ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਨਾਮਵਰ ਬੱਲੇਬਾਜ਼ਾਂ ਵਿੱਚ ਸ਼ੁਮਾਰ ਯੁਵਰਾਜ ਸਿੰਘ ਰਿਟਾਇਰਮੈਂਟ ਲੈ ਸਕਦੇ ਹਨ। ਘੱਟ ਸਮੇਂ 'ਚ ਦਮਦਾਰ ਬੱਲੇਬਾਜ਼ੀ ਕਰਨ ਵਾਲੇ ਯੁਵਰਾਜ ਸਿੰਘ ਨੇ ਸੰਨਿਆਸ ਲੈਣ ਦਾ ਇਰਾਦਾ ਕਰ ਲਿਆ ਹੈ, ਕਿਉਂਕਿ ਹੁਣ ਉਹ ਆਜ਼ਾਜ ਕ੍ਰਿਕੇਟ ਕਰੀਅਰ ਬਣਾਉਣਾ ਚਾਹੁੰਦੇ ਹਨ।

ਯੁਵਰਾਜ ਸਿੰਘ ਚਾਹੁੰਦੇ ਹਨ ਕਿ ਉਹ ਆਈਸੀਸੀ ਵੱਲੋਂ ਮਾਨਤਾ ਪ੍ਰਾਪਤ ਟੀ-20 ਲੀਗ ਖੇਡ ਸਕਣ। ਅਜਿਹੇ ਵਿੱਚ ਯੁਵਰਾਜ ਨੂੰ ਘਰੇਲੂ ਤੇ ਕੌਮਾਂਤਰੀ ਕ੍ਰਿਕੇਟ ਨੂੰ ਅਲਵਿਦਾ ਕਹਿਣਾ ਹੋਵੇਗਾ ਤਾਂ ਹੀ ਉਨ੍ਹਾਂ ਨੂੰ ਟੀ-20 ਲੀਗਸ ਖੇਡਣ ਦੀ ਇਜਾਜ਼ਤ ਮਿਲੇਗੀ। ਬੀਸੀਸੀਆਈ ਸੂਤਰਾਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।

ਪਤਾ ਲੱਗਾ ਹੈ ਕਿ ਯੁਵਰਾਜ ਸਿੰਘ ਕੋਲ ਇਸ ਸਮੇਂ ਕਿਸੇ ਦੇਸ਼ ਤੋਂ ਖੇਡਣ ਦਾ ਮੌਕਾ ਨਹੀਂ ਹੈ ਪਰ ਉਨ੍ਹਾਂ ਨੂੰ GT20 (ਕੈਨੇਡਾ), ਆਇਰਲੈਂਡ ਦੇ Euro T20 Slam ਤੇ ਹਾਲੈਂਡ ਦੀ ਟੀ20 ਲੀਗ ਤੋਂ ਆਫਰ ਆਇਆ ਹੈ। ਇਨ੍ਹਾਂ ਟੂਰਨਾਮੈਂਟਸ ਵਿੱਚ ਖੇਡਣ ਲਈ ਯੁਵਰਾਜ ਸਿੰਘ ਨੂੰ ਕ੍ਰਿਕੇਟ ਕੰਟਰੋਲ ਬੋਰਡ ਦੀ ਆਗਿਆ ਲੈਣੀ ਹੋਵੇਗੀ।