ਚੰਡੀਗੜ੍ਹ ਦੇ ਮੋਹ 'ਚ ਰੰਗੀ ਕਿਰਨ ਖੇਰ ਨੇ ਕਿਹਾ ਮੁਹਾਲੀ ਨੂੰ ਜਾਣਦਾ ਹੀ ਕੌਣ?
ਏਬੀਪੀ ਸਾਂਝਾ | 23 Dec 2019 01:02 PM (IST)
ਚੰਡੀਗੜ੍ਹ ਤੋਂ ਬੀਜੇਪੀ ਸਾਂਸਦ ਕਿਰਨ ਖੇਰ ਨੇ ਇੱਕ ਵਾਰ ਫੇਰ ਆਪਣੇ ਬਿਆਨ ਨਾਲ ਮੀਡੀਆ ‘ਚ ਸੁਰਖੀਆਂ ਬਣਾ ਲਈਆਂ ਹਨ। ਇਸ ਵਾਰ ਮੈਡਮ ਨੇ ਮੁਹਾਲੀ ਏਅਰਪੋਰਟ ਨੂੰ ਲੈ ਕੇ ਬਿਆਨ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁਹਾਲੀ ਨੂੰ ਜਾਣਦਾ ਹੀ ਕੌਣ ਹੈ?
ਚੰਡੀਗੜ੍ਹ: ਚੰਡੀਗੜ੍ਹ ਤੋਂ ਬੀਜੇਪੀ ਸਾਂਸਦ ਕਿਰਨ ਖੇਰ ਨੇ ਇੱਕ ਵਾਰ ਫੇਰ ਆਪਣੇ ਬਿਆਨ ਨਾਲ ਮੀਡੀਆ ‘ਚ ਸੁਰਖੀਆਂ ਬਣਾ ਲਈਆਂ ਹਨ। ਇਸ ਵਾਰ ਮੈਡਮ ਨੇ ਮੁਹਾਲੀ ਏਅਰਪੋਰਟ ਨੂੰ ਲੈ ਕੇ ਬਿਆਨ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁਹਾਲੀ ਨੂੰ ਜਾਣਦਾ ਹੀ ਕੌਣ ਹੈ? ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਜੇਕਰ ਜ਼ਮੀਨ ਪੰਜਾਬ ਦੀ ਹੈ ਤਾਂ ਇਸ ਦਾ ਮਤਲਬ ਏਅਰਪੋਰਟ ਦੇ ਨਾਂ ਵਿੱਚੋਂ ਚੰਡੀਗੜ੍ਹ ਹਟਾ ਦਿਓਗੇ। ਉਨ੍ਹਾਂ ਅੱਗੇ ਕਿਹਾ ਕਿ ਮੁਹਾਲੀ ਦਾ ਲੋਕਾਂ ਨੂੰ ਪਤਾ ਹੀ ਨਹੀਂ, ਹੁਣ ਜੇਕਰ ਲੋਕ ਟਿਕਟ ਬੁੱਕ ਕਰਨਗੇ ਤਾਂ ਮੁਹਾਲੀ ਉਨ੍ਹਾਂ ਨੂੰ ਸਮਝ ਹੀ ਨਹੀਂ ਆਵੇਗਾ। ਦੁਨੀਆ ਦੇ ਲੋਕ ਚੰਡੀਗੜ੍ਹ ਆਉਂਦੇ ਹਨ ਤੇ ਚੰਡੀਗੜ੍ਹ ਨੂੰ ਹੀ ਜਾਣਦੇ ਹਨ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਏਅਰਪੋਰਟ ਦੇ ਨਾਂ ‘ਚ ਚੰਡੀਗੜ੍ਹ ਨਾ ਹੋਣਾ ਹਲਕਾ ਲੱਗੇਗਾ ਤੇ ਇਸ ਦਾ ਨਾਂ ਚੰਡੀਗੜ੍ਹ ਏਅਰਪੋਰਟ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਮਾਮਲੇ ‘ਚ ਖੁਦ ਨਹੀਂ ਪਵਾਂਗੀ ਪਰ ਹਾਂ ਕੇਂਦਰੀ ਮੰਤਰੀ ਇਹ ਮੁੱਦਾ ਦੇਖਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਦੀ ਲੜਾਈ ‘ਚ ਹਰ ਵਾਰ ਚੰਡੀਗੜ੍ਹ ਨੂੰ ਖਿੱਚਣਾ ਚੰਗੀ ਗੱਲ ਨਹੀਂ।