ਪਰਿਵਾਰ ਵੱਲੋਂ ਸਮੂਹਿਕ ਖ਼ੁਦਕੁਸ਼ੀ, ਮਾਂ ਤੇ ਤਿੰਨ ਬੱਚਿਆਂ ਦੀ ਮੌਤ
ਏਬੀਪੀ ਸਾਂਝਾ | 30 Mar 2019 02:44 PM (IST)
ਜਲੰਧਰ: ਸ਼ਹਿਰ ਦੇ ਲਾਗਲੇ ਕਸਬੇ ਆਦਪੁਰ ਵਿੱਚ ਮਾਂ ਨੇ ਆਪਣੇ ਦੋ ਪੁੱਤਰਾਂ ਅਤੇ ਧੀ ਸਮੇਤ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕਾਂ ਵਿੱਚ ਬਖਸ਼ਿੰਦਰ ਕੌਰ (46) ਉਸ ਦਾ ਲੜਕਾ ਜਸਪ੍ਰੀਤ ਸਿੰਘ (18), ਬੇਟੀ ਬਲਪ੍ਰੀਤ ਕੌਰ, ਛੋਟਾ ਲੜਕਾ ਹਰਮਨਪ੍ਰੀਤ ਸਿੰਘ (11) ਸ਼ਾਮਲ ਹਨ। ਬਖਸ਼ਿੰਦਰ ਦਾ ਪਤੀ ਹਰਜੀਤ ਸਿੰਘ ਲੰਮੇ ਸਮੇਂ ਤੋਂ ਦੁਬਈ ਵਿੱਚ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਔਰਤ ਦੇ ਵੱਡੇ ਪੁੱਤਰ ਜਸਪ੍ਰੀਤ ਸਿੰਘ ਨੇ ਆਪਣੇ ਗੁਆਂਢੀਆਂ ਨੂੰ ਅੱਧੀ ਰਾਤ ਸਮੇਂ ਫ਼ੋਨ ਕਰ ਕੇ ਦੱਸਿਆ ਕਿ ਉਨ੍ਹਾਂ ਜ਼ਹਿਰੀਲੀ ਗੋਲ਼ੀਆਂ ਖਾ ਲਈਆਂ ਹਨ। ਗੁਆਂਢੀਆਂ ਨੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਹਸਪਤਾਲ ਪਹੁੰਚਦਿਆਂ ਚਾਰਾਂ ਨੇ ਦਮ ਤੋੜ ਦਿੱਤਾ। ਪਰਿਵਾਰ ਨੇ ਅਜਿਹਾ ਕਦਮ ਕਿਓਂ ਚੁੱਕਿਆ, ਇਸ ਬਾਰੇ ਹਾਲੇ ਪਤਾ ਨਹੀਂ ਲੱਗਾ ਹੈ। ਪੁਲਿਸ ਧਾਰਾ 174 ਤਹਿਤ ਕਾਰਵਾਈ ਕਰ ਰਹੀ ਹੈ। ਪੁਲਿਸ ਤੇ ਪੰਚਾਇਤ ਨੇ ਮ੍ਰਿਤਕਾਂ ਦੇ ਘਰ ਦੀ ਤਲਾਸ਼ੀ ਲਈ ਪਰ ਕੋਈ ਖ਼ੁਦਕੁਸ਼ੀ ਪੱਤਰ ਆਦਿ ਨਹੀਂ ਪ੍ਰਾਪਤ ਹੋਇਆ।