ਕਰਾਚੀ 'ਚ ਚੀਨੀ ਦੂਤਾਵਾਸ 'ਤੇ ਹਮਲਾ, 3 ਹਮਲਾਵਰਾਂ ਦੀ ਮੌਤ
ਏਬੀਪੀ ਸਾਂਝਾ | 23 Nov 2018 11:31 AM (IST)
ਕਰਾਚੀ: ਪਾਕਿਸਤਾਨੀ ਦੇ ਕਰਾਚੀ 'ਚ ਕਿਲਫ਼ਟਨ ਇਲਾਕੇ 'ਚ ਸਥਿਤ ਚੀਨੀ ਦੂਤਾਵਾਸ ਕੋਲ ਅਣਪਛਾਤੇ ਬੰਦੂਕਧਾਰੀਆਂ ਤੇ ਸੁਰੱਖਿਆ ਕਰਮੀਆਂ ਵਿਚਾਲੇ ਗੋਲੀਬਾਰੀ ਹੋਈ ਹੈ। ਇਸ ਗੋਲੀਬਾਰੀ 'ਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਸਥਾਨਕ ਲੋਕਾਂ ਮੁਤਾਬਕ ਸ਼ੁੱਕਰਵਾਰ ਸਵੇਰੇ ਚੀਨ ਦੇ ਦੂਤਾਵਾਸ ਤੇ ਹਮਲਾਵਰਾਂ ਨੇ ਧਮਾਕਾ ਕੀਤਾ ਤੇ ਉਸ ਤੋਂ ਬਾਅਦ ਫਾਇਰਿੰਗ ਸ਼ੁਰੂ ਕਰ ਦਿੱਤੀ ਹੈ। ਉੱਥੇ ਤਾਇਨਾਤ ਸੁਰੱਖਿਆ ਕਰਮੀਆਂ ਵੱਲੋਂ ਵੀ ਤੁਰੰਤ ਜਵਾਬੀ ਕਾਰਵਾਈ ਕੀਤੀ ਗਈ, ਜਿਸ `ਚ 3 ਹਮਲਾਵਰਾਂ ਦੇ ਮਾਰੇ ਜਾਣ ਦੀ ਖ਼ਬਰਾਂ ਹਨ। ਇਸ ਤੋਂ ਬਾਅਦ ਦੂਤਾਵਾਸ ਵੱਲ ਜਾਂਦੇ ਸਾਰੇ ਰਾਹ ਬੰਦ ਕਰ ਦਿੱਤੇ ਗਏ ਨੇ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਬਲੋਚ ਲਿਬਰੇਸ਼ਨ ਆਰਮੀ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਦਾ ਦਾਅਵਾ ਕਿ ਇਹ ਹਮਲਾ ਚੀਨ ਦੀ ਅਕਲ ਟਿਕਾਣੇ ਲਿਆਉਣ ਲਈ ਕੀਤਾ ਗਿਐ।