ਚੰਡੀਗੜ੍ਹ: ਮੀਡੀਆ ਵਿੱਚ ਹਮੇਸ਼ਾਂ ਛਾਏ ਰਹਿਣ ਵਾਲੇ ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ਹੁਣ ਪੱਤਰਕਾਰਾਂ ਨੂੰ ਵੇਖਦਿਆਂ ਹੀ ਟਲ ਜਾਂਦੇ ਹਨ। ਪਿਛਲੇ ਕੁਝ ਦਿਨਾਂ ਤੋਂ ਉਹ ਆਪਣੇ ਹਲਕੇ ਅੰਮ੍ਰਿਤਸਰ ਵਿੱਚ ਸਰਗਰਮ ਹਨ ਪਰ ਮੀਡੀਆ ਤੋਂ ਦੂਰੀ ਬਣਾਈ ਰੱਖ ਰਹੇ ਹਨ। ਕੈਪਟਨ ਨਾਲ ਕਲੇਸ਼ ਹੋਣ ਮਗਰੋਂ ਉਹ ਅੱਜ ਤੱਕ ਮੀਡੀਆ ਨੂੰ ਮੁਖ਼ਾਤਬ ਨਹੀਂ ਹੋਏ।
ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਅੱਜ ਵੀ ਆਪਣੇ ਹਲਕੇ ਵਿੱਚ ਨਿਕਲੇ। ਸਿੱਧੂ ਹਲਕੇ ਦੇ ਏਕਤਾ ਨਗਰ ਤੇ ਰਾਜਿੰਦਰ ਨਗਰ ਵਿੱਚ ਗਏ। ਇੱਥੇ ਉਹ ਲੋਕਾਂ ਨੂੰ ਮਿਲੇ। ਇਸ ਦੌਰਾਨ ਸਿੱਧੂ ਬਹੁਤ ਥੋੜ੍ਹਾ ਸਮਾਂ ਰੁਕੇ ਤੇ ਹਲਕੇ ਦੇ ਲੋਕਾਂ ਨੂੰ ਮਿਲ ਕੇ ਪਰਤ ਗਏ। ਇਸ ਦੌਰਾਨ ਸਿੱਧੂ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਤਿੰਨ ਵਾਰ ਹਲਕੇ ਵਿੱਚ ਨਿਕਲ ਚੁੱਕੇ ਹਨ ਪਰ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ।
ਦਰਅਸਲ ਮੰਤਰਾਲਾ ਬਦਲੇ ਜਾਣ ਤੋਂ ਬਾਅਦ ਨਵਜੋਤ ਸਿੱਧੂ ਨੇ ਅਸਤੀਫਾ ਦੇ ਦਿੱਤਾ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਸੀ। ਉਸ ਮਗਰੋਂ ਸਿੱਧੂ ਨੇ ਮੀਡੀਆ ਸਾਹਮਣੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ। ਮੰਨਿਆ ਜਾ ਰਿਹਾ ਹੈ ਕਿ ਹਾਈਕਮਾਨ ਨੇ ਹੀ ਸਿੱਧੂ ਨੂੰ ਮੀਡੀਆ ਤੋਂ ਦੂਰ ਰਹਿਣ ਲਈ ਕਿਹਾ ਹੈ ਕਿਉਂਕਿ ਪਹਿਲਾਂ ਹੀ ਸਿੱਧੂ-ਕੈਪਟਨ ਦੀ ਬਿਆਨਬਾਜ਼ੀ ਕਰਕੇ ਕਾਂਗਰਸ ਦਾ ਕਲੇਸ਼ ਜੱਗ ਜਾਹਿਰ ਹੋ ਗਿਆ ਸੀ।
ਮੀਡੀਆ ਸਾਹਮਣੇ ਨਵਜੋਤ ਸਿੱਧੂ ਦਾ 'ਸਵਿੱਚ ਆਫ'
ਏਬੀਪੀ ਸਾਂਝਾ
Updated at:
09 Sep 2019 01:20 PM (IST)
ਮੀਡੀਆ ਵਿੱਚ ਹਮੇਸ਼ਾਂ ਛਾਏ ਰਹਿਣ ਵਾਲੇ ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ਹੁਣ ਪੱਤਰਕਾਰਾਂ ਨੂੰ ਵੇਖਦਿਆਂ ਹੀ ਟਲ ਜਾਂਦੇ ਹਨ। ਪਿਛਲੇ ਕੁਝ ਦਿਨਾਂ ਤੋਂ ਉਹ ਆਪਣੇ ਹਲਕੇ ਅੰਮ੍ਰਿਤਸਰ ਵਿੱਚ ਸਰਗਰਮ ਹਨ ਪਰ ਮੀਡੀਆ ਤੋਂ ਦੂਰੀ ਬਣਾਈ ਰੱਖ ਰਹੇ ਹਨ। ਕੈਪਟਨ ਨਾਲ ਕਲੇਸ਼ ਹੋਣ ਮਗਰੋਂ ਉਹ ਅੱਜ ਤੱਕ ਮੀਡੀਆ ਨੂੰ ਮੁਖ਼ਾਤਬ ਨਹੀਂ ਹੋਏ।
- - - - - - - - - Advertisement - - - - - - - - -