Arvind Kejriwal Documentary Unbreakable: ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਬਣੀ Documentary Unbreakable ਦੀ ਸਕ੍ਰੀਨਿੰਗ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਜਦੋਂ ਇਹ Documentary ਦਿੱਲੀ ਦੇ ਪੱਤਰਕਾਰਾਂ ਲਈ ਦਿਖਾਈ ਜਾਣ ਵਾਲੀ ਸੀ, ਤਾਂ ਦਿੱਲੀ ਪੁਲਿਸ ਨੇ ਇਸਨੂੰ ਰੋਕ ਦਿੱਤਾ। ਇਸ ਨੂੰ ਲੈ ਆਮ ਆਦਮੀ ਪਾਰਟੀ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨੇ ਉੱਤੇ ਲਿਆ ਜਾ ਰਿਹਾ ਹੈ।
ਹੁਣ ਸੋਸ਼ਲ ਮੀਡੀਆ ਪ੍ਰਭਾਵਕ ਧਰੁਵ ਰਾਠੀ (Dhruv Rathee ) ਨੇ ਯੂਟਿਊਬ 'ਤੇ ਅਰਵਿੰਦ ਕੇਜਰੀਵਾਲ 'ਤੇ ਇੱਕ ਡਾਕੂਮੈਂਟਰੀ ਜਾਰੀ ਕੀਤੀ ਹੈ। ਉਸਨੇ ਇੱਕ ਵੀਡੀਓ ਰਾਹੀਂ ਪੂਰੀ ਡਾਕੂਮੈਂਟਰੀ ਦਿਖਾਈ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੇਜਰੀਵਾਲ ਵੱਲੋਂ ਇਸ ਉੱਤੇ ਪ੍ਰਤੀਕਿਰਿਆ ਦਿੱਤੀ ਗਈ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, 'Unbreakable ਡਾਕੂਮੈਂਟਰੀ' ਨੂੰ ਬੈਨ ਕਰਕੇ ਸਾਡੇ ਦ੍ਰਿੜ ਇਰਾਦਿਆਂ ਨੂੰ ਕਮਜ਼ੋਰ ਨਹੀਂ ਕਰ ਸਕਦੇ। ਸੱਚ ਹਮੇਸ਼ਾ ਸੱਚ ਹੀ ਰਹੇਗਾ, ਇਸ ਨੂੰ ਦਬਾਇਆ ਨਹੀਂ ਜਾ ਸਕਦਾ। ਸਾਡੀ ਕੰਮ ਦੀ ਰਾਜਨੀਤੀ ਕਰਨ ਦਾ ਜੋਸ਼ ਅਤੇ ਜਜ਼ਬਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਇਸ ਨੂੰ ਜ਼ਰੂਰ ਦੇਖੋ ਤੇ ਸਭ ਨਾਲ ਸ਼ੇਅਰ ਕਰੋ।
ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਇਹ ਫਿਲਮ ਮੇਰੇ ਲਈ ਬਹੁਤ ਭਾਵੁਕ ਹੈ। ਇਹ ਪਿਛਲੇ ਦੋ ਸਾਲਾਂ ਦੇ ਸਾਡੇ ਸੰਘਰਸ਼ ਦੀ ਕਹਾਣੀ ਹੈ। ਦੇਸ਼ ਦੀ ਕਿਸੇ ਵੀ ਹੋਰ ਪਾਰਟੀ ਨੂੰ ਪੂਰੀ ਪ੍ਰਣਾਲੀ ਤੋਂ ਅਜਿਹੀਆਂ ਸਾਜ਼ਿਸ਼ਾਂ ਤੇ ਹਮਲਿਆਂ ਦਾ ਸਾਹਮਣਾ ਨਹੀਂ ਕਰਨਾ ਪਿਆ ਹੋਵੇਗਾ ਪਰ ਮੁਸ਼ਕਲ ਸਮਾਂ ਹੀ ਦਿਖਾਉਂਦਾ ਹੈ ਕਿ ਅਸੀਂ ਅਸਲ ਵਿੱਚ ਕੌਣ ਹਾਂ। 'AAP is Unbreakable."