ਖੰਨਾ: ਪੰਜਾ ‘ਚ ਆਏ ਦਿਨ ਪੁਲਿਸ ਨਸ਼ੇ ਦੇ ਤਸਕਰਾਂ ਨੂੰ ਕਾਬਬੂ ਕਰਦੀ ਹੈ। ਇਨ੍ਹਾਂ ‘ਚ ਹੁਣ ਤਾਂ ਮਹਿਲਾਵਾਂ ਵੀ ਸ਼ਾਮਲ ਹਨ। ਆਏ ਦਿਨ ਨਸ਼ਾ ਤਸਕਰੀ ‘ਚ ਮਹਿਲਾਵਾਂ ਨੂੰ ਗ੍ਰਿਫ਼ਤਾਰ ਕਰਨ ਦੇ ਮਾਮਲੇ ਵਧਦੇ ਜਾ ਰਹੇ ਹਨ। ਹੁਣ ਤਾਜ਼ਾ ਮਾਮਲਾ ਖੰਨਾ ਦਾ ਹੈ। ਜਿੱਥੇ ਪੁਲਿਸ ਨੇ ਮਿਜ਼ੋਰਮ ਦੀ ਇੱਕ ਔਰਤ ਕੋਲੋਂ ਇੱਕ ਕਿਲੋ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਇਸ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਇਹ ਨਸ਼ਾ ਪੰਜਾਬ ‘ਚ ਸਪਲਾਈ ਹੋਣਾ ਸੀ ਅਤੇ ਪੁਲਿਸ ਨੂੰ ਸ਼ੱਕ ਹੈ ਕਿ ਮਹਿਲਾ ਦਾ ਸਬੰਧ ਨਾਈਜੀਰੀਆਈ ਮੂਲ ਦੇ ਤਸਕਰਾਂ ਨਾਲ ਹੋ ਸਕਦੇ ਹਨ। ਇਸ ਦੀ ਜਾਣਕਾਰੀ ਖੰਨਾ ਦੇ ਅੇਸਐਸਪੀ ਗੁਰਸ਼ਰਣ ਸਿੰਘ ਗ੍ਰੇਵਾਲ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ।

ਐਸਐਸਪੀ ਨੇ ਦੱਸਿਆ ਕਿ ਇੱਕ ਨਾਕੇ ਦੌਰਾਨ ਸ਼ੱਕ ਦੇ ਆਧਾਰ ‘ਤੇ ਮਿਜ਼ੋਰਮ ਦੀ ਮਹਿਲਾ ਦੇ ਬੈਗ ਦੀ ਤਲਾਸ਼ੀ ਲਈ ਗਈ ਜਿਸ ‘ਚ ਇੱਕ ਕਿਲੋ ਹੈਰੋਇਨ ਬਰਾਮਦ ਹੋਈ। ਮਹਿਲਾ ‘ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਪੁਲਿਸ ਦੀ ਜਾਣਕਾਰੀ ਮੁਤਾਬਕ ਮਹਿਲਾ ਪ੍ਰੇਮੀ ਨਾਲ ਦਿੱਲੀ ‘ਚ ਰਹਿੰਦੀ ਸੀ ਅਤੇ ਉਸ ਦੇ ਪ੍ਰੇਮੀ ਦੇ ਨਾਈਜੀਰਿਅਨ ਨਸ਼ਾ ਤਸਕਰਾਂਨਾਲ ਸਬੰਧ ਹਨ।