ਯੁਵਰਾਜ ਨੂੰ ਆਈਪੀਐਲ ਦੇ ਗਿਆਰਵੇਂ ਸੀਜ਼ਨ ਦੇ ਸ਼ੁਰੂਆਤੀ ਗੇੜ ਵਿੱਚ ਕੋਈ ਖਰੀਦਦਾਰ ਨਹੀਂ ਸੀ ਮਿਲਿਆ। ਪਰ ਚੌਥੇ ਗੇੜ ਦੀ ਬੋਲੀ ਵਿੱਚ ਮੁੰਬਈ ਇੰਡੀਅਨਜ਼ ਨੇ ਯੁਵਰਾਜ ਸਿੰਘ ਨੂੰ ਉਨ੍ਹਾਂ ਦੀ ਮੂਲ ਕੀਮਤ 'ਤੇ ਹੀ ਖਰੀਦਿਆ ਹੈ। ਜ਼ਿਕਰਯੋਗ ਹੈ ਕਿ ਸਾਲ 2015 ਵਿੱਚ ਦਿੱਲੀ ਡੇਅਰਡੇਵਿਲਜ਼ ਦੀ ਟੀਮ ਨੇ ਯੁਵਰਾਜ ਨੂੰ 16 ਕਰੋੜ ਰੁਪਏ ਵਿੱਚ ਖਰੀਦਿਆ ਸੀ ਤੇ ਪਿਛਲੇ ਸੀਜ਼ਨ ਵਿੱਚ ਯੁਵਰਾਜ ਕਿੰਗਜ਼ 11 ਪੰਜਾਬ ਵੱਲੋਂ ਖੇਡੇ ਸਨ। ਕਿੰਗਜ਼ ਇਲੈਵਨ ਪੰਜਾਬ ਵੱਲੋਂ ਯੁਵਰਾਜ ਸਿੰਘ ਨੂੰ ਪਿਛਲੀ ਵਾਰ ਵੀ ਸਭ ਤੋਂ ਅਖੀਰ ਵਿੱਚ ਖਰੀਦਿਆ ਗਿਆ ਸੀ।
ਇਹ ਵੀ ਪੜ੍ਹੋ: ਚੇਨੰਈ ਸੁਪਰਕਿੰਗਸ ਆਈਪੀਐਲ ‘ਚ ਖਰੀਦ ਸਕਣਗੇ ਸਿਰਫ 2 ਖਿਡਾਰੀ, ਪੰਜਾਬ ਖਰੀਦੇਗੀ 15 ਖਿਡਾਰੀ
ਯੁਵਰਾਜ ਨੇ ਆਪਣੇ ਆਈਪੀਐਲ ਕਰੀਅਰ ਵਿੱਚ ਹੁਣ ਤਕ 128 ਮੈਚ ਖੇਡੇ ਹਨ ਤੇ 25 ਦੀ ਔਸਤ ਨਾਲ 2652 ਦੌੜਾਂ ਬਣਾਈਆਂ ਹਨ। ਇਸ ਦੌਰਾਨ ਯੁਵੀ ਨੇ 12 ਅਰਧ ਸੈਂਕੜੇ ਵੀ ਜੜੇ ਹਨ। ਗੇਂਦਬਾਜ਼ੀ ਕਰਦਿਆਂ ਆਈਪੀਐਲ ਟੀ-20 ਕਰੀਅਰ ਵਿੱਚ 7.44 ਦੀ ਦਰ ਨਾਲ 36 ਵਿਕਟਾਂ ਵੀ ਲਈਆਂ ਹਨ। ਯੁਵਰਾਜ ਦੇ ਘੱਟ ਹੋਏ ਪ੍ਰਦਰਸ਼ਨ ਕਰਕੇ ਉਨ੍ਹਾਂ ਨੂੰ ਖਰੀਦਾਰ ਔਖੇ ਹੀ ਮਿਲਦੇ ਹਨ।
ਇੱਕ ਕਰੋੜ ਦੇ ਬੇਸ ਪ੍ਰਾਈਸ ਵਾਲੇ ਖਿਡਾਰੀਆਂ ਵਿੱਚ ਚਾਰ ਭਾਰਤੀਆਂ ਸਮੇਤ ਕੁੱਲ 19 ਖਿਡਾਰੀ ਹਨ। ਯੁਵਰਾਜ ਸਿੰਘ, ਅਕਸ਼ਰ ਪਟੇਲ ਤੇ ਮੁਹੰਮਦ ਸ਼ੰਮੀ ਦੀ ਮੂਲ ਕੀਮਤ ਇੱਕ ਕਰੋੜ ਹੈ। ਯੁਵਰਾਜ ਤੇ ਅਕਸ਼ਰ ਨੂੰ ਕਿੰਗਜ਼ ਇਲੈਵਨ ਪੰਜਾਬ ਨੇ ਮੁੜ ਤੋਂ ਨਹੀਂ ਖਰੀਦਿਆ ਤੇ ਦਿੱਲੀ ਡੇਅਰਡੇਵਿਲਜ਼ ਨੇ ਵੀ ਸ਼ੰਮੀ ਨਾਲੋਂ ਨਾਤਾ ਤੋੜ ਲਿਆ ਹੈ।