ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਹੈ ਕਿ ਸਾਡੇ ਕੋਲ ਪੈਸੇ ਨਹੀਂ, ਨਾ ਹੀ ਅਸੀਂ ਗੁੰਡਾਗਰਦੀ ਕਰਦੇ ਹਾਂ। ਲੋਕਾਂ ਨੇ ਸਾਨੂੰ ਮੌਕਾ ਦਿੱਤਾ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ, ਲੁੱਟ ਬੰਦ ਕਰ ਦਿੱਤੀ, ਭ੍ਰਿਸ਼ਟਾਚਾਰ ਬੰਦ ਕਰ ਦਿੱਤਾ। ਲੋਕਾਂ ਦਾ ਪੈਸਾ ਲੋਕਾਂ ‘ਤੇ ਹੀ ਲਗਾ ਰਹੇ ਹਾਂ। ਮੁੱਖ ਮੰਤਰੀ ਭਗਵੰਤ ਮਾਨ ਅੱਜ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਹਰਿਆਣੇ ਦੇ ਆਦਮਪੁਰ ਵਿਖੇ #MakeIndiaNo1 ਤਹਿਤ ਸੰਬੋਧਨ ਕਰ ਰਹੇ ਸੀ।
ਇਹ ਵੀ ਪੜ੍ਹੋ-ਪੰਜਾਬ 'ਚ 93,000 ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ! AAP ਸਰਕਾਰ ਦਾ ਦਾਅਵਾ
ਭਗਵੰਤ ਮਾਨ ਨੇ ਟਵਿਟ ਕਰਦਿਆ ਲਿਖਿਆ ਕਿ 'ਸਾਡੇ ਕੋਲ ਪੈਸੇ ਨਹੀਂ, ਨਾ ਹੀ ਅਸੀਂ ਗੁੰਡਾਗਰਦੀ ਕਰਦੇ ਹਾਂ। ਲੋਕਾਂ ਨੇ ਸਾਨੂੰ ਮੌਕਾ ਦਿੱਤਾ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ, ਲੁੱਟ ਬੰਦ ਕਰ ਦਿੱਤੀ, ਭ੍ਰਿਸ਼ਟਾਚਾਰ ਬੰਦ ਕਰ ਦਿੱਤਾ। ਲੋਕਾਂ ਦਾ ਪੈਸਾ ਲੋਕਾਂ ‘ਤੇ ਹੀ ਲਗਾ ਰਹੇ ਹਾਂ'
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਲੀਡਰ ਵੋਟ ਮੰਗਣ ਵੇਲੇ ਪਬਲਿਕ ਤੋਂ ਪੁੱਛਦੇ ਹਨ। ਸਰਕਾਰ ਬਣਾਉਣ ਵੇਲੇ ਜਾਂ ਦੂਜੀਆਂ ਪਾਰਟੀਆਂ ‘ਚ ਜਾਣ ਵੇਲੇ ਪਬਲਿਕ ਨੂੰ ਕਿਉਂ ਨਹੀਂ ਪੁੱਛਦੇ, ਪਰ ਹੁਣ ਪਬਲਿਕ ਸਮਝਦਾਰ ਹੋ ਚੁੱਕੀ ਹੈ, ਸਹੀ ਸਰਕਾਰ ਤੇ ਵੋਟ ਪਾਉਣ ਵਾਲੀ ਮਸ਼ੀਨ ਦਾ ਸਹੀ ਬਟਨ ਦੱਬਣਗੇ।
ਇਹ ਵੀ ਪੜ੍ਹੋ- ਪੰਜਾਬ 'ਚ ਵੀ ਈਡੀ ਦਾ ਸ਼ਿਕੰਜਾ! 'ਆਪ' ਵਿਧਾਇਕ ਜਸਵੰਤ ਗੱਜਣਮਾਜਰਾ ਦੇ ਟਿਕਾਣਿਆਂ 'ਤੇ ਛਾਪੇ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।