੇਖ ਅਕਾਲੀਆਂ ਨੇ ਮੋਦੀ ਨੂੰ ਚੇਤੇ ਕਰਵਾਇਆ ਬਾਬਾ ਨਾਨਕ..!
ਕਰਤਾਰਪੁਰ ਲਾਂਘੇ 'ਤੇ ਲੌਂਗੋਵਾਲ ਨੇ ਕੱਢੀ ਸਿੱਧੂ ਖਿਲਾਫ ਭੜਾਸ
ਮੋਦੀ ਸਰਕਾਰ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਿਆ: ਪੁਰੀ
ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਨੂੰ ਸਿੱਖ ਸ਼ਰਧਾਲੂਆਂ ਨਾਲ ਮਿਲਣ ਤੋਂ ਫਿਰ ਰੋਕਿਆ