ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰਾਂ ਨੂੰ ਬਦਲਣ ਦਾ ਸਿਲਸਿਲਾ ਅੱਗੇ ਵਧਦਾ ਜਾ ਰਿਹਾ ਹੈ। ਪਾਰਟੀ ਨੇ ਹੁਣ ਮੋਗਾ ਦੇ ਧਰਮਕੋਟ ਤੋਂ ਉਮੀਦਵਾਰ ਡਾ. ਰਣਜੋਧ ਸਿੰਘ ਸਰਾਂ ਦੀ ਟਿਕਟ ਰੱਦ ਕਰ ਦਿੱਤੀ ਹੈ। ਵਜ੍ਹਾ ਦੱਸੀ ਗਈ ਸਰਾਂ ਵੱਲੋਂ ਚੋਣ ਪ੍ਰਚਾਰ ਠੀਕ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ। ਸਰਾਂ ਚੋਣ ਪ੍ਰਚਾਰ 'ਚ ਢਿੱਲੇ ਚੱਲ੍ਹ ਰਹੇ ਹਨ। ਡਾ. ਰਣਜੋਧ ਦੀ ਥਾਂ 'ਤੇ ਹੁਣ ਆਮ ਆਦਮੀ ਪਾਰਟੀ ਨੇ ਦਲਜੀਤ ਸਿੰਘ ਸਦਰਪੁਰਾ ਨੂੰ ਉਮੀਦਵਾਰ ਬਣਾਇਆ ਹੈ।
'ਆਪ' ਦੇ ਧਰਮਕੋਟ ਤੋਂ ਨਵੇਂ ਉਮੀਦਵਾਰ 42 ਸਾਲਾ ਦਲਜੀਤ ਸਿੰਘ ਸਦਰਪੁਰਾ ਗ੍ਰੇਜੂਏਟ ਹੋਣ ਦੇ ਨਾਲ-ਨਾਲ ਪੰਜਾਬ ਦੇ ਪ੍ਰਗਤੀਸ਼ੀਲ ਕਿਸਾਨ ਵਜੋਂ ਆਪਣੀ ਪਹਿਚਾਣ ਰੱਖਦੇ ਹਨ। ਉਹ ਪ੍ਰੋਗਰੇਸਿਵ ਡੇਅਰੀ ਫਾਰਮਰਸ ਐਸੋਸਿਏਸ਼ਨ ਪੰਜਾਬ ਦੇ ਲਗਾਤਾਰ ਚੌਥੀ ਵਾਰ ਪ੍ਰਧਾਨ ਹੋਣ ਦੇ ਨਾਲ-ਨਾਲ ਆਲ ਇੰਡੀਆ ਡੇਅਰੀ ਫਾਰਮਰ ਐਸੋਸਿਏਸ਼ਨ ਦੇ ਵੀ ਪ੍ਰਧਾਨ ਹਨ। ਇਸਤੋਂ ਇਲਾਵਾ ਪੰਜਾਬ ਕਿਸਾਨ ਕਮਿਸ਼ਨ ਦੇ ਮੈਂਬਰ ਵੀ ਹਨ।
ਇਸਤੋਂ ਪਹਿਲਾਂ ਢਿੱਲਾ ਚੋਣ ਪ੍ਰਚਾਰ ਕਰਨ ਦੇ ਨਾਮ 'ਤੇ ਪਠਾਨਕੋਟ ਦੇ ਭੋਆ ਤੋਂ ਉਮੀਦਵਾਰ ਵਿਨੋਦ ਕੁਮਾਰ ਦੀ ਟਿਕਟ ਵਾਪਸ ਲੈ ਲਈ ਗਈ ਸੀ। ਉਨ੍ਹਾਂ ਦੀ ਥਾਂ ਅਮਰਜੀਤ ਸਿੰਘ ਨੂੰ ਨਵਾਂ ਉਮੀਦਵਾਰ ਐਲਨਿਆ ਗਿਆ ਹੈ। ਹਾਲਾਂਕਿ ਵਿਨੋਦ ਕੁਮਾਰ ਨੇ ਇਲਜ਼ਾਮ ਲਾਇਆ ਸੀ ਕਿ 'ਆਪ' ਨੇਤਾ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੇ ਉਨ੍ਹਾ ਤੋਂ 1 ਕਰੋੜ ਰੁਪਏ ਮੰਗੇ ਸਨ। ਪੈਸੇ ਨਾ ਦੇ ਸਕਣ ਕਾਰਨ ਉਮੀਦਵਾਰੀ ਛੱਡਣ ਦਾ ਦਬਾਅ ਬਣਾਇਆ ਸੀ। ਵਿਨੋਦ ਕੁਮਾਰ ਦੇ ਬਿਆਨ ਤੋਂ ਬਾਅਦ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਗਈ ਸੀ।
Punjab Weather Today: ਠੰਡੀਆਂ ਹਵਾਵਾਂ ਨੇ ਠਾਰੇ ਲੋਕ, ਜਾਣੋ ਲੋਹੜੀ ਮੌਕੇ ਕਿਵੇਂ ਦਾ ਰਹੇਗਾ ਮੌਸਮ, ਇਸ ਦਿਨ ਬੂੰਦਾਬਾਂਦੀ ਦੇ ਆਸਾਰ, 13 ਅਤੇ 14 ਜਨਵਰੀ ਨੂੰ ਹੋਰ ਵੱਧੇਗੀ ਧੁੰਦ
Punjab 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 22 IPS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ List
ਕਾਂਗਰਸ ਸੜਕਾਂ ‘ਤੇ ਲੈਕੇ ਆਵੇਗੀ G-RAM-G ਦੀ ਲੜਾਈ, ਸੜਕ ਜਾਮ ਕਰਨ ਦੇ ਨਾਲ-ਨਾਲ ਭਾਜਪਾ ਆਗੂਆਂ ਦੇ ਘਰਾਂ ਦਾ ਵੀ ਹੋਵੇਗਾ ਘਿਰਾਓ
ਜਲੰਧਰ ‘ਚ ਓਲੰਪੀਅਨ ਸਾਬਕਾ IG ਦਾ ਦਿਹਾਂਤ, ਖੇਡ ਅਤੇ ਪ੍ਰਸ਼ਾਸਨਿਕ ਜਗਤ ‘ਚ ਸੋਗ ਦੀ ਲਹਿਰ
ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਪਟਿਆਲਾ ਦੇ ਤਹਿਸੀਲਦਾਰ ਨੂੰ ਕੀਤਾ ਸਸਪੈਂਡ
ਬੱਚਿਆਂ ਦੀ ਦਵਾਈ 'ਚ ਜ਼ਹਿਰ! ਇਸ Syrup ਦੀ ਵਿਕਰੀ 'ਤੇ ਲੱਗੀ ਰੋਕ, ਮਿਲਿਆ ਆਹ ਖਤਰਨਾਕ ਕੈਮੀਕਲ
CM ਮਾਨ ਅਤੇ ਕੇਜਰੀਵਾਲ ਦਾ ਜਲੰਧਰ ਦੌਰਾ ਰੱਦ; ਜਾਣੋ ਵਜ੍ਹਾ
ਭਿਆਨਕ ਸੜਕ ਹਾਦਸੇ 'ਚ ASI ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Punjab School Holiday: ਪੰਜਾਬ 'ਚ ਬੁੱਧਵਾਰ ਨੂੰ ਹੋਏਗੀ ਜਨਤਕ ਛੁੱਟੀ? ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ...