ਯੂਥ ਅਕਾਲੀ ਦਲ ਦੇ 5 ਨਵੇਂ ਜਰਨੈਲ
ਏਬੀਪੀ ਸਾਂਝਾ | 24 Oct 2016 05:53 PM (IST)
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਵਾਧਾ ਕਰ ਦਿੱਤਾ। ਸੁਖਬੀਰ ਬਾਦਲ ਨੇ ਦੱਸਿਆ ਕਿ ਯੂਥ ਅਕਾਲੀ ਦਲ ਦੇ 5 ਹੋਰ ਸੀਨੀਅਰ ਆਗੂਆਂ ਨੂੰ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਨਵੇਂ ਮੈਂਬਰਾਂ ਵਿੱਚ ਬੀਰਗੁਰਿੰਦਰ ਸਿੰਘ ਹੈਰੀ ਮੁਖਮੈਲਪੁਰ ਪਟਿਆਲਾ, ਪਰਮਵੀਰ ਸਿੰਘ ਲਾਡੀ ਗੁਰਦਾਸਪੁਰ, ਜਸਪ੍ਰੀਤ ਸਿੰਘ ਜੱਸਾ ਰੋਪੜ, ਪ੍ਰਦੀਪਪਾਲ ਸਿੰਘ ਡੇਰਾਬਸੀ ਤੇ ਮਨਜੀਤ ਸਿੰਘ ਮਲਕਪੁਰ ਡੇਰਾਬੱਸੀ ਦੇ ਨਾਲ ਸ਼ਾਮਲ ਹਨ।