Yo Yo 'ਤੇ ਹਾਈਕੋਰਟ 'ਚ ਸੁਣਵਾਈ ਅੱਜ
ਏਬੀਪੀ ਸਾਂਝਾ | 25 Jul 2016 05:04 AM (IST)
ਚੰਡੀਗੜ੍ਹ: ਪੰਜਾਬੀ ਗਾਇਕ ਤੇ ਰੈਪਰ ਹਨੀ ਸਿੰਘ ਵੱਲੋਂ ਦਾਇਰ ਪਟੀਸ਼ਨ 'ਤੇ ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਵੇਗੀ। ਹਨੀ ਸਿੰਘ ਨੇ ਆਪਣੇ ਖਿਲਾਫ ਦਰਜ ਮਾਮਲਾ ਰੱਦ ਕੀਤੇ ਜਾਣ ਲਈ ਇਹ ਪਟੀਸ਼ਨ ਦਾਇਰ ਕੀਤੀ ਹੈ। ਨਵਾਂਸ਼ਹਿਰ ਪੁਲਿਸ ਨੇ ਇੱਕ ਐਨਜੀਓ ਦੀ ਸ਼ਿਕਾਇਤ 'ਤੇ ਅਸ਼ਲੀਲ ਗਾਣੇ ਗਾਉਣ ਦੇ ਇਲਜ਼ਾਮਾਂ ਹੇਠ ਆਈਪੀਸੀ ਦੀ ਧਾਰਾ 294 ਤਹਿਤ ਮਾਮਲਾ ਦਰਜ ਕੀਤਾ ਸੀ।