ਇਸ ਮੌਕੇ ਯੋਗੇਂਦਰ ਯਾਦਵ ਨੇ ਕਿਹਾ ਕਿ ਸਾਲ 2014 ਦੀਆਂ ਚੋਣਾਂ ਵਿੱਚ ਲੋਕਾਂ ਲਈ ਡਾ. ਗਾਂਧੀ ਸਿਆਸਤ ਵਿੱਚ ਨਵਾਂ ਚਿਹਰਾ ਸੀ, ਪਰ ਇਸ ਵਾਰ ਡਾ. ਗਾਂਧੀ ਤੁਹਾਡੇ ਲਈ ਨਵਾਂ ਚਿਹਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਡਾ. ਗਾਂਧੀ ਨੇ ਬੇਦਾਗ਼ ਰਹਿੰਦਿਆਂ ਤੁਹਾਡੇ ਲਈ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟ ਲਿਆਂਦੇ ਹਨ।
ਯਾਦਵ ਨੇ ਕਿਹਾ ਕਿ ਡਾ. ਗਾਂਧੀ ਨੇ ਪਾਰਲੀਮੈਂਟ ਵਿੱਚ ਸਿਰਫ ਪਟਿਆਲਾ ਹਲਕਾ ਦੇ ਲੋਕਾਂ ਦੀ ਹੀ ਅਵਾਜ਼ ਨਹੀਂ ਚੁੱਕੀ ਸਗੋਂ ਪੰਜਾਬ ਅਤੇ ਦੇਸ਼ ਦੇ ਹਰ ਵਰਗ ਦੇ ਲੋਕਾਂ ਦੇ ਹੱਕਾਂ ਲਈ ਸਵਾਲ ਕੀਤੇ ਹਨ ਭਾਵੇਂ ਉਹ ਸਿੱਖ ਕੌਮ ਲਈ ਵੱਖਰਾ ਸਿੱਖ ਮੈਰਿਜ਼ ਐਕਟ ਬਿੱਲ ਪਾਸ ਕਰਨ ਦੀ ਮੰਗ ਹੋਵੇ, ਦੇਸ਼ ਦੇ ਕਿਸਾਨਾਂ ਦੇ ਹੱਕਾਂ ਦੀ ਅਵਾਜ਼ ਹੋਵੇ, ਬੇਰੁਜ਼ਗਾਰ ਨੌਜਵਾਨਾਂ ਦੇ ਹੱਕਾਂ ਦੀ ਅਵਾਜ਼ ਹੋਵੇ, ਦੇਸ਼ ਦੇ ਡਰਾਈਵਰਾਂ ਦੇ ਹੱਕਾਂ ਦੀ ਅਵਾਜ਼ ਹੋਵੇ, ਦੇਸ਼ ਦੇ ਕਿਸਾਨਾਂ ਦੀ ਅਵਾਜ਼ ਹੋਵੇ ਅਤੇ ਜਾਂ ਫਿਰ ਪੰਜਾਬ ਵਿੱਚੋਂ ਸਿੰਥੈਟਿਕ ਨਸ਼ੇ ਖਤਮ ਕਰਨ ਦੀ ਅਵਾਜ਼ ਹੋਵੇ।
ਉਨ੍ਹਾਂ ਕਿਹਾ ਜਦੋਂ ਇਹਨਾਂ ਰਵਾਇਤੀ ਪਾਰਟੀਆਂ ਨੂੰ ਲੋਕਾਂ ਸਵਾਲ ਪੁੱਛਦੇ ਹਨ ਤਾਂ ਇਹ ਜਾਂ ਤਾਂ ਹਿੰਦੂ ਮੁਸਲਮਾਨ ਮਸਲਾ ਖੜਾ ਕਰ ਦਿੰਦੇ ਹਨ ਅਤੇ ਜਾਂ ਫਿਰ ਹਿੰਦੂਸਤਾਨ ਅਤੇ ਅਤੇ ਪਾਕਿਸਤਾਨ ਦਾ ਮਸਲਾ ਪੇਸ਼ ਕਰ ਦਿੰਦੇ ਹਨ। ਯੋਗੇਂਦਰ ਯਾਦਵ ਨੇ ਕਿਹਾ ਪਰ ਡਾ. ਗਾਂਧੀ ਨੇ ਪਾਰਲੀਮੈਂਟ ਵਿੱਚ ਜਿਹੜੇ ਸਵਾਲ ਚੁੱਕੇ ਹਨ ਉਹ ਸਵਾਲ 70 ਸਾਲਾਂ ਵਿੱਚ ਕਦੇ ਕਿਸੇ ਮੈਂਬਰ ਪਾਰਲੀਮੈਂਟ ਨੇ ਸੰਸਦ ਵਿੱਚ ਨਹੀਂ ਉਠਾਏ ਅਤੇ ਡਾ. ਗਾਂਧੀ ਦੀ ਅਵਾਜ਼ ਨੂੰ ਨਾ ਨਰੇਂਦਰ ਮੋਦੀ ਦਬਾ ਪਾਇਆ ਹੈ ਨਾ ਕੈਪਟਨ ਅਮਰਿੰਦਰ ਸਿੰਘ ਅਤੇ ਨਾ ਹੀ ਅਰਵਿੰਦ ਕੇਜਰੀਵਾਲ।