ਪੰਜਾਬ ਚ ਸਰਦੀ ਪੂਰੀ ਤਰ੍ਹਾਂ ਦਸਤਕ ਦੇ ਚੁੱਕੀ ਹੈ। ਸ਼ੀਤ ਲਹਿਰ ਨੇ ਲੋਕਾਂ ਨੂੰ ਕਾਂਬਾ ਛੇੜ ਦਿੱਤਾ ਹੈ। ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਸਮੇਂ ਸ਼ੀਤ ਲਹਿਰ ਚੱਲ ਰਹੀ ਹੈ। ਰਾਜ ਦੇ 8 ਜ਼ਿਲ੍ਹਿਆਂ ਵਿੱਚ ਅੱਜ ਯੈਲੋ ਅਲਰਟ ਜਾਰੀ ਹੈ। ਇਸ ਕਾਰਨ ਰਾਤ ਦਾ ਤਾਪਮਾਨ ਵੀ ਕਾਫ਼ੀ ਘਟ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਨਿਊਨਤਮ ਤਾਪਮਾਨ ਵਿੱਚ 0.2°C ਦੀ ਕਮੀ ਦਰਜ ਕੀਤੀ ਗਈ ਹੈ, ਜਿਸ ਨਾਲ ਤਾਪਮਾਨ ਹੁਣ ਨਿਯਮਿਤ ਪੱਧਰ ਦੇ ਨੇੜੇ ਆ ਗਿਆ ਹੈ।

Continues below advertisement

ਇਹ ਸ਼ਹਿਰ ਰਿਹਾ ਸਭ ਜ਼ਿਆਦਾ ਠੰਡਾ

ਸਭ ਤੋਂ ਘੱਟ ਤਾਪਮਾਨ ਪੰਜਾਬ ਦੇ ਆਦਮਪੁਰ ਵਿੱਚ ਦਰਜ ਕੀਤਾ ਗਿਆ, ਜਿੱਥੇ ਤਾਪਮਾਨ 2.8°C ਰਿਹਾ। ਬਠਿੰਡਾ ਵਿੱਚ ਵੱਧ ਤੋਂ ਵੱਧ 28.3°C ਤਾਪਮਾਨ ਦਰਜ ਹੋਇਆ। ਵੀਰਵਾਰ ਨੂੰ ਵੀ ਸ਼ੀਤ ਲਹਿਰ ਦਾ ਅਲਰਟ ਜਾਰੀ ਰਹੇਗਾ। ਚੰਡੀਗੜ੍ਹ ਪ੍ਰਸ਼ਾਸਨ ਪਹਿਲਾਂ ਹੀ ਲੋਕਾਂ ਨੂੰ ਠੰਡ ਤੋਂ ਬਚਣ ਲਈ ਐਡਵਾਇਜ਼ਰੀ ਜਾਰੀ ਕਰ ਚੁੱਕਾ ਹੈ। ਇਸ ਵੇਲੇ ਇੱਕ ਵੈਸਟਨ ਡਿਸਟਰਬਨਸ  ਹਿਮਾਲਿਆ ਦੇ ਨੇੜੇ ਬਣਿਆ ਹੋਇਆ ਹੈ।

Continues below advertisement

ਵਾਹਨ ਚਲਾਉਣ ਵਾਲੇ ਰਹਿਣ ਸਾਵਧਾਨ

ਇਸ ਕਾਰਨ ਹਵਾਵਾਂ 'ਚ ਹਲਕਾ ਬਦਲਾਅ ਬਣਿਆ ਹੋਇਆ ਹੈ। ਫਾਜ਼ਿਲਕਾ, ਮੁਕਤਸਰ, ਬਠਿੰਡਾ, ਫਰੀਦਕੋਟ, ਜਲੰਧਰ, ਮੋਗਾ, ਮਾਨਸਾ ਅਤੇ ਫਿਰੋਜ਼ਪੁਰ ਵਿੱਚ ਸ਼ੀਤ ਲਹਿਰ ਚੱਲੇਗੀ। ਇਸ ਬਦਲਦੇ ਮੌਸਮ ਵਿੱਚ ਵਾਹਨ ਚਾਲਕਾਂ ਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ। ਅੱਜ ਅਤੇ 12 ਦਸੰਬਰ ਨੂੰ ਦਿੱਲੀ-ਅੰਬਾਲਾ ਹਾਈਵੇ ਅਤੇ ਅੰਬਾਲਾ-ਅੰਮ੍ਰਿਤਸਰ ਹਾਈਵੇ 'ਤੇ ਮੌਸਮ ਸਾਫ਼ ਰਹੇਗਾ। ਹਾਲਾਂਕਿ 11 ਦਸੰਬਰ ਨੂੰ ਹਲਕੇ ਬੱਦਲ ਛਾਏ ਰਹਿਣਗੇ।

ਜ਼ਿਲ੍ਹਿਆਂ ਦਾ ਨਿਊਨਤਮ ਤਾਪਮਾਨ 10°C ਤੋਂ ਘੱਟ

ਮੌਸਮ ਵਿਭਾਗ ਦੇ ਅਨੁਸਾਰ ਪਟਿਆਲਾ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਦਾ ਨਿਊਨਤਮ ਤਾਪਮਾਨ 10°C ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਹਿਮਾਚਲ ਵੱਲੋਂ ਆ ਰਹੀਆਂ ਠੰਡੀ ਹਵਾਵਾਂ ਮੌਸਮ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਇਸ ਕਰਕੇ ਰੂਪਨਗਰ (ਰੋਪੜ) ਦਾ ਨਿਊਨਤਮ ਤਾਪਮਾਨ 3.6°C ਦਰਜ ਕੀਤਾ ਗਿਆ ਹੈ।

ਇਸੇ ਤਰ੍ਹਾਂ ਚੰਡੀਗੜ੍ਹ ਦਾ ਤਾਪਮਾਨ 8.6°C ਰਿਹਾ, ਜਿਸ ਵਿੱਚ 0.3°C ਦੀ ਕਮੀ ਆਈ ਹੈ। ਜਦਕਿ ਹੋਰ ਜ਼ਿਲ੍ਹਿਆਂ ਵਿੱਚ ਤਾਪਮਾਨ ਇਹ ਰਿਹਾ—

ਅੰਮ੍ਰਿਤਸਰ: 6.1°C

ਲੁਧਿਆਣਾ: 9.2°C

ਪਠਾਨਕੋਟ: 5.6°C

ਬਠਿੰਡਾ: 5.8°C

ਗੁਰਦਾਸਪੁਰ: 3.8°C

ਸ਼ਹੀਦ ਭਗਤ ਸਿੰਘ ਨਗਰ: 6.9°C

ਫਰੀਦਕੋਟ: 6.8°C

ਫਿਰੋਜ਼ਪੁਰ: 7.9°C

ਸੂਬੇ ਭਰ 'ਚ ਤਾਪਮਾਨ ਵਿਚ ਇਸ ਕਦਰ ਗਿਰਾਵਟ ਕਾਰਨ ਕੜਾਕੇ ਦੀ ਠੰਢ ਮਹਿਸੂਸ ਕੀਤੀ ਜਾ ਰਹੀ ਹੈ।

ਪੰਜਾਬ ਨਾਲੋਂ ਚੰਡੀਗੜ੍ਹ ਦੀ ਹਵਾ ਹੋਰ ਜ਼ਿਆਦਾ ਪ੍ਰਦੂਸ਼ਿਤਸਵੇਰੇ ਛੇ ਵਜੇ ਪੰਜਾਬ ਦਾ AQI 89 ਦਰਜ ਕੀਤੀ ਗਈ। ਜ਼ਿਲ੍ਹਿਆਂ ਦੇ ਅੰਕ ਇਸ ਤਰ੍ਹਾਂ ਰਹੇ—

ਜਲੰਧਰ: AQI 142

ਖੰਨਾ: AQI 142

ਲੁਧਿਆਣਾ: AQI 107

ਮੰਡੀ ਗੋਬਿੰਦਗੜ੍ਹ: AQI 207

ਪਟਿਆਲਾ: AQI 119

ਇਸੇ ਤਰ੍ਹਾਂ ਚੰਡੀਗੜ੍ਹ ਵਿੱਚ—

ਸੈਕਟਰ-22: AQI 212

ਸੈਕਟਰ-53: AQI 154

ਇਸ ਮੁਤਾਬਕ ਚੰਡੀਗੜ੍ਹ ਦੀ ਹਵਾ ਇਸ ਵੇਲੇ ਪੰਜਾਬ ਦੇ ਕਈ ਜ਼ਿਲ੍ਹਿਆਂ ਨਾਲੋਂ ਕਾਫੀ ਵੱਧ ਪ੍ਰਦੂਸ਼ਿਤ ਹੈ।