ਫ਼ਾਜ਼ਿਲਕਾ: ਫ਼ਾਜ਼ਿਲਕਾ ਦੀ ਭਾਰਤ-ਪਾਕਿਸਤਾਨ ਸਰਹੱਦ ਦੀ ਕੰਡਿਆਲੀ ਤਾਰ ਨੇੜੇ ਪਹੁੰਚੇ ਸੂਬਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇੱਕ ਜਵਾਕ ਸਿੱਧਾ ਹੋ ਗਿਆ। ਉਸ ਨੇ ਨਵਜੋਤ ਸਿੱਧੂ ਦੋ ਟੁੱਕ ਕਿਹਾ ਕਿ ਪੱਗ ਸਿਰ ਦਾ ਤਾਜ ਹੁੰਦੀ ਹੈ। ਤਾਰ ਪਾਰ ਜਾਣ ਲਈ ਉਨ੍ਹਾਂ ਦੇ ਸਿਰ ਤੋਂ ਪੱਗਾਂ ਲਵਾਈਆਂ ਜਾਂਦੀਆਂ ਹਨ। ਇਸ ਦੌਰਾਨ ਪੱਗ ਨਹੀਂ, ਉਨ੍ਹਾਂ ਦਾ ਸਿਰ ਲਹਿ ਜਾਂਦਾ ਹੈ। ਉਸ ਨੇ ਕਿਹਾ ਕਿ ਸਿੱਧੂ ਸਾਹਿਬ ਸਾਡੇ ਕਿਸਾਨਾਂ ਬਾਰੇ ਸੋਚੋ। ਸਾਡੀਆਂ ਚੱਪਲਾਂ ਟੁੱਟ ਜਾਂਦੀਆਂ ਹਨ ਪਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ।
ਨਵਜੋਤ ਸਿੱਧੂ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਰਗੜੇ
ਉਧਰ, ਨਵਜੋਤ ਸਿੱਧੂ ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲਗਾਤਾਰ ਘੇਰ ਰਹੇ ਹਨ। ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਇਸ ਵੇਲੇ ਪੰਜਾਬ ਵਿਚ ਬਿਜਲੀ ਦੇ ਵੱਡੇ ਕੱਟ ਲੱਗ ਰਹੇ ਹਨ। ਕਿਸਾਨਾਂ ਨੂੰ ਸਿਰਫ਼ ਦੋ ਘੰਟੇ ਬਿਜਲੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਥਿਤੀ ਵਧੇਰੇ ਮਾੜੀ ਬਣੀ ਹੋਈ ਹੈ।
ਉਨ੍ਹਾਂ ਨੇ ਖ਼ਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਥਿਤੀ ਵਿੱਚ ਬਿਜਲੀ ਨਿਗਮ ਦੀ ਮਦਦ ਕਰਨ ਤੇ ਸ਼ਾਂਤੀ ਬਣਾਈ ਰੱਖਣ। ਇਸ ਦੌਰਾਨ ਸਿੱਧੂ ਨੇ ਕਣਕ ਦੀ ਖ਼ਰੀਦ ਤੇ ਸਾਂਭ-ਸੰਭਾਲ ਦੇ ਮੁੱਦੇ ’ਤੇ ਵੀ ਪੰਜਾਬ ਸਰਕਾਰ ਨੂੰ ਕਰਾਰੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਹੁਣ ਤਕ ਟੀਚੇ ਤੋਂ ਘੱਟ ਕਣਕ ਦੀ ਖ਼ਰੀਦ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਕਿਸਾਨਾਂ ਨੂੰ ਰਾਹਤ ਦੇਣ ਵਿਚ ਅਸਫ਼ਲ ਰਹੀ ਹੈ।
ਉਨ੍ਹਾਂ ਕਿਹਾ ਕਿ ਜੇ ਐਫਸੀਆਈ ਖ਼ਰੀਦ ਨਿਯਮਾਂ ਵਿਚ ਕੁਝ ਛੋਟ ਨਹੀਂ ਦੇ ਰਹੀ ਤਾਂ ਪੰਜਾਬ ਸਰਕਾਰ ਅਗਲੇ ਦੋ ਦਿਨਾਂ ਵਿਚ ਕਣਕ ਦੀ ਖ਼ੁਦ ਖ਼ਰੀਦ ਕਰੇ ਤੇ ਕਿਸਾਨਾਂ ਨੂੰ ਕਣਕ ਦੇ ਘੱਟ ਝਾੜ ਲਈ 500 ਰੁਪਏ ਵਾਧੂ ਬੋਨਸ ਵੀ ਦੇਵੇ। ਉਨ੍ਹਾਂ ਇਸ ਮਾਮਲੇ ਵਿਚ ਕਿਸਾਨਾਂ ਨਾਲ ਰਲ ਕੇ ਸੰਘਰਸ਼ ਦੀ ਵੀ ਚਿਤਾਵਨੀ ਦਿੱਤੀ ਹੈ।