ਕਾਂਗਰਸੀ ਤੇ ਅਕਾਲੀ ਲੀਡਰਾਂ ਨੂੰ ਗੈਂਗਸਟਰਾਂ ਤੇ ਅੱਤਵਾਦੀਆਂ ਤੋਂ ਖ਼ਤਰਾ! ਕੈਪਟਨ ਨੇ ਦਿੱਤੀ ‘ਜ਼ੈੱਡ ਸ਼੍ਰੇਣੀ’ ਸੁਰੱਖਿਆ
ਏਬੀਪੀ ਸਾਂਝਾ | 02 Jun 2019 11:53 AM (IST)
ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਤੇ ਅਕਾਲੀ ਲੀਡਰ ਰਵੀਕਰਨ ਕਾਹਲੋਂ ਨੂੰ ਖਤਰਾ ਹੈ। ਇਸ ਲਈ ਪੰਜਾਬ ਸਰਕਾਰ ਨੇ ਇਨ੍ਹਾਂ ਲੀਡਰਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਸੂਤਰਾਂ ਮੁਤਾਬਕ ਵਿਧਾਇਕ ਪਿੰਕੀ ਨੂੰ ‘ਜ਼ੈੱਡ ਸ਼੍ਰੇਣੀ’ ਦੇ ਸੁਰੱਖਿਆ ਘੇਰੇ ਵਿੱਚ ਲਿਆਂਦਾ ਗਿਆ ਹੈ। ਰਿਪੋਰਟਾਂ ਮੁਤਾਬਕ ਇਨ੍ਹਾਂ ਲੀਡਰਾਂ ਦੀ ਸੁਰੱਖਿਆ ਅੱਤਵਾਦੀਆਂ ਤੇ ਗੈਂਗਸਟਰਾਂ ਤੋਂ ਖ਼ਤਰੇ ਕਾਰਨ ਵਧਾਈ ਗਈ ਹੈ।
ਚੰਡੀਗੜ੍ਹ: ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਤੇ ਅਕਾਲੀ ਲੀਡਰ ਰਵੀਕਰਨ ਕਾਹਲੋਂ ਨੂੰ ਖਤਰਾ ਹੈ। ਇਸ ਲਈ ਪੰਜਾਬ ਸਰਕਾਰ ਨੇ ਇਨ੍ਹਾਂ ਲੀਡਰਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਸੂਤਰਾਂ ਮੁਤਾਬਕ ਵਿਧਾਇਕ ਪਿੰਕੀ ਨੂੰ ‘ਜ਼ੈੱਡ ਸ਼੍ਰੇਣੀ’ ਦੇ ਸੁਰੱਖਿਆ ਘੇਰੇ ਵਿੱਚ ਲਿਆਂਦਾ ਗਿਆ ਹੈ। ਰਿਪੋਰਟਾਂ ਮੁਤਾਬਕ ਇਨ੍ਹਾਂ ਲੀਡਰਾਂ ਦੀ ਸੁਰੱਖਿਆ ਅੱਤਵਾਦੀਆਂ ਤੇ ਗੈਂਗਸਟਰਾਂ ਤੋਂ ਖ਼ਤਰੇ ਕਾਰਨ ਵਧਾਈ ਗਈ ਹੈ। ਕਾਂਗਰਸੀ ਲੀਡਰ ਪਰਮਿੰਦਰ ਸਿੰਘ ਪਿੰਕੀ ਫਿਰੋਜ਼ਪੁਰ (ਸ਼ਹਿਰੀ) ਹਲਕੇ ਤੋਂ ਵਿਧਾਇਕ ਹਨ। ਸਰਕਾਰ ਵੱਲੋਂ ਉਨ੍ਹਾਂ ਨੂੰ ਪਹਿਲਾਂ ਵੀ ਸੁਰੱਖਿਆ ਦਿੱਤੀ ਗਈ ਸੀ ਪਰ ਹੁਣ 19 ਸੁਰੱਖਿਆ ਕਰਮਚਾਰੀ ਇਸ ਵਿਧਾਇਕ ਨਾਲ ਤਾਇਨਾਤ ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ ਅਕਾਲੀ ਦਲ ਦੇ ਮੰਤਰੀ ਰਹੇ ਨਿਰਮਲ ਸਿੰਘ ਕਾਹਲੋਂ ਦੇ ਪੁੱਤਰ ਤੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਅਕਾਲੀ ਲੀਡਰ ਰਵੀਕਰਨ ਕਾਹਲੋਂ ਦੁਆਲੇ ਵੀ ਸੁਰੱਖਿਆ ਦਾ ਪਹਿਰਾ ਸਖ਼ਤ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਰਵੀ ਕਾਹਲੋਂ ਦੀ ਸੁਰੱਖਿਆ ਵਧਾਉਣ ਦੇ ਮਾਮਲੇ ’ਤੇ ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਿਕਾਇਤ ਕਰਦਿਆਂ ਰਵੀ ਕਾਹਲੋਂ ਨੂੰ ਬੇਲੋੜੀ ਸੁਰੱਖਿਆ ਦੇਣ ਦੀ ਗੱਲ ਕਹੀ। ਮੁੱਖ ਮੰਤਰੀ ਨੇ ਆਪਣੇ ਸਾਥੀ ਮੰਤਰੀ ਦੀ ਸ਼ਿਕਾਇਤ ਸਬੰਧੀ ਇਹੀ ਤਰਕ ਦਿੱਤਾ ਕਿ ਇਸ ਅਕਾਲੀ ਲੀਡਰ ਦੀ ਸੁਰੱਖਿਆ ਕੇਂਦਰੀ ਤੇ ਸੂਬਾਈ ਖ਼ੁਫ਼ੀਆ ਏਜੰਸੀਆਂ ਦੀ ਸਿਫਾਰਸ਼ ’ਤੇ ਵਧਾਈ ਗਈ ਹੈ।