Punjab Politics: ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਬੇਨਾਮੀ ਜਾਇਦਾਦ ਦੇ ਗੰਭੀਰ ਦੋਸ਼ ਲਾਏ ਹਨ। ਜਲੰਧਰ 'ਚ ਪੰਜਾਬ ਪ੍ਰੈੱਸ ਕਲੱਬ ਪਹੁੰਚੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ- ਬਰਨਾਲਾ ਮਾਨਸਾ ਮੇਨ ਰੋਡ 'ਤੇ ਸਥਿਤ ਕਰੀਬ ਸਾਢੇ ਚਾਰ ਏਕੜ ਜ਼ਮੀਨ ਮੁੱਖ ਮੰਤਰੀ ਦੀ ਮਾਤਾ ਹਰਪਾਲ ਕੌਰ ਦੇ ਨਾਂ 'ਤੇ ਦਿੱਤੀ ਗਈ ਹੈ।



ਇਹ ਜ਼ਮੀਨ ਸੀਐਮ ਭਗਵੰਤ ਮਾਨ ਦੀ ਭੂਆ ਨੇ ਸੀਐਮ ਮਾਨ ਦੀ ਮਾਤਾ ਹਰਪਾਲ ਕੌਰ ਦੇ ਨਾਂਅ 'ਤੇ ਦਿੱਤੀ ਸੀ। ਖਹਿਰਾ ਨੇ ਕਿਹਾ- ਕੋਈ ਖੂਨ ਦੇ ਰਿਸ਼ਤੇ ਤੋਂ ਬਿਨਾਂ ਸਾਢੇ ਚਾਰ ਏਕੜ ਜ਼ਮੀਨ ਕਿਵੇਂ ਤੋਹਫੇ 'ਚ ਦੇ ਸਕਦਾ ਹੈ ? ਖਹਿਰਾ ਨੇ ਇਸ 'ਤੇ ਸਵਾਲ ਚੁੱਕੇ ਹਨ। ਖਹਿਰਾ ਨੇ ਕਿਹਾ- ਸੀ.ਐਮ ਮਾਨ ਦੀ ਭੂਆ ਮੂਲ ਰੂਪ ਤੋਂ ਸੰਗਰੂਰ ਦੀ ਰਹਿਣ ਵਾਲੀ ਹੈ। ਤੋਹਫ਼ੇ ਵਾਲੀ ਜ਼ਮੀਨ ਭੀਖੀ ਤਹਿਸੀਲ ਅਧੀਨ ਆਉਂਦੀ ਹੈ।






ਖਹਿਰਾ ਨੇ ਅੱਗੇ ਕਿਹਾ ਕਿ ਸੀਐਮ ਮਾਨ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਕਤ ਜ਼ਮੀਨ ਕਿਸ ਮਕਸਦ ਲਈ ਲਈ ਗਈ ਹੈ। ਖਹਿਰਾ ਨੇ ਇਹ ਵੀ ਕਿਹਾ ਕਿ ਸੀਐਮ ਮਾਨ ਦੇ ਨਾਂਅ 'ਤੇ ਜ਼ਮੀਨ ਦੀ ਬਾਜ਼ਾਰੀ ਕੀਮਤ 3 ਕਰੋੜ ਰੁਪਏ ਤੋਂ ਵੱਧ ਹੈ ਜਿਸ ਦੀ ਉੱਚ ਅਧਿਕਾਰੀਆਂ ਤੋਂ ਜਾਂਚ ਹੋਣੀ ਚਾਹੀਦੀ ਹੈ।


ਖਹਿਰਾ ਨੇ ਕਿਹਾ ਕਿ ਉਕਤ ਜਾਇਦਾਦ ਬੇਨਾਮੀ ਹੈ, ਜਿਸ ਨੂੰ ਮੁੱਖ ਮੰਤਰੀ ਮਾਨ ਨੇ ਆਪਣੀ ਮਾਂ ਦੇ ਨਾਂਅ 'ਤੇ ਟਰਾਂਸਫਰ ਕਰਵਾ ਦਿੱਤਾ ਹੈ। ਖਹਿਰਾ ਨੇ ਕਿਹਾ- ਮੈਂ ਇਹ ਸ਼ਿਕਾਇਤ ਭਾਰਤੀ ਜਾਂਚ ਏਜੰਸੀਆਂ ਅਤੇ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਹੈ। ਹੁਣ ਦੇਖਣਾ ਇਹ ਹੈ ਕਿ ਕਾਰਵਾਈ ਹੁੰਦੀ ਹੈ ਜਾਂ ਨਹੀਂ।


ਇਹ ਵੀ ਪੜ੍ਹੋ-Punjab Politics: ਆਪ 'ਚ ਕਦੋਂ ਸ਼ਾਮਲ ਹੋਏ DGP ? ਪਾਰਟੀ ਦਫ਼ਤਰਾਂ 'ਚ ਪੁਲਿਸ ਅਧਿਕਾਰੀਆਂ ਦੀ ਮੀਟਿੰਗ, ਮਾਨ ਸਰਕਾਰ ਨੇ ਪੁਲਿਸ ਦਾ ਕੀਤਾ ਸਿਆਸੀਕਰਨ-ਮਜੀਠੀਆ