ਚੰਡੀਗੜ੍ਹ: ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਮਹਿਲਾ ਕਮਿਸ਼ਨ ਵੱਲੋਂ ਸੰਮਨ ਭੇਜਿਆ ਗਿਆ ਹੈ। ਜਲਾਲਪੁਰ 'ਤੇ ਮਹਿਲਾਵਾਂ ਖਿਲਾਫ਼ ਗਲਤ ਸ਼ਬਦਾਵਲੀ ਵਰਤਣ ਦੇ ਇਲਜ਼ਾਮ ਹਨ। ਮਹਿਲਾ ਕਮਿਸ਼ਨ ਵੱਲੋਂ ਆਉਣ ਵਾਲੇ ਤਿੰਨ ਦਿਨਾਂ ਦੇ ਅੰਦਰ ਜਲਾਲਪੁਰ ਨੂੰ ਪੇਸ਼ ਹੋ ਕੇ ਆਪਣੀ ਸਫਾਈ ਦੇਣ ਲਈ ਕਿਹਾ ਗਿਆ ਹੈ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਜਲਾਲਪੁਰ ਦੀ ਸਫਾਈ ਸੁਣਨ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਕੀ ਹੈ ਪੂਰਾ ਮਾਮਲਾ?
ਦਰਅਸਲ ਪਿੰਡ ਤਖਤੂ ਮਾਜਰਾ ਦੇ ਕਾਂਗਰਸੀ ਸਰਪੰਚ ਤੇ ਉਸ ਦੇ ਭਰਾ ’ਤੇ ਸਰਕਾਰੀ ਹਸਪਤਾਲ ਰਾਜਪੁਰਾ ’ਚ ਕਾਤਲਾਨਾ ਹਮਲਾ ਹੋਇਆ ਸੀ। ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਤਿੰਨ ਦਰਜਨ ਹਮਲਾਵਰਾਂ ਖ਼ਿਲਾਫ਼ ਇਰਾਦਾ ਕਤਲ ਤੇ ਹੋਰ ਧਾਰਾਵਾਂ ਹੇਠ ਕੇਸ ਦਰਜ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਖ਼ਮੀ ਸਰਪੰਚ ਹਰਸੰਗਤ ਸਿੰਘ ਤੇ ਉਸ ਦੇ ਭਰਾ ਦਾ ਹਸਪਤਾਲ ਵਿੱਚ ਹਾਲ-ਚਾਲ ਪੁੱਛਣ ਪੁੱਜੇ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ।
ਇਸ ਵਿੱਚ ਉਹ ਹਮਲਾਵਰਾਂ ਖ਼ਿਲਾਫ਼ ਧਾਰਾ 307 ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਔਰਤਾਂ ਸਣੇ ਘਰੋਂ ਚੁੱਕਣ ਦੀ ਗੱਲ ਕਹਿੰਦੇ ਸੁਣਾਈ ਦਿੰਦੇ ਹਨ। ਹਾਲਾਂਕਿ ਇਸ ਵੀਡੀਓ ਵਿੱਚ ਮੌਕੇ ’ਤੇ ਕੋਈ ਪੁਲਿਸ ਅਫ਼ਸਰ ਨਜ਼ਰ ਨਹੀਂ ਆ ਰਿਹਾ ਪਰ ਵਿਧਾਇਕ ਦੀ ਗੱਲ ਦਾ ਹੁੰਗਾਰਾ ਭਰਨ ਦੀ ਆਵਾਜ਼ ਜ਼ਰੂਰ ਆ ਰਹੀ ਹੈ। ਇਸ ਤੋਂ ਜਾਪਦਾ ਹੈ ਕਿ ਕੋਈ ਪੁਲਿਸ ਅਫ਼ਸਰ ਉਨ੍ਹਾਂ ਦੇ ਨੇੜੇ ਮੌਜੂਦ ਸੀ। ਉਹ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਹੋਣ ’ਤੇ ਆਪਣੀ ਸਰਕਾਰ ਨੂੰ ਕਥਿਤ ਤੌਰ ’ਤੇ ਕੋਸਦੇ ਵੀ ਸੁਣਾਈ ਦਿੰਦੇ ਹਨ।
ਜਲਾਲਪੁਰ ਦੀ ਸਫਾਈ
ਉਧਰ, ਜਲਾਲਪੁਰ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਹਸਪਤਾਲ ਵਿੱਚ ਹਰਸੰਗਤ ਸਿੰਘ ਤੇ ਉਸ ਦੇ ਭਰਾ ਦੀ ਗੰਭੀਰ ਹਾਲਤ ਵੇਖੀ ਤਾਂ ਗੁੱਸੇ ਵਿੱਚ ਉਨ੍ਹਾਂ ਅਜਿਹਾ ਕਹਿ ਦਿੱਤਾ ਕਿ ਹਮਲਾਵਰਾਂ ਖ਼ਿਲਾਫ਼ 307 ਦਾ ਕੇਸ ਦਰਜ ਕਰੋ ਪਰ ਪੁਲਿਸ ਨੇ ਇਸ ਹਮਲੇ ਸੰਬਧੀ ਜਿਹੜੇ ਤਿੰਨ ਦਰਜਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਉਨ੍ਹਾਂ ਵਿੱਚ ਕੋਈ ਵੀ ਮਹਿਲਾ ਮੁਲਜ਼ਮ ਨਹੀਂ।
ਕੈਪਟਨ ਦੇ ਵਿਧਾਇਕ ਦੀ ਵੀਡੀਓ ਵਾਇਰਲ, ਮਹਿਲਾ ਕਮਿਸ਼ਨ ਨੇ ਕੀਤਾ ਤਲਬ
ਏਬੀਪੀ ਸਾਂਝਾ
Updated at:
22 Nov 2019 02:48 PM (IST)
ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਮਹਿਲਾ ਕਮਿਸ਼ਨ ਵੱਲੋਂ ਸੰਮਨ ਭੇਜਿਆ ਗਿਆ ਹੈ। ਜਲਾਲਪੁਰ 'ਤੇ ਮਹਿਲਾਵਾਂ ਖਿਲਾਫ਼ ਗਲਤ ਸ਼ਬਦਾਵਲੀ ਵਰਤਣ ਦੇ ਇਲਜ਼ਾਮ ਹਨ। ਮਹਿਲਾ ਕਮਿਸ਼ਨ ਵੱਲੋਂ ਆਉਣ ਵਾਲੇ ਤਿੰਨ ਦਿਨਾਂ ਦੇ ਅੰਦਰ ਜਲਾਲਪੁਰ ਨੂੰ ਪੇਸ਼ ਹੋ ਕੇ ਆਪਣੀ ਸਫਾਈ ਦੇਣ ਲਈ ਕਿਹਾ ਗਿਆ ਹੈ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਜਲਾਲਪੁਰ ਦੀ ਸਫਾਈ ਸੁਣਨ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
- - - - - - - - - Advertisement - - - - - - - - -