ਨਵੀਂ ਦਿੱਲੀ: ਦਿੱਲੀ ਦੇ ਸਰਕਾਰੀ (Delhi government) ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੰਚ ਅਧਿਆਪਕਾਂ ਦੀ ਵੱਡੀ ਗਿਣਤੀ ’ਚ ਭਰਤੀ ਨਿੱਕਲੀ ਹੈ। ਦੱਸ ਦੇਈਏ ਕਿ ਇਸ ਸਬੰਧੀ ‘ਦਿੱਲੀ ਅਧੀਨ ਸੇਵਾਵਾਂ ਚੋਣ ਬੋਰਡ’ (DSSSB) ਨੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ‘ਟ੍ਰੇਂਡ ਗ੍ਰੈਜੂਏਟ ਟੀਚਰਜ਼’ (TGT) ਦੀ ਭਰਤੀ ਲਈ ਇੱਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ।


ਟੀਜੀਟੀ ਦੀਆਂ 5,500 ਆਸਾਮੀਆਂ ਜ਼ਿਆਦਾਤਰ ਭਾਸ਼ਾ ਦੇ ਅਧਿਆਪਕਾਂ ਲਈ ਹਨ। ਇਨ੍ਹਾਂ ਵਿੱਚ ਅੰਗਰੇਜ਼ੀ, ਬਾਂਗਲਾ, ਉਰਦੂ, ਸੰਸਕ੍ਰਿਤ ਤੇ ਪੰਜਾਬੀ ਵਿਸ਼ੇ ਸ਼ਾਮਲ ਹਨ। ਇੱਛੁਕ ਤੇ ਯੋਗ ਉਮੀਦਵਾਰ 4 ਜੂਨ, 2021 ਤੋਂ DSSSB ਦੀ ਅਧਿਕਾਰਤ ਵੈੱਬਸਾਈਟ dsssbonline.nic.in ਦੇ ਮਾਧਿਅਮ ਰਾਹੀਂ ਆੱਨਲਾਈਨ ਅਰਜ਼ੀ ਦੇ ਸਕਦੇ ਹਨ। ਅਰਜ਼ੀ ਜਮ੍ਹਾ ਕਰਵਾਉਣ ਦੀ ਆਖ਼ਰੀ ਤਰੀਕ 3 ਜੁਲਾਈ, 2021 ਤੈਅ ਕੀਤੀ ਗਈ ਹੈ।


DSSSB TGT Recuitment 2021 – ਅਹਿਮ ਮਿਤੀਆਂ


ਅਰਜ਼ੀ ਜਮ੍ਹਾ ਕਰਵਾਉਣ ਦੀ ਸ਼ੁਰੂਆਤੀ ਮਿਤੀ – 4 ਜੂਨ, 2021


ਅਰਜ਼ੀ ਜਮ੍ਹਾ ਕਰਵਾਉਣ ਦੀ ਆਖ਼ਰੀ ਮਿਤੀ – 3 ਜੁਲਾਈ, 2021 ਰਾਤੀਂ 11:59 ਵਜੇ ਤੱਕ


ਆਸਾਮੀਆਂ ਦੇ ਵੇਰਵੇ


TGT ਪੰਜਾਬੀ (ਪੁਰਸ਼) – 382 ਆਸਾਮੀਆਂ


TGT ਪੰਜਾਬੀ (ਮਹਿਲਾ) – 492 ਆਸਾਮੀਆਂ


TGT ਬੰਗਾਲੀ (ਮਹਿਲਾ) – 1 ਆਸਾਮੀ


TGT ਅੰਗਰੇਜ਼ੀ (ਪੁਰਸ਼) – 1,029 ਆਸਾਮੀਆਂ


TGT ਅੰਗਰੇਜ਼ੀ (ਮਹਿਲਾ) – 961 ਆਸਾਮੀਆਂ


TGT ਉਰਦੂ (ਪੁਰਸ਼) – 346 ਆਸਾਮੀਆਂ


TGT ਉਰਦੂ (ਮਹਿਲਾ) – 571 ਆਸਾਮੀਆਂ


TGT ਸੰਸਕ੍ਰਿਤ (ਪੁਰਸ਼) – 866 ਆਸਾਮੀਆਂ


TGT ਸੰਸਕ੍ਰਿਤ (ਮਹਿਲਾ) – 1,159 ਆਸਾਮੀਆਂ


ਯੋਗਤਾ ਮਾਪਦੰਡ


DSSSB TGT ਭਰਤੀ 2021 ਲਈ ਉਮੀਦਵਾਰਾਂ ਕੋਲ ਸਬੰਧਤ ਵਿਸ਼ੇ ’ਚ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ ਤੇ 45% ਅੰਕ ਜਾਂ ਉਮੀਦਵਾਰਾਂ ਕੋਲ ਟ੍ਰੇਨਿੰਗ ਐਜੂਕੇਸ਼ਨ ਵਿੱਚ ਡਿਗਰੀ/ਡਿਪਲੋਮਾ ਹੋਣਾ ਚਾਹੀਦਾ ਹੈ ਜਾਂ CTET ਪਾਸ ਹੋਣੀ ਚਾਹੀਦੀ ਹੈ।


32 ਸਾਲਾਂ ਤੱਕ ਦੀ ਉਮਰ ਦੇ ਉਮੀਦਵਾਰ ਅਰਜ਼ੀ ਦੇਣ ਲਈ ਯੋਗ ਹਨ। ਦੱਸ ਦੇਈਏ ਕਿ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਤੇ ਹੁਨਰ ਦੇ ਆਧਾਰ ਉੱਤੇ ਕੀਤੀ ਜਾਵੇਗੀ। ਪ੍ਰੀਖਿਆ ਦੇ ਪ੍ਰਸ਼ਨ ਦੁਭਾਸ਼ੀ (ਹਿੰਦੀ ਤੇ ਅੰਗਰੇਜ਼ੀ) ਹੋਣਗੇ, ਕੇਵਲ ਭਾਸ਼ਾ ਦੇ ਪ੍ਰਸ਼ਨ–ਪੱਤਰਾਂ ਨੂੰ ਛੱਡ ਕੇ ਜੋ ਕੇਵਲ ਸਬੰਧਤ ਭਾਸ਼ਾ ’ਚ ਹੋਣਗੇ। DSSSB ਵੱਲੋਂ ਆਯੋਜਿਤ ਪ੍ਰੀਖਿਆ ਦੇ ਸਬੰਧ ਵਿੱਚ ਆਂਸਰ ਸ਼ੀਟ/ਆਂਸਰ ਸਕ੍ਰਿਪਟ ਦੀ ਕੋਈ ਪ੍ਰੋਵਿਜ਼ਨ ਜਾਂ ਰੀਵੈਲਿਯੂਏਸ਼ਨ/ਰੀ–ਚੈਕਿੰਗ ਨਹੀਂ ਹੈ।


ਵਧੇਰੇ ਜਾਣਕਾਰੀ ਲਈ ਉਮੀਦਵਾਰ DSSSB ਦੀ ਅਧਿਕਾਰਤ ਵੈੱਬਸਾਈਟ ਉੱਤੇ ਵਿਜ਼ਿਟ ਕਰ ਸਕਦੇ ਹਨ।


ਇਹ ਵੀ ਪੜ੍ਹੋ: Modi-Mamata Meet: ਪ੍ਰਧਾਨ ਮੰਤਰੀ ਮੋਦੀ ਨੇ ਲਿਆ ਤੂਫਾਨ ਨਾਲ ਤਬਾਹੀ ਦਾ ਜਾਇਜ਼ਾ, ਮਮਤਾ ਬੈਨਰਜੀ ਨਾਲ ਵੀ ਕੀਤੀ ਮੁਲਾਕਾਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Education Loan Information:

Calculate Education Loan EMI