ਨਵੀਂ ਦਿੱਲੀ: ਪੰਜਾਬ ਦੀ ਸੰਗਰੂਰ ਪੁਲੀਸ ਨੇ 'ਆਪ' ਵਿਧਾਇਕ ਨਰੇਸ਼ ਯਾਦਵ ਗ੍ਰਿਫਤਾਰ ਕਰ ਲਿਆ ਹੈ। ਯਾਦਵ ਨੂੰ ਦੇਰ ਸ਼ਾਮ ਦਿੱਲੀ ਦੇ ਬਸੰਤ ਕੁੰਜ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਦੀ ਟੀਮ ਸਵੇਰੇ ਤੋਂ ਹੀ 'ਆਪ' ਵਿਧਾਇਕ ਨੂੰ ਗ੍ਰਿਫ਼ਤਾਰ ਕਰਨ ਲਈ ਇੱਥੇ ਪਹੁੰਚੀ ਹੋਈ ਸੀ । ਯਾਦਵ ਨੂੰ ਦਿੱਲੀ ਤੋਂ ਸੰਗਰੂਰ ਲਿਆਂਦਾ ਜਾ ਰਿਹਾ ਹੈ। ਪੁਲਿਸ ਉਸ ਨੂੰ ਮਾਲੇਰਕੋਟਲਾ ਅਦਾਲਤ ਲੈਕੇ ਪਹੁੰਚੀ ਹੈ। ਥੋੜੀ ਦੇਰ ਤੱਕ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ 24 ਜੂਨ ਦੀ ਰਾਤ ਮਾਲੇਰਕੋਟਲਾ ’ਚ ਕੁਰਾਨ ਸ਼ਰੀਫ਼ ਦੀ ਬੇਅਦਬੀ ਹੋਈ ਸੀ। ਸੰਗਰੂਰ ਪੁਲੀਸ ਨੇ ਇਸ ਮਾਮਲੇ 'ਚ 26 ਜੂਨ ਨੂੰ ਵਿਜੇ, ਨੰਦ ਕਿਸ਼ੋਰ ਅਤੇ ਗੌਰਵ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਦਾ ਦਾਅਵਾ ਹੈ ਕਿ ਵਿਜੇ ਨੇ ਇਸ ਮਾਮਲੇ 'ਚ ਵਿਧਾਇਕ ਯਾਦਵ ਦੀ ਸ਼ਮੂਲੀਅਤ ਦਾ ਖੁਲਾਸਾ ਕੀਤਾ ਹੈ। ਸੰਗਰੂਰ ਪੁਲੀਸ ਨੇ ਇਸ ਪੂਰੇ ਮਾਮਲੇ 'ਚ 5 ਤੇ 9 ਜੁਲਾਈ ਨੂੰ ਯਾਦਵ ਤੋਂ ਪੁੱਛਗਿੱਛ ਕੀਤੀ ਸੀ।