Barinder Kumar Goyal: ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ (Barinder Kumar Goyal MLA Lehragaga) ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਵਿੱਚ ਸ਼ਾਮਲ ਹੋ ਗਏ ਹਨ। ਉਹਨਾਂ ਨੂੰ  Mines & Geology, water resources  ਤੇ  ⁠Conservation of Land and water ਮੰਤਰਾਲਾ ਦਿੱਤਾ ਗਿਆ।  
 
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਬਰਿੰਦਰ ਕੁਮਾਰ ਗੋਇਲ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਵਿਧਾਨ ਸਭਾ ਹਲਕਾ ਤੋਂ ਵਿਧਾਇਕ ਹਨ ਜੋ ਕਿ ਬੀ.ਐਲ.ਐਲ.ਬੀ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਪੇਸ਼ੇ ਵੱਲੋਂ ਵਕੀਲ ਹਨ ਅਤੇ ਉਹ ਕਾਰੋਬਾਰੀ ਵੀ ਹਨ।



ਸਿਆਸੀ ਜੀਵਨ ਦੀ ਸ਼ੁਰੂਆਤ 


ਬਰਿੰਦਰ ਕੁਮਾਰ ਗੋਇਲ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਵਕਾਲਤ ਕਰਦੇ ਸਮੇਂ ਹੀ ਹੋ ਗਈ ਸੀ  ਉਹ ਵਕੀਲ ਐਸੋਸ਼ੀਏਸ਼ਨ ਸੁਨਾਮ ਦੇ 2 ਵਾਰ ਪ੍ਰਧਾਨ ਰਹੇ ਹਨ ਅਤੇ ਉਸ ਤੋਂ ਬਾਅਦ ਸਾਲ 1992 ਵਿੱਚ ਪਹਿਲੀ ਵਾਰ ਉਹਨਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਲਹਿਰਾਗਾਗਾ ਤੋਂ ਚੋਣਾਂ ਲੜੀਆਂ ਜਿੱਥੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਕਾਂਗਰਸ ਪਾਰਟੀ ਤੋਂ ਬੀਬੀ ਰਜਿੰਦਰ ਕੌਰ ਭੱਠਲ ਲਹਿਰਾ ਗਾਗਾ ਤੋਂ ਵਿਧਾਇਕ ਬਣੇ 


ਉਸ ਤੋਂ ਬਾਅਦ ਬਰਿੰਦਰ ਕੁਮਾਰ ਗੋਇਲ ਭਾਜਪਾ ਪਾਰਟੀ ਵਿੱਚ ਸ਼ਾਮਿਲ ਹੋਏ ਅਤੇ ਪੰਜਾਬ ਦੇ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਦੇ ਚਲਦੇ ਹੋਏ ਬਰਿੰਦਰ ਕੁਮਾਰ ਗੋਇਲ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੁੰਦੇ ਰਹੇ 


ਉਸ ਤੋਂ ਬਾਅਦ ਸਾਲ 2017 ਦੇ ਵਿੱਚ ਬਰਿੰਦਰ ਕੁਮਾਰ ਗੋਇਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਚੱਲ ਰਹੀ ਕਾਂਗਰਸ ਪਾਰਟੀ ਵਿੱਚ ਲਹਿਰਾਗਾਗਾ ਤੋਂ ਵਿਧਾਨ ਸਭਾ ਚੋਣਾਂ ਦੀ ਟਿਕਟ ਦੀ ਉਮੀਦ ਰੱਖਦੇ ਹੋਏ ਸ਼ਾਮਿਲ ਹੋਏ ਸਨ ਪਰ ਕਾਂਗਰਸ ਪਾਰਟੀ ਵੱਲੋਂ ਟਿਕਟ ਬੀਬੀ ਰਜਿੰਦਰ ਕੌਰ ਭੱਠਲ ਨੂੰ ਦੇ ਦਿੱਤੀ ਗਈ ਜਿਸ ਤੋਂ ਬਾਅਦ ਗੋਇਲ ਨੇ ਕਾਂਗਰਸ ਪਾਰਟੀ ਦਾ ਪੱਲਾ ਵੀ ਛੱਡ ਦਿੱਤਾ.



ਇਸ ਤੋਂ ਬਾਅਦ ਬਰਿੰਦਰ ਕੁਮਾਰ ਗੋਇਲ ਨੇ ਲਹਿਰਾਗਾਗਾ ਦੀ ਰਾਜਨੀਤੀ ਵਿੱਚ ਤੇਜ ਹੁੰਦੇ ਹੋਏ "ਲਹਿਰਾ ਵਿਕਾਸ ਮੰਚ" (LVM) ਦੇ ਨਾਂ ਨਾਲ ਸਥਾਨਕ ਪੱਧਰ ਦਾ ਸਮਾਜਿਕ ਮੰਚ ਬਣਾਇਆ ਅਤੇ "ਲਹਿਰਾ ਵਿਕਾਸ ਮੰਚ"  ਨੇ ਫਰਵਰੀ 2021 ਵਿੱਚ ਲਹਿਰਾਗਾਗਾ ਦੀ ਨਗਰ ਕੌਂਸਲ ਦੀਆਂ ਚੋਣਾਂ ਲੜੀਆਂ ਜਿਸ ਦੇ ਨਤੀਜਿਆਂ ਨੇ ਪੂਰੇ ਪੰਜਾਬ ਨੂੰ ਹੈਰਾਨ ਕਰ ਦਿੱਤਾ ਕਿਉਕਿ ਇਨ੍ਹਾਂ ਚੋਣਾਂ ਦੌਰਾਨ ਪੰਜਾਬ ਵਿੱਚ ਸ਼ਾਇਦ ਲਹਿਰਾਗਾਗਾ ਹੀ ਇੱਕ ਅਜਿਹੀ ਨਗਰ ਪਾਲਿਕਾ ਸੀ, ਜਿੱਥੇ ਸੱਤਾਧਾਰੀ ਧਿਰ ਬਹੁਮਤ ਸਾਬਤ ਨਹੀਂ ਕਰ ਸਕੀ 



 ਸਾਲ 2022 ਦੇ ਵਿੱਚ ਉਨਾਂ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਲਹਿਰਾ ਗਾਗਾ ਵਿਧਾਨ ਸਭਾ ਹਲਕੇ ਤੋਂ ਟਿਕਟ ਮਿਲੀ ਜਿੱਥੇ ਕਿ ਸਾਲ 2022 ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਬਰਿੰਦਰ ਕੁਮਾਰ ਗੋਇਲ ਨੇ ਵਿਧਾਨ ਸਭਾ ਹਲਕਾ ਲਹਿਰਾ ਗਾਗਾ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਲੜੀ ਸੀ ਜਿਸ ਦੇ ਵਿੱਚ ਉਹਨਾਂ ਨੂੰ 60058 ਵੋਟਾਂ ਮਿਲੀਆਂ ਸਨ ਅਤੇ ਉਹਨਾਂ 26518 ਵੋਟਾਂ ਦੀ ਬਹੁਮਤ ਦੇ ਨਾਲ ਲਹਿਰਾ ਗਾਗਾ ਵਿਧਾਨ ਸਭਾ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਸੀ ਅਤੇ ਉਨਾਂ ਦੇ ਮੁਕਾਬਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਸਨ ਜਿਨਾਂ ਨੇ 33540 ਵੋਟਾਂ ਪ੍ਰਾਪਤ ਕੀਤੀਆਂ ਅਤੇ ਕਾਂਗਰਸ ਪਾਰਟੀ ਵੱਲੋਂ ਰਜਿੰਦਰ ਕੌਰ ਭੱਠਲ ਨੂੰ ਮਹਿਜ਼ 20400 ਵੋਟਾਂ ਹੀ ਹਲਕੇ ਵਿੱਚੋਂ ਮਿਲੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਗੋਬਿੰਦ ਸਿੰਘ ਲੌਂਗੋਵਾਲ ਚੋਣ ਮੈਦਾਨ ਵਿੱਚ ਉਤਰੇ ਸਨ ਜਿਨਾਂ ਨੂੰ ਸਿਰਫ 1238 ਵੋਟਾਂ ਪਈਆਂ ਸਨ



 


ਪਰਿਵਾਰਿਕ ਜਾਣਕਾਰੀ।


ਬਰਿੰਦਰ ਕੁਮਾਰ ਗੋਇਲ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਪਤਨੀ ਸੀਮਾ ਗੋਇਲ, ਪੁੱਤਰ ਗੌਰਵ ਗੋਇਲ   ਨੂੰਹ ਅਤੇ ਪੋਤਾ ਸ਼ਾਮਿਲ ਹਨ ਉਹਨਾਂ ਦੇ ਦੋ ਪੁੱਤਰ ਸਨ ਉਹਨਾਂ ਦੇ ਛੋਟੇ ਪੁੱਤਰ ਸੌਰਵ ਗੋਇਲ ਦੀ ਸਾਲ 2011 ਦੇ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ, ਬਰਿੰਦਰ ਕੁਮਾਰ ਗੋਇਲ ਦਾ ਬੇਟਾ ਗੌਰਵ ਗੋਇਲ ਹੁਣ ਉਹਨਾਂ ਦਾ ਕਾਰੋਬਾਰ ਸੰਭਾਲਦਾ ਹੈ