ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ 29 ਮਈ ਨੂੰ ਸਵੇਰੇ 5 ਵਜੇ ਤੋਂ 31 ਮਈ ਨੂੰ ਸਵੇਰੇ 5 ਵਜੇ ਤੱਕ ਸ਼ਹਿਰ ਵਿੱਚ ਵੀਕੈਂਡ ਕਰਫਿਊ ਲਾਗੂ ਰਹਿਣ ਦਾ ਐਲਾਨ ਕੀਤਾ। ਯੂਟੀ ਪ੍ਰਸ਼ਾਸਨ ਨੇ ਇਹ ਵੀ ਅੱਗੇ ਕਿਹਾ ਕਿ ਵੀਕੈਂਡ ਕਰਫਿਊ ਦੌਰਾਨ ਸਿਰਫ ਜ਼ਰੂਰੀ ਦੁਕਾਨਾਂ ਨੂੰ ਖੁੱਲ੍ਹਾ ਰਹਿਣ ਦਿੱਤਾ ਜਾਵੇਗਾ।



ਇਸ ਦੇ ਨੋਟਿਸ ਵਿਚ ਅਧਿਕਾਰੀਆਂ ਨੇ ਕਿਹਾ ਕਿ ਕੋਰੋਨਾ ਕਰਕੇ ਸਾਰੇ ਦਿਨ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਕੋਰੋਨਾ ਕਰਫਿਊ ਲਗਾਇਆ ਗਿਆ ਸੀ। ਕੋਵੀਡ-19 ਸਬੰਧੀ ਵਾਰ ਰੂਮ ਦੀ ਬੈਠਕ ਦੌਰਾਨ ਯੂਟੀ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਤਾਜ਼ਾ ਵਾਧੇ ਨਾਲ ਨਜਿੱਠਣ ਲਈ ਸ਼ਨੀਵਾਰ ਅਤੇ ਐਤਵਾਰ ਨੂੰ ਕਰਫਿਊ ਲਗਾਉਣ ਦਾ ਫੈਸਲਾ ਕੀਤਾ।


ਚੰਡੀਗੜ੍ਹ ਵਿੱਚ ਸ਼ਨਾਵੀਰ ਸਵੇਰੇ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਵੀਕੈਂਡ ਕਰਫਿਊ ਹੋਵੇਗਾ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਆਵਾਜਾਈ 'ਤੇ ਰੋਕ ਰਹੇਗੀ। ਸੈਰ ਲਈ ਸਵੇਰੇ 6 ਤੋਂ 9 ਵਜੇ ਤੱਕ ਦੀ ਮਨਜ਼ੂਰੀ ਦਿੱਜੀ ਗਈ ਹੈ। ਵੀਕੈਂਡ ਕਰਫਿਊ ਦੌਰਾਨ ਸਿਰਫ ਜ਼ਰੂਰੀ ਚੀਜ਼ਾਂ ਵਾਲੀਆਂ ਦੁਕਾਨਾਂ ਦੁਪਹਿਰ 2 ਵਜੇ ਤੱਕ ਹੋਮ ਡਿਲਿਵਰੀ ਲਈ ਖੁੱਲ੍ਹੀਆਂ ਰਹਿਣਗੀਆਂ।


ਚੰਡੀਗੜ੍ਹ ਵਿੱਚ ਕੋਰੋਨਾ ਦੀ ਲਾਗ ਦੇ ਕੇਸ ਘਟ ਰਹੇ ਹਨ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਹੋਰ ਢਿਲ ਦੇ ਹੱਕ ਵਿੱਚ ਨਹੀਂ ਹੈ। ਬਹੁਤ ਜ਼ਿਆਦਾ ਢਿੱਲ ਦੇਣਾ ਇੱਕ ਵਾਰ ਫਿਰ ਲਾਗ ਦੇ ਕੇਸਾਂ ਨੂੰ ਵਧਾ ਸਕਦਾ ਹੈ। ਅਜਿਹੀ ਸਥਿਤੀ ਵਿੱਚ ਪ੍ਰਸ਼ਾਸਨ ਨੇ ਵੀਕੈਂਡ ਕਰਫਿਊ ਲਾਗੂ ਰੱਖਿਆ ਹੈ। ਇਸ ਹਫਤੇ ਦੇ ਸ਼ੁਰੂ ਵਿੱਚ ਪ੍ਰਸ਼ਾਸਨ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਛੱਡ ਕੇ ਹੋਰ ਦਿਨਾਂ ਵਿੱਚ ਕਰਫਿਊ ਵਿੱਚ ਢਿੱਲ ਦਿੱਤੀ।


ਇਸ ਤੋਂ ਇਲਾਵਾ ਹੋਰ ਦਿਨ ਦੁਕਾਨਾਂ ਸਵੇਰੇ ਨੌਂ ਤੋਂ ਤਿੰਨ ਵਜੇ ਤੱਕ ਖੁੱਲ੍ਹ ਰਹੀਆਂ ਹਨ। ਹਾਲਾਂਕਿ, ਜ਼ਰੂਰੀ ਚੀਜ਼ਾਂ ਦੀ ਦੁਕਾਨ ਸ਼ਾਮ ਪੰਜ ਵਜੇ ਤੱਕ ਖੁੱਲ੍ਹ ਸਕਦੀ ਹੈ। ਦੁਕਾਨ ਵਿਚ ਦਾਖਲ ਹੋਣ ਵਾਲੇ ਹਰੇਕ ਗ੍ਰਾਹਕ ਅਤੇ ਉਨ੍ਹਾਂ ਨੂੰ ਅਟੈਂਡ ਕਰਨ ਵਾਲੇ ਹਰ ਵਿਅਕਤੀ ਨੂੰ ਮਾਸਕ ਪਹਿਨਣਾ ਲਾਜ਼ਮੀ ਹੈ।


ਇਹ ਵੀ ਪੜ੍ਹੋ: DSSSB TGT Recruitment 2021: 5500 ਅਧਿਆਪਕਾਂ ਦੀਆਂ ਨਿਕਲੀਆਂ ਪੋਸਟਾਂ, 874 ਪੰਜਾਬੀ ਦੀਆਂ, 4 ਜੂਨ ਤੋਂ ਕਰੋ ਆਨਲਾਈਨ ਅਪਲਾਈ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904