ਚੰਡੀਗੜ੍ਹ: ਦੇਸ਼ ਭਰ ਵਿੱਚ ਵੱਡੀ ਜਿੱਤ ਹਾਸਲ ਕਰਨ ਮਗਰੋਂ ਬੀਜੇਪੀ ਪੰਜਾਬ ਵਿੱਚ ਵੀ ਹੱਥ-ਪੈਰ ਮਾਰ ਰਹੀ ਹੈ। ਚਰਚਾ ਹੈ ਕਿ ਬੀਜੇਪੀ ਅਗਲੀਆਂ ਵਿਧਾਨ ਸਭਾ ਇਕੱਲੇ ਤੌਰ 'ਤੇ ਲੜ ਸਕਦੀ ਹੈ। ਪੰਜਾਬ ਬੀਜੇਪੀ ਜਾਂ ਤਾਂ ਅਕਾਲੀ ਦਲ ਤੋਂ ਬਰਾਬਰ ਸੀਟਾਂ ਲੈਣ ਜਾਂ ਫਿਰ ਇਕੱਲੇ ਮੈਦਾਨ ਵਿੱਚ ਨਿੱਤਰਣ ਲਈ ਪਰ ਤੋਲ ਰਹੀ ਹੈ। ਇਸ ਤੋਂ ਕੁਝ ਅਕਾਲੀ ਲੀਡਰ ਔਖੇ ਵੀ ਹਨ। ਮੀਡੀਆ ਵਿੱਚ ਚਰਚਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਥਾਨਕ ਲੀਡਰਾਂ ਦੀ ਬਿਆਨਬਾਜ਼ੀ ਮਗਰੋਂ ਅਮਿਤ ਸ਼ਾਹ ਨੂੰ ਮਿਲਣਗੇ।
ਦੂਜੇ ਪਾਸੇ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਉਹ ਕਿਸੇ ਵੀ ਸੂਰਤ ਵਿੱਚ ਬੀਜੇਪੀ ਦਾ ਸਾਥ ਨਹੀਂ ਛੱਡਣਗੇ। ਉਨ੍ਹਾਂ ਆਖਿਆ ਹੈ ਕਿ ਭਾਵੇਂ ਉਨ੍ਹਾਂ ਨੂੰ ਫਾਇਦਾ ਹੋਵੇ ਜਾਂ ਨੁਕਸਾਨ ਪਰ ਉਹ ਇਹ ਸਾਥ ਨਹੀਂ ਛੱਡਣਗੇ। ਹਰਿਆਣਾ ਚੋਣਾਂ ਬਾਰੇ ਉਨ੍ਹਾਂ ਆਖਿਆ ਕਿ ਇਹ ਫ਼ੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਕਰਨਾ ਹੈ ਤੇ ਪ੍ਰਧਾਨ ਨੇ ਮਸ਼ਵਰਾ ਕਰਕੇ ਫ਼ੈਸਲਾ ਲੈਣਾ ਹੈ। ਉਨ੍ਹਾਂ ਦੀ ਨਿੱਜੀ ਰਾਏ ਬੀਜੇਪੀ ਦੇ ਸਾਥ ਦੀ ਹੈ।
ਦਰਅਸਲ ਅਕਾਲੀ ਦਲ ਤੇ ਬੀਜੇਪੀ ਵਿਚਾਲੇ ਰਿਸ਼ਤੇ ਨੂੰ ਜੋੜ ਕੇ ਰੱਖਣ ਵਾਲੇ ਪ੍ਰਕਾਸ਼ ਸਿੰਘ ਬਾਦਲ ਹੀ ਹਨ। ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਉਨ੍ਹਾਂ ਦਾ ਕਾਫੀ ਸਤਿਕਾਰ ਕਰਦੀ ਹੈ। ਇਸ ਲਈ ਜਦੋਂ ਵੀ ਪੰਜਾਬ ਦੀ ਲੀਡਰਸ਼ਿਪ ਵਿਚਾਲੇ ਤਰੇੜਾਂ ਆਉਂਦੀਆਂ ਹਨ ਤਾਂ ਬਾਦਲ ਸਿੱਧੇ ਹਾਈਕਮਾਨ ਨੂੰ ਮਿਲ ਕੇ ਸਭ ਠੀਕ ਲੈਂਦੇ ਹਨ। ਇਸ ਲਈ ਅਕਸਰ ਕਿਹਾ ਜਾਂਦਾ ਹੈ ਕਿ ਬਾਦਲ ਦੇ ਹੁੰਦਿਆਂ ਬੀਜੇਪੀ-ਅਕਾਲੀ ਦਲ ਦੇ ਗੱਠਜੋੜ ਨੂੰ ਕੋਈ ਖ਼ਤਰਾ ਨਹੀਂ।
ਬਾਦਲ ਨੇ ਲਾਇਆ ਅਕਾਲੀ ਦਲ ਤੇ ਬੀਜੇਪੀ ਵਿਚਾਲੇ 'ਫੈਵੀਕੌਲ ਦਾ ਜੋੜ'
ਏਬੀਪੀ ਸਾਂਝਾ
Updated at:
15 Sep 2019 12:01 PM (IST)
ਦੇਸ਼ ਭਰ ਵਿੱਚ ਵੱਡੀ ਜਿੱਤ ਹਾਸਲ ਕਰਨ ਮਗਰੋਂ ਬੀਜੇਪੀ ਪੰਜਾਬ ਵਿੱਚ ਵੀ ਹੱਥ-ਪੈਰ ਮਾਰ ਰਹੀ ਹੈ। ਚਰਚਾ ਹੈ ਕਿ ਬੀਜੇਪੀ ਅਗਲੀਆਂ ਵਿਧਾਨ ਸਭਾ ਇਕੱਲੇ ਤੌਰ 'ਤੇ ਲੜ ਸਕਦੀ ਹੈ। ਪੰਜਾਬ ਬੀਜੇਪੀ ਜਾਂ ਤਾਂ ਅਕਾਲੀ ਦਲ ਤੋਂ ਬਰਾਬਰ ਸੀਟਾਂ ਲੈਣ ਜਾਂ ਫਿਰ ਇਕੱਲੇ ਮੈਦਾਨ ਵਿੱਚ ਨਿੱਤਰਣ ਲਈ ਪਰ ਤੋਲ ਰਹੀ ਹੈ। ਇਸ ਤੋਂ ਕੁਝ ਅਕਾਲੀ ਲੀਡਰ ਔਖੇ ਵੀ ਹਨ। ਮੀਡੀਆ ਵਿੱਚ ਚਰਚਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਥਾਨਕ ਲੀਡਰਾਂ ਦੀ ਬਿਆਨਬਾਜ਼ੀ ਮਗਰੋਂ ਅਮਿਤ ਸ਼ਾਹ ਨੂੰ ਮਿਲਣਗੇ।
- - - - - - - - - Advertisement - - - - - - - - -