News
News
ਟੀਵੀabp shortsABP ਸ਼ੌਰਟਸਵੀਡੀਓ
X

'ਆਪ' ਵਿਧਾਇਕ ਨੂੰ ਫਿਰ ਰਿੜਕੇਗੀ ਪੰਜਾਬ ਪੁਲਿਸ

Share:
ਪਟਿਆਲਾ: ਮਲੇਰਕੋਟਲਾ ਬੇਅਦਬੀ ਮਾਮਲੇ 'ਚ ਦਿੱਲੀ ਦੇ 'ਆਪ' ਵਿਧਾਇਕ ਨਰੇਸ਼ ਯਾਦਵ ਤੋਂ ਮੁੜ ਪੁੱਛਗਿੱਛ ਕਰਨ ਦੀ ਤਿਆਰੀ ਹੈ। ਪਟਿਆਲਾ ਤੋਂ ਬਾਅਦ ਸੰਗਰੂਰ ਸੀਆਈਏ ਸਟਾਫ਼ ਵੱਲੋਂ ਨਰੇਸ਼ ਨੂੰ ਨੋਟਿਸ ਭੇਜਣ ਦੀ ਤਿਆਰੀ ਹੈ। ਇਸ ਤੋਂ ਪਹਿਲਾਂ 5 ਜੁਲਾਈ ਨੂੰ ਪਟਿਆਲਾ ਸੀਆਈਏ ਸਟਾਫ ਨੇ ਕਰੀਬ 5 ਘੰਟੇ ਤੱਕ ਕੀਤੀ ਪੁੱਛਗਿੱਛ 'ਚ ਕਰੀਬ 100 ਸਵਾਲ ਰੱਖੇ ਸਨ। ਇਸ ਮਾਮਲੇ 'ਚ ਗ੍ਰਿਫ਼ਤਾਰ ਮੁਲਜ਼ਮ ਵਿਜੈ ਦਾ ਪੌਲੀਗਰਾਫ਼ ਟੈਸਟ ਵੀ 9 ਜਾਂ 10 ਜੁਲਾਈ ਨੂੰ ਕਰਵਾਏ ਜਾਣ ਦੀ ਸੰਭਾਵਨਾ ਹੈ।       ਇਸ ਦੇ ਨਾਲ ਹੀ ਸੰਗਰੂਰ ਪੁਲੀਸ ਵੱਲੋਂ ਮੋਗਾ ਦੇ ਐਨਆਰਆਈ ਕੇਵਲ ਸਿੰਘ ਸੰਘਾ ਸਮੇਤ ਸ਼ਿਵਦੇਵ ਸਿੰਘ ਤੇ ਨਵੀਨ ਸੈਣੀ ਨੂੰ 9 ਜੁਲਾਈ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਬੈਅਦਬੀ ਮਾਮਲੇ ਦੇ ਮੁੱਖ ਮੁਲਜ਼ਮ ਵਿਜੇ ਨੇ ਪੁੱਛਗਿੱਛ ਦੌਰਾਨ ਕਿਹਾ ਸੀ ਕਿ ਉਸ ਨੇ ਕੇਵਲ ਸੰਘਾ ਨੂੰ ਮੋਗਾ ਤੋਂ ਟਿਕਟ ਦਿਵਾਉਣ ਲਈ ਨਰੇਸ਼ ਯਾਦਵ ਨਾਲ ਮੀਟਿੰਗ ਤੈਅ ਕਰਵਾਈ ਸੀ ਪਰ ਕਿਸੇ ਕਾਰਨ ਕਰਕੇ ਮੀਟਿੰਗ ਨਹੀਂ ਹੋ ਸਕੀ ਸੀ। ਉਸ ਨੇ ਟਿਕਟ ਬਦਲੇ ਪਾਰਟੀ ਫੰਡ ਦਿੱਤੇ ਜਾਣ ਦਾ ਵੀ ਦਾਅਵਾ ਕੀਤਾ ਹੈ। ਇਸ ਦੇ ਚੱਲਦੇ ਹੀ ਕੇਵਲ ਸਿੰਘ ਸੰਘਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।     ਸੰਗਰੂਰ ਦੇ ਐਸਐਸਪੀ ਪ੍ਰਿਤਪਾਲ ਸਿੰਘ ਨੇ ਪਹਿਲਾਂ ਵੀ ਕਿਹਾ ਸੀ ਕਿ ਉਨ੍ਹਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਨਰੇਸ਼ ਯਾਦਵ ਵੱਲੋਂ ਦਿੱਤਾ ਗਿਆ ਪਰ ਹਾਲੇ ਵੀ ਕੁਝ ਸਵਾਲ ਬਾਕੀ ਹਨ। ਇਸ ਲਈ ਨਰੇਸ਼ ਯਾਦਵ ਨੂੰ ਇੱਕ ਵਾਰ ਫਿਰ ਬੁਲਾਇਆ ਜਾਵੇਗਾ। ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਆਪ ਵਿਧਾਇਕ ਨਰੇਸ਼ ਯਾਦਵ ਨੇ ਕਿਹਾ ਸੀ ਕਿ ਪੁਲਿਸ ਵੱਲੋਂ ਪੁੱਛੇ ਗਏ ਸਾਰੇ ਹੀ ਸਵਾਲਾਂ ਦਾ ਉਨ੍ਹਾਂ ਨੇ ਸਚਾਈ ਨਾਲ ਜਵਾਬ ਦਿੱਤਾ ਤੇ ਜਦ ਵੀ ਪੁਲਿਸ ਉਨ੍ਹਾਂ ਨੂੰ ਜਾਂਚ ਲਈ ਬੁਲਾਏਗੀ, ਉਹ ਪਹੁੰਚਣਗੇ।
Published at : 08 Jul 2016 04:28 AM (IST) Tags: sacrilege MLA naresh yadav AAP
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਪੰਜਾਬ ਦੇ ਇਸ ਜ਼ਿਲ੍ਹੇ 'ਚ ਸੰਘਣੀ ਧੁੰਦ ਨੂੰ ਲੈਕੇ ਫੁਰਮਾਨ ਜਾਰੀ, ਜਾਣੋ

ਪੰਜਾਬ ਦੇ ਇਸ ਜ਼ਿਲ੍ਹੇ 'ਚ ਸੰਘਣੀ ਧੁੰਦ ਨੂੰ ਲੈਕੇ ਫੁਰਮਾਨ ਜਾਰੀ, ਜਾਣੋ

AAP ਆਗੂੂ ਆਤਿਸ਼ੀ ਦੀ ਵੀਡੀਓ ਨੂੰ ਲੈਕੇ ਜਲੰਧਰ 'ਚ FIR, ਪੁਲਿਸ ਨੇ ਆਖੀ ਆਹ ਗੱਲ

AAP ਆਗੂੂ ਆਤਿਸ਼ੀ ਦੀ ਵੀਡੀਓ ਨੂੰ ਲੈਕੇ ਜਲੰਧਰ 'ਚ FIR, ਪੁਲਿਸ ਨੇ ਆਖੀ ਆਹ ਗੱਲ

ਪੰਜਾਬ ਦੇ ਲਹਿਰਾਗਾਗਾ ‘ਚ ਬਣੇਗਾ ਮੈਡੀਕਲ ਕਾਲਜ, ਕੈਬਨਿਟ ਮੀਟਿੰਗ ‘ਚ ਲਏ ਗਏ ਅਹਿਮ ਫੈਸਲੇ, ਜਾਣੋ

ਪੰਜਾਬ ਦੇ ਲਹਿਰਾਗਾਗਾ ‘ਚ ਬਣੇਗਾ ਮੈਡੀਕਲ ਕਾਲਜ, ਕੈਬਨਿਟ ਮੀਟਿੰਗ ‘ਚ ਲਏ ਗਏ ਅਹਿਮ ਫੈਸਲੇ, ਜਾਣੋ

2 ਸਾਲ ਬਾਅਦ ਖਹਿਰਾ ਦੀ ਜ਼ਮਾਨਤ ਰੱਦ ਕਰਵਾਉਣ ਪਹੁੰਚੀ ਪੰਜਾਬ ਸਰਕਾਰ, ਹਾਈਕੋਰਟ ਨੇ ਜਤਾਈ ਨਰਾਜ਼ਗੀ, ਜਾਣੋ ਕੀ ਕਿਹਾ

2 ਸਾਲ ਬਾਅਦ ਖਹਿਰਾ ਦੀ ਜ਼ਮਾਨਤ ਰੱਦ ਕਰਵਾਉਣ ਪਹੁੰਚੀ ਪੰਜਾਬ ਸਰਕਾਰ, ਹਾਈਕੋਰਟ ਨੇ ਜਤਾਈ ਨਰਾਜ਼ਗੀ, ਜਾਣੋ ਕੀ ਕਿਹਾ

Akali Dal Waris Punjab 'ਚ ਸ਼ਾਮਲ ਹੋਏ ਗਿਆਨੀ ਬਰਜਿੰਦਰ ਸਿੰਘ, ਜਾਣੋ ਕੀ ਕਿਹਾ

Akali Dal Waris Punjab 'ਚ ਸ਼ਾਮਲ ਹੋਏ ਗਿਆਨੀ ਬਰਜਿੰਦਰ ਸਿੰਘ, ਜਾਣੋ ਕੀ ਕਿਹਾ

ਪ੍ਰਮੁੱਖ ਖ਼ਬਰਾਂ

Winter Holiday: ਚੰਡੀਗੜ੍ਹ ਦੇ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ! ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ

Winter Holiday: ਚੰਡੀਗੜ੍ਹ ਦੇ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ! ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ

Smartphone ਚਲਾਉਂਦੇ ਹੋ ਤਾਂ ਫੋਨ 'ਚ ਤੁਰੰਤ ਬਦਲ ਲਓ ਆਹ ਸੈਟਿੰਗ, ਇਕ ਮਿੰਟ 'ਚ ਖਾਲੀ ਹੋ ਸਕਦਾ ਅਕਾਊਂਟ

Smartphone ਚਲਾਉਂਦੇ ਹੋ ਤਾਂ ਫੋਨ 'ਚ ਤੁਰੰਤ ਬਦਲ ਲਓ ਆਹ ਸੈਟਿੰਗ, ਇਕ ਮਿੰਟ 'ਚ ਖਾਲੀ ਹੋ ਸਕਦਾ ਅਕਾਊਂਟ

ਲੁਧਿਆਣਾ 'ਚ ਦੋ ਟਰੱਕ ਡਰਾਈਵਰਾਂ ਦੀ ਦੰਮ ਘੁਟਣ ਨਾਲ ਹੋਈ ਮੌਤ

ਲੁਧਿਆਣਾ 'ਚ ਦੋ ਟਰੱਕ ਡਰਾਈਵਰਾਂ ਦੀ ਦੰਮ ਘੁਟਣ ਨਾਲ ਹੋਈ ਮੌਤ

Ludhiana 'ਚ ਸ਼ਰਾਬ ਤਸਕਰੀ ਦਾ ਵੱਡਾ ਖੁਲਾਸਾ! ਗੈਸ ਸਿਲੰਡਰਾਂ 'ਚ ਲੁਕਾ ਕੇ ਲਿਜਾਈ ਜਾ ਰਹੀ ਸੀ ਸ਼ਰਾਬ, ਇੱਕ ਗ੍ਰਿਫ਼ਤਾਰ

Ludhiana 'ਚ ਸ਼ਰਾਬ ਤਸਕਰੀ ਦਾ ਵੱਡਾ ਖੁਲਾਸਾ! ਗੈਸ ਸਿਲੰਡਰਾਂ 'ਚ ਲੁਕਾ ਕੇ ਲਿਜਾਈ ਜਾ ਰਹੀ ਸੀ ਸ਼ਰਾਬ, ਇੱਕ ਗ੍ਰਿਫ਼ਤਾਰ