Punjab News: ਪੰਜਾਬ ਦੀ ਪਛਾਣ ਇਸਦੀ ਸਿੱਖ ਆਬਾਦੀ ਅਤੇ ਉਪਜਾਊ ਜ਼ਮੀਨ ਤੋਂ ਹੁੰਦੀ ਹੈ। ਹੁਣ ਸਿੱਖ ਆਬਾਦੀ ਵੀ ਖ਼ਤਰੇ ਵਿੱਚ ਹੈ। ਸਾਲ 2011 ਵਿੱਚ ਹੋਈ ਜਨਗਣਨਾ ਵਿੱਚ ਉੱਥੇ ਲਗਭਗ ਡੇਢ ਪ੍ਰਤੀਸ਼ਤ ਈਸਾਈ ਸਨ। ਕਿਹਾ ਜਾ ਰਿਹਾ ਹੈ ਕਿ ਹੁਣ ਉਹ 15 ਸਾਲ ਤੋਂ ਪਾਰ ਕਰ ਗਿਆ ਹੈ ਪਰ ਇੱਥੇ ਇਹ ਸਵਾਲ ਉੱਠਣਾ ਇਹ ਵਾਜਬ ਹੈ ਕਿ ਇਸ ਨਾਲ ਸਿੱਖਾਂ ਨੂੰ ਕੀ ਫ਼ਰਕ ਪੈਂਦਾ ਹੈ ?

ਦਰਅਸਲ, ਇਹੀ ਸਿੱਖ ਸਨ ਜਿਨ੍ਹਾਂ ਨੇ ਗਿਰਜਾਘਰਾਂ ਅਤੇ ਸੇਵਕਾਈਆਂ ਵੱਲ ਤੇਜ਼ੀ ਨਾਲ ਵਧਣਾ ਸ਼ੁਰੂ ਕਰ ਦਿੱਤਾ। ਇਸ ਵਿੱਚ ਵੀ ਜਨਮੇ ਈਸਾਈਆਂ ਤੇ ਧਰਮ ਪਰਿਵਰਤਨ ਕੀਤੇ ਲੋਕਾਂ ਵਿਚਕਾਰ ਟਕਰਾਅ ਹੈ। ਪੀੜ੍ਹੀਆਂ ਤੋਂ ਈਸਾਈ ਰਹੇ ਲੋਕ ਦੋਸ਼ ਲਗਾਉਂਦੇ ਹਨ ਕਿ 'ਨਵੇਂ ਆਉਣ ਵਾਲਿਆਂ' ਕਾਰਨ ਉਨ੍ਹਾਂ ਦਾ ਧਰਮ ਬਦਨਾਮ ਹੋ ਰਿਹਾ ਹੈ।

ਗਲੀਆਂ ਵਿੱਚ ਬਣੇ ਘਰੇਲੂ ਗਿਰਜਾਘਰ ਕਿਸੇ ਵੀ ਆਮ ਘਰ ਵਾਂਗ ਦਿਖਾਈ ਦੇਣਗੇ। ਇੱਥੇ ਸਲੀਬ ਦਾ ਨਿਸ਼ਾਨ ਵੀ ਬਹੁਤ ਘੱਟ ਦਿਖਾਈ ਦਿੰਦਾ ਹੈ। ਜੇ ਤੁਸੀਂ ਅੰਦਰ ਜਾਓਗੇ, ਤਾਂ ਉੱਥੇ ਨਾ ਤਾਂ ਯਿਸੂ ਦੀ ਮੂਰਤੀ ਹੋਵੇਗੀ, ਨਾ ਹੀ ਲੱਕੜ ਦੇ ਬੈਂਚ ਅਤੇ ਟਿਮਟਿਮਾਉਂਦੇ ਮੋਮਬੱਤੀਆਂ ਪਰ ਇੱਥੇ ਸਿੱਖ ਦਸਤਾਰਾਂ ਬੰਨ੍ਹ ਕੇ ਤੇ ਬੀਬੀਆਂ ਚੁੰਨੀਆਂ ਲੈ ਕੇ ਪ੍ਰਾਰਥਨਾ ਕਰਦੇ ਜ਼ਰੂਰ ਦਿਖਾਈ ਦੇਣਗੇ। ਇੱਥੇ ਉਨ੍ਹਾਂ ਨੂੰ ਅਕਸਰ ਕਹਿੰਦੇ ਸੁਣਿਆ ਜਾਵੇਗਾ ਕਿ ਵਿਸ਼ਵਾਸ ਕਰੋ ਤੇ ਯਿਸੂ ਇਸਨੂੰ ਪੂਰਾ ਕਰੇਗਾ।

ਆਖ਼ਰ ਕਿਉਂ ਧਰਮ ਬਦਲ ਰਹੇ ਨੇ ਲੋਕ ?

ਸਿੱਖ ਵਿਦਵਾਨ ਅਤੇ ਖੋਜਕਰਤਾ ਡਾ. ਰਣਬੀਰ ਸਿੰਘ ਨੇ ਦੱਸਿਆ ਕਿ ਵਿਦੇਸ਼ੀ ਫੰਡਿੰਗ ਆਉਂਦੀ ਹੈ, ਜੋ ਕਿਸੇ ਵੱਡੇ ਪਾਦਰੀ ਨੂੰ ਜਾਂਦੀ ਹੈ। ਉਸ ਨਾਲ ਜੁੜੇ ਬਾਕੀ ਪਾਦਰੀਆਂ ਕੋਲ 10, 20 ਜਾਂ 50 ਪਿੰਡਾਂ ਨੂੰ ਗੋਦ ਲੈਣ ਦਾ ਕੰਮ ਕਰਦੇ ਹੈ। ਗੋਦ ਲੈਣ ਦਾ ਮਤਲਬ ਹੈ ਕਿ ਉਹ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਉਨ੍ਹਾਂ 'ਤੇ ਲਗਾਉਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਧਰਮ ਨਾਲ ਜੋੜਨ। ਇਹ ਪੰਜਾਬ ਦੇ ਸਰਹੱਦੀ ਇਲਾਕਿਆਂ ਜਿਵੇਂ ਕਿ ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ, ਫਿਰੋਜ਼ਪੁਰ ਅਤੇ ਗੁਰਦਾਸਪੁਰ ਵਿੱਚ ਵੱਡੇ ਪੱਧਰ 'ਤੇ ਹੋ ਰਿਹਾ ਹੈ।

ਉਹ ਕਮਜ਼ੋਰ ਵਰਗਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਉਹ ਉਨ੍ਹਾਂ ਨੂੰ ਸਕੂਲ ਫੀਸ, ਨੌਕਰੀਆਂ, ਕੱਪੜਿਆਂ ਤੇ ਵਿਦੇਸ਼ਾਂ ਵਿੱਚ ਪੜ੍ਹਾਈ ਦਾ ਲਾਲਚ ਦਿੰਦੇ ਹਨ। ਉਨ੍ਹਾਂ ਨੂੰ ਵੀਜ਼ਾ ਬਹੁਤ ਜਲਦੀ ਮਿਲ ਜਾਂਦਾ ਹੈ, ਜੋ ਕਿ ਦੂਜਿਆਂ ਲਈ ਮੁਸ਼ਕਲ ਹੁੰਦਾ ਹੈ। ਜੇ ਇੱਕ ਪਰਿਵਾਰ ਨੂੰ ਕੁਝ ਮਿਲਦਾ ਹੈ, ਤਾਂ ਉਹ ਦੂਜੇ ਪਰਿਵਾਰ ਨੂੰ ਦੱਸਦਾ ਹੈ। ਇਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਕੜੀ ਬਣਦੀ ਹੈ ਅਤੇ ਚੁੱਪਚਾਪ ਸਾਰਾ ਪਿੰਡ ਬਦਲ ਜਾਂਦਾ ਹੈ।

ਇੱਥੇ ਵੱਡੀ ਗੱਲ ਇਹ ਕੈ ਉਹ ਸਿੱਖਾਂ ਵਰਗੇ ਦਿਖਾਈ ਦੇਣਗੇ, ਪਰ ਉਹ ਆਪਣੇ ਘਰ ਤੇ ਦਿਲ ਦੇ ਅੰਦਰ ਬਦਲ ਗਏ ਹੋਣਗੇ। ਅੱਜ ਇਕੱਲੇ ਗੁਰਦਾਸਪੁਰ ਵਿੱਚ ਹੀ ਛੇ ਤੋਂ ਸੱਤ ਸੌ ਘਰ ਹਨ ਜਿਨ੍ਹਾਂ ਨੂੰ ਗਿਰਜਾਘਰਾਂ ਵਿੱਚ ਬਦਲ ਦਿੱਤਾ ਗਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ 2023 ਤੋਂ ਸਿਰਫ਼ ਦੋ ਸਾਲਾਂ ਦੇ ਅੰਦਰ, ਸਾਢੇ ਤਿੰਨ ਲੱਖ ਤੋਂ ਵੱਧ ਲੋਕ ਈਸਾਈ ਧਰਮ ਵਿੱਚ ਸ਼ਾਮਲ ਹੋ ਗਏ ਹਨ। ਇਕੱਲੇ ਤਰਨਤਾਰਨ ਵਿੱਚ, ਇਹ ਆਬਾਦੀ 10 ਸਾਲਾਂ ਵਿੱਚ 102 ਪ੍ਰਤੀਸ਼ਤ ਵਧੀ ਹੈ ਜਦੋਂ ਕਿ ਇਹ ਪੰਥਕ ਪੱਟੀ ਹੈ।

ਪੰਜਾਬ ਵਿੱਚ ਕੌਣ ਕਰਵਾ ਰਿਹਾ ਧਰਮ ਪਰਿਵਰਤਨ ?

ਅੰਕੁਰ ਨਰੂਲਾ, ਜਲੰਧਰ ਦੇ ਅੰਕੁਰ ਨਰੂਲਾ ਮਿਨਿਸਟ੍ਰੀਜ਼ ਦੇ ਪਾਦਰੀ ਹਨ। ਇੱਕ ਖੱਤਰੀ ਪਰਿਵਾਰ ਵਿੱਚ ਜਨਮੇ, ਨਰੂਲਾ ਨੇ 2008 ਵਿੱਚ ਸਿਰਫ਼ ਕੁਝ ਕੁ ਪੈਰੋਕਾਰਾਂ ਨਾਲ ਸ਼ੁਰੂਆਤ ਕੀਤੀ, ਪਰ ਕੁਝ ਸਾਲਾਂ ਵਿੱਚ ਇਹ ਗਿਣਤੀ ਲੱਖਾਂ ਤੱਕ ਵਧ ਗਈ। ਉਸਦਾ ਇੱਕ ਯੂਟਿਊਬ ਚੈਨਲ ਹੈ ਜਿਸ ਨਾਲ ਲੱਖਾਂ ਲੋਕ ਜੁੜੇ ਹੋਏ ਹਨ। ਚੰਡੀਗੜ੍ਹ ਵਿੱਚ ਪਾਸਟਰ ਬਜਿੰਦਰ ਸਿੰਘ ਮਿਨਿਸਟ੍ਰੀਜ਼ ਹਨ, ਜਿਨ੍ਹਾਂ ਦੇ ਯੂਟਿਊਬ ਚੈਨਲ ਦੇ ਸਾਢੇ ਤਿੰਨ ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਹੋਰ ਵੀ ਬਹੁਤ ਸਾਰੇ ਪਾਦਰੀ ਹਨ। ਖਾਸ ਗੱਲ ਇਹ ਹੈ ਕਿ ਇਹ ਸਾਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ।

ਜੇ ਧਰਮ ਬਦਲ ਲਿਆ ਤਾਂ ਕਿਉਂ ਨਹੀਂ ਛੱਡੀ ਪਛਾਣ ?

ਹਾਲਾਂਕਿ ਇਸ ਨੂੰ ਲੈ ਕੁਝ ਸਿੱਖ ਇਤਰਾਜ਼ ਜਾਹਰ ਕਰ ਰਹੇ ਹਨ, ਇਸ ਨੂੰ ਲੈ ਕੇ ਗੋਇੰਦਵਾਲ ਸਾਹਿਬ ਦੇ ਇੱਕ ਵਿਅਕਤੀ ਨੇ ਕਿਹਾ ਕਿ ਸਾਡੇ ਪਿੰਡ ਦੇ ਜ਼ਿਆਦਾਤਰ ਲੋਕ ਧਰਮ ਪਰਿਵਰਤਨ ਕਰ ਰਹੇ ਹਨ। ਉਹ ਇੰਨੇ ਕੱਟੜ ਹੋ ਜਾਂਦੇ ਹਨ ਕਿ ਪ੍ਰਸਾਦ ਸੁੱਟ ਦਿੰਦੇ ਹਨ ਪਰ ਹਾਂ, ਜੇਕਰ ਖੀਰ ਐਤਵਾਰ ਨੂੰ ਬਣਾਈ ਜਾਂਦੀ ਹੈ ਤਾਂ ਇਹ ਲੋਕ ਸਭ ਤੋਂ ਪਹਿਲਾਂ ਲੰਗਰ ਖਾਂਦੇ ਹਨ। ਅਸੀਂ ਇਸਨੂੰ ਬਹੁਤ ਮਹਿਸੂਸ ਕਰਦੇ ਹਾਂ। ਜੇ ਤੁਸੀਂ ਧਰਮ ਛੱਡ ਰਹੇ ਹੋ ਤਾਂ ਪੱਗ ਅਤੇ ਸਿੱਖ ਧਰਮ ਨਾਲ ਜੁੜੀ ਪਛਾਣ ਨੂੰ ਵੀ ਛੱਡ ਦਿਓ। ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਅਕਾਲੀ ਦਲ ਦੇ ਰਾਜ ਦੌਰਾਨ ਇਲਾਕੇ ਵਿੱਚ ਬਹੁਤ ਸਾਰੇ ਚਰਚ ਬਣਾਏ ਗਏ ਸਨ।