ਦਰਅਸਲ ਪੰਜਾਬ ਸਰਕਾਰ ਨੇ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਡ੍ਰੋਨ ਹਮਲਿਆਂ ਤੋਂ ਬਚਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਪੰਜਾਬ ਪੁਲਿਸ ਦੇ ਡੀਜੀਪੀ ਵੱਲੋਂ ਪੰਜਾਬ ਦੇ ਸਾਰੇ ਐਸਐਸਪੀ ਤੇ ਕਮਿਸ਼ਨਰਾਂ ਆਫ ਪੁਲਿਸ ਨੂੰ ਡ੍ਰੋਨ ਨਾਲ ਨਜਿੱਠਣ ਲਈ ਕਿਹਾ ਹੈ। ਸਰਹੱਦੀ ਇਲਾਕੇ ਵਿੱਚ ਡ੍ਰੋਨ ਰਾਹੀਂ ਹਥਿਆਰਾਂ ਦੀ ਸਪਲਾਈ ਦੇ ਖੁਲਾਸੇ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਹੈ।
ਇਨ੍ਹਾਂ ਵਿੱਚ ਸਿਰਫ਼ ਡ੍ਰੋਨ ਹੀ ਨਹੀਂ ਬਲਕਿ ਪੈਰਾ ਗਲਾਈਡਰਜ਼ ਪੈਰਾ, ਮੋਟਰਜ਼ ਮਾਈਕ੍ਰੋਲਾਈਟ ਏਅਰਕ੍ਰਾਫਟ ਐਰੋ ਮਾਡਲਜ਼ ਦੀ ਵਰਤੋਂ ਵੀ ਅੱਤਵਾਦੀ ਸੰਗਠਨਾਂ ਵੱਲੋਂ ਕੀਤੀ ਜਾ ਸਕਦੀ ਹੈ। ਪੁਲਿਸ ਨੂੰ ਹਦਾਇਤਾਂ ਹਨ ਕਿ ਡ੍ਰੋਨ ਨਜ਼ਰ ਆਉਂਦੇ ਹੀ ਸਭ ਤੋਂ ਪਹਿਲਾਂ ਸੰਪਰਕ ਇੰਡੀਅਨ ਏਅਰ ਫੋਰਸ ਨਾਲ ਕੀਤਾ ਜਾਵੇ।
ਡ੍ਰੋਨ ਦੇਖਦੇ ਸਾਰ ਗੋਲੀ ਚਲਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਜੇਕਰ ਡਰੋਨ ਜ਼ਮੀਨ ਤੋਂ ਘੱਟ ਉੱਚਾਈ 'ਤੇ ਉੱਡ ਰਿਹਾ ਹੈ ਤਾਂ ਹੇਠਾਂ ਦੀ ਡਾਇਰੈਕਸ਼ਨ ਨੂੰ ਗੋਲੀ ਚਲਾਉਣ ਤੇ ਮਨਾਹੀ ਹੈ। ਪੰਜਾਬ ਪੁਲਿਸ ਦੇ ਅਫਸਰ ਤੇ ਮੁਲਾਜ਼ਮ ਆਖਰਕਾਰ ਡ੍ਰੋਨ ਦੇ ਇਸ ਖਤਰੇ ਨੂੰ ਕਿਵੇਂ ਟਾਲ ਸਕਦੇ ਹਨ, ਇਸ ਲਈ ਮੁੱਖ ਦਲੀਲਾਂ ਵੀ ਪੰਜਾਬ ਪੁਲਿਸ ਵੱਲੋਂ ਕਰਵਾਈਆਂ ਜਾਣਗੀਆਂ।
ਪੁਲਿਸ ਨੂੰ ਮਿਲੀਆਂ ਹਦਾਇਤਾਂ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਕਿਸੇ ਇਲਾਕੇ ਵਿੱਚ ਵੀ ਡ੍ਰੋਨ ਦਿਖਾਈ ਦਿੰਦਾ ਹੈ ਤਾਂ ਉਸ ਨਾਲ ਕਿਸ ਤਰੀਕੇ ਨਾਲ ਨਜਿੱਠਿਆ ਜਾਏਗਾ। ਇਸ ਦੇ ਨਾਲ ਹੀ ਪੰਜਾਬ ਪੁਲਿਸ ਹੁਣ ਇੰਡੀਅਨ ਏਅਰ ਫੋਰਸ ਦੇ ਸੰਪਰਕ ਵਿੱਚ ਰਹੇਗੀ ਤਾਂ ਕਿ ਦਿਖਾਈ ਦੇਣ ਵਾਲਾ ਡ੍ਰੋਨ ਦੋਸਤ ਹੈ ਜਾਂ ਦੁਸ਼ਮਣ ਇਸ ਦਾ ਪਤਾ ਲਾਇਆ ਜਾ ਸਕੇ।