ਚੰਡੀਗੜ੍ਹ: ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਖਿਲਾਫ ਵਿਜੀਲੈਂਸ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ। ਜਿਸ ਦੀ ਜਾਂਚ ਹੋ ਰਹੀ ਹੈ। ਬੀਤੇ ਦਿਨ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕਰਨ ਲਈ ਪਹੁੰਚੇ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਬਿਟੂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇਸ ਮਾਮਲੇ ਵਿੱਚ ਹੁਣ ਬਿੱਟੂ ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ ਹਨ।
ਵਿਜੀਲੈਂਸ ਅਧਿਕਾਰੀਆਂ ਵੱਲੋਂ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਕੰਪਲੇਟ ਕੀਤੀ ਗਈ ਹੈ। ਜਿਸ ਦੀ ਪੁਸ਼ਟੀ ਜੁਆਇੰਟ ਪੁਲਿਸ ਕਮਿਸ਼ਨਰ ਨਰਿੰਦਰ ਭਾਰਗਵ ਵੱਲੋਂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਜਾਂਚ ਸੀਨੀਅਰ ਪੁਲਿਸ ਅਧਿਕਾਰੀ ਨੂੰ ਸੌਂਪੀ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ ।
ਬਿੱਟੂ 'ਤੇ ਵਿਜੀਲੈਂਸ ਟੀਮ ਦੀ ਕਾਰਵਾਈ 'ਚ ਵਿਘਨ ਪਾਉਣ ਦੇ ਇਲਜ਼ਾਮ ਹਨ।ਉਨ੍ਹਾਂ ਨੇ ਇਕ ਅਧਿਕਾਰੀ ਨੂੰ ਚੋਰ ਵੀ ਕਿਹਾ ਜਿਸਦਾ ਵੀਡੀਓ ਉਨ੍ਹਾਂ ਦੇ ਖੁਦ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਾਈਵ ਸੀ।ਇਸ 'ਤੇ ਬਿੱਟੂ ਨੇ ਸਫ਼ਾਈ ਦਿੰਦੇ ਕਿਹਾ ਕਿ ਅਧਿਕਾਰੀ ਵਰਦੀ ਤੋਂ ਬਿਨ੍ਹਾਂ ਸੀ ਅਤੇ ਉਨ੍ਹਾਂ ਨੇ ਕੋਈ ਆਈ ਕਾਰਡ ਵੀ ਨਹੀਂ ਦਿਖਾਇਆ ਸੀ ਜਿਸ ਕਾਰਨ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਸ਼ਖਸ ਕੌਣ ਹੈ।
ਪਰ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਵਿਜੀਲੈਂਸ ਅਧਿਕਾਰੀਆਂ ਨੂੰ ਚੋਰ ਕਹਿਣ 'ਤੇ ਅਜੇ ਤੱਕ ਪਰਚਾ ਕਿਉਂ ਦਰਜ ਨਹੀਂ ਹੋਇਆ ਹੈ। ਕੀ ਕੋਈ ਵੀ ਵਿਅਕਤੀ ਪੁਲਿਸ ਅਧਿਕਾਰੀਆਂ ਨੂੰ ਚੋਰ ਕਹਿ ਕੇ ਬੁਲਾ ਸਕਦਾ ਹੈ? ਹੁਣ ਵੇਖਣਾ ਇਹ ਹੋਏਗਾ ਬਿੱਟੂ ਖਿਲਾਫ਼ ਪਰਚਾ ਕਦੋਂ ਦਰਜ ਹੁੰਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ