ਭਾਰਤੀ ਫੌਜ ਦਾ ਇਤਿਹਾਸ ਪੰਜਾਬੀ 'ਚ ਕਿਉਂ ਨਹੀਂ ?
ਏਬੀਪੀ ਸਾਂਝਾ | 09 Dec 2017 02:08 PM (IST)
ਚੰਡੀਗੜ੍ਹ: ਪਹਿਲੇ ਮਿਲਟਰੀ ਲਿਟਰੇਰੀ ਫੈਸਟੀਵਲ 'ਚ ਇੱਕ ਸੈਸ਼ਨ ਪੰਜਾਬੀ ਵਿੱਚ ਵੀ ਰੱਖਿਆ ਗਿਆ। ਇਸ ਵਿੱਚ ਰਿਟਾਇਰਡ ਫੌਜੀ ਅਫਸਰ ਤੇ ਲਿਖਾਰੀਆਂ ਨੇ ਹਿੱਸਾ ਲਿਆ। ਸੈਸ਼ਨ 'ਚ ਬ੍ਰਿਗੇਡੀਅਰ ਕੇ.ਐਸ. ਕਾਹਲੋਂ ਦਾ ਕਾਫੀ ਅਹਿਮ ਯੋਗਦਾਨ ਰਿਹਾ। ਬ੍ਰਿਗੇਡੀਅਰ ਕੇ.ਐਸ. ਕਾਹਲੋਂ ਨੇ ਕਿਹਾ ਇੰਡੀਅਨ ਆਰਮੀ ਦਾ ਇਤਿਹਾਸ ਪੰਜਾਬੀ ਵਿੱਚ ਵੀ ਲਿਖਣਾ ਚਾਹੀਦਾ ਹੈ, ਤਾਂ ਕਿ ਪੰਜਾਬੀ ਪੜ੍ਹਨ ਵਾਲੇ ਪਿੰਡਾਂ ਸ਼ਹਿਰਾਂ 'ਚ ਵੱਸਦੇ ਲੋਕਾਂ ਨੂੰ ਫੌਜ ਦੇ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ ਤੇ ਆਰਮੀ ਬਾਰੇ ਜਾਗਰੂਕ ਹੋਣ। ਬ੍ਰਿਗੇਡੀਅਰ ਕੇ.ਐਸ. ਕਾਹਲੋਂ ਨੇ ਕਿਹਾ ਕਿ ਫੌਜੀ 'ਚ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਰਤੀ ਜਾਂਦੀ ਹੈ। ਜੇਕਰ ਪੰਜਾਬੀ 'ਚ ਫੌਜੀ ਦਾ ਇਤਿਹਾਸ ਲਿਖਿਆ ਜਾਣਾ ਸ਼ੁਰੂ ਕੀਤਾ ਜਾਵੇ ਤਾਂ ਪਿੰਡਾਂ 'ਚ ਰਹਿੰਦੇ ਲੋਕ ਜੋ ਹਿੰਦੀ ਤੇ ਅੰਗਰੇਜ਼ੀ ਤੋਂ ਜਾਣੂ ਨਹੀਂ, ਉਹ ਪੰਜਾਬੀ ਰਾਹੀਂ ਇਤਿਹਾਸ ਨੂੰ ਜਾਣ ਸਕਦੇ ਹਨ। ਪੰਜਾਬੀ ਵਿੱਚ ਇਤਿਹਾਸ ਲਿਖਣ ਨਾਲ ਫੌਜੀ ਦੀ ਸੋਚ, ਦੇਸ਼ ਪ੍ਰਤੀ ਜਜ਼ਬਾ ਤੇ ਬਲੀਦਾਨ ਦੀ ਸ਼ਕਤੀ ਹਰ ਘਰ ਪਹੁੰਚੇਗੀ, ਫਿਰ ਨੌਜਵਾਨ ਨਸ਼ਿਆਂ ਤੋਂ ਦੂਰ ਰਹੇਗਾ ਤੇ ਫੌਜੀ 'ਚ ਭਰਤੀ ਹੋਣ ਲਈ ਰੁਚੀ ਰੱਖੇਗਾ। ਕੇ.ਐਸ. ਕਾਹਲੋਂ ਨੇ ਦੱਸਿਆ ਬਹੁਤ ਘੱਟ ਕਿਤਾਬਾਂ ਹਨ ਜੋ ਆਰਮੀ ਦੇ ਇਤਿਹਾਸ 'ਤੇ ਛਪੀਆਂ ਹਨ। ਮੈਂ ਪੰਜਾਬੀ ਯੂਨੀਵਰਸਿਟੀ 'ਚ ਵੀ ਗੱਲ ਕੀਤੀ ਹੈ ਕਿ ਆਰਮੀ ਇਤਿਹਾਸ ਪੰਜਾਬ 'ਚ ਰਿਸਰਚ ਤੇ ਲਿਖਣਾ ਸ਼ੁਰੂ ਕੀਤਾ ਜਾਵੇ।