News
News
ਟੀਵੀabp shortsABP ਸ਼ੌਰਟਸਵੀਡੀਓ
X

ਕਰਜ਼ ਦੇ ਨਾਗ ਨੇ ਡੰਗੇ 2 ਹੋਰ ਕਿਸਾਨ

Share:
ਬਠਿੰਡਾ/ਮਾਨਸਾ: ਕਰਜ਼ ਦੇ ਨਾਗ ਨੇ 2 ਹੋਰ ਕਿਸਾਨਾਂ ਨੂੰ ਡੰਗ ਲਿਆ ਹੈ। ਖਬਰ ਪੰਜਾਬ ਦੇ ਬਠਿੰਡਾ ਤੇ ਮਾਨਸਾ ਜਿਲ੍ਹੇ ਤੋਂ ਹੈ। ਜਿੱਥੋਂ ਦੇ 2 ਕਿਸਾਨਾਂ ਨੇ ਜ਼ਹਿਰ ਨਿਗਲ ਕੇ ਆਪਣੀ ਜਾਨ ਦੇ ਦਿੱਤੀ ਹੈ। ਪਹਿਲਾ ਮਾਮਲਾ ਬਠਿੰਡਾ ਦੇ ਪਿੰਡ ਬਾਲਿਆਂਵਾਲੀ ਦਾ ਹੈ ਤੇ ਦੂਸਰੀ ਘਟਨਾ ਮਾਨਸਾ ਦੇ ਪਿੰਡ ਭਾਈ ਬਖਤੌਰ 'ਚ ਵਾਪਰੀ ਹੈ। ਦੋਨਾਂ ਦੇ ਸਿਰ ਲੱਖਾਂ ਰੁਪਏ ਦਾ ਕਰਜ਼ ਸੀ।     ਜਾਣਕਾਰੀ ਮੁਤਾਬਕ ਬਠਿੰਡਾ ਦੇ ਪਿੰਡ ਬਾਲਿਆਵਾਂਲੀ ਦੇ 28 ਸਾਲਾ ਕਿਸਾਨ ਹਰਚੇਤ ਸਿੰਘ ਕੋਲ ਸਿਰਫ 1 ਏਕੜ ਜਮੀਨ ਸੀ। ਅਜਿਹੇ 'ਚ ਉਹ ਜਮੀਨ ਠੇਕੇ 'ਤੇ ਲੈ ਕੇ ਘਰ ਦਾ ਗੁਜਾਰਾ ਚਲਾ ਰਿਹਾ ਸੀ। ਹਰਚੇਤ ਦੀ ਮਾਂ ਨੂੰ ਕੈਂਸਰ ਦੀ ਭਿਆਨਕ ਬਿਮਾਰੀ ਹੋਣ ਕਾਰਨ ਉਸ ਦਾ ਇਲਾਜ਼ ਕਰਵਾਉਣਾ ਵੀ ਮੁਸ਼ਕਲ ਹੋ ਰਿਹਾ ਸੀ। ਕਿਸੇ ਤਰਾਂ ਕਰਜ ਚੁੱਕ ਕੇ ਉਹ ਆਪਣੀ ਬਿਮਾਰ ਮਾਂ ਦਾ ਇਲਾਜ ਕਰਵਾ ਰਿਹਾ ਸੀ ਤੇ ਘਰ ਦਾ ਗੁਜਾਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਇਸੇ ਤਰਾਂ ਉਸ ਦੇ ਸਿਰ ਲੱਖਾਂ ਦਾ ਕਰਜ ਆ ਚੜਿਆ। ਅਜਿਹੇ 'ਚ ਉਹ ਲਗਾਤਾਰ ਪ੍ਰੇਸ਼ਾਨ ਰਹਿਣ ਲੱਗਾ। ਆਖਰ ਇਸੇ ਪ੍ਰੇਸ਼ਾਨੀ ਦੇ ਚੱਲਦੇ ਉਸ ਨੇ ਇਹ ਖੌਫਨਾਕ ਕਦਮ ਚੁੱਕ ਲਿਆ। ਹਰਚੇਤ ਦੇ ਪਿੱਛੇ ਪਤਨੀ ਤੇ 2 ਸਾਲਾ ਦਾ ਪੁੱਤਰ ਹੈ।     ਦੂਸਰਾ ਮਾਮਲਾ ਮਾਨਸਾ ਜਿਲ੍ਹੇ ਦੇ ਪਿੰਡ ਭਾਈ ਬਖਤੌਰ ਦਾ ਹੈ। ਇੱਥੋਂ ਦੇ 42 ਸਾਲਾ ਕਿਸਾਨ ਮਨਜੀਤ ਸਿੰਘ ਕੋਲ ਸਿਰਫ ਸਵਾ ਏਕੜ ਜਮੀਨ ਸੀ। ਇਸ ਚੋਂ ਵੀ 9 ਕਨਾਲ ਜਮੀਨ ਵਿਕ ਚੁੱਕੀ ਸੀ। 3 ਕਨਾਲ ਜਮੀਨ 'ਤੇ ਬੈਂਕ ਦੀ ਕੁਰਕੀ ਦਾ ਨੋਟਿਸ ਆਇਆ ਹੋਇਆ ਸੀ। ਅਜਿਹੇ ਹਲਾਤਾਂ 'ਚ ਮਨਜੀਤ ਸਿੰਘ ਨੂੰ ਕਿਸੇ ਪਾਸੇ ਤੋਂ ਵੀ ਘਰ ਚਲਾਉਣ ਦਾ ਕੋਈ ਰਾਸਤਾ ਨਜਰ ਨਹੀਂ ਆ ਰਿਹਾ ਸੀ। ਉੱਪਰੋਂ ਕਰਜ ਲਗਾਤਾਰ ਵਧਦਾ ਜਾ ਰਿਹਾ ਸੀ। ਆਖਰ ਪ੍ਰੇਸ਼ਾਨ ਹੋਏ ਇਸ ਅੰਨਦਾਤਾ ਨੇ ਜ਼ਹਿਰ ਨਿਗਲ ਕੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਕਿਸਾਨ ਦੀ ਇੱਕ ਲੜਕੀ ਵਿਆਹੀ ਹੋਈ ਹੈ, ਜਦਕਿ ਇੱਕ ਲੜਕਾ ਤੇ ਲੜਕੀ ਕੁਆਰੇ ਹਨ।
Published at : 29 Jul 2016 04:34 AM (IST) Tags: farmer suicide mansa bathinda
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਪੰਜਾਬ ਦੇ ਇਸ ਜ਼ਿਲ੍ਹੇ 'ਚ ਸੰਘਣੀ ਧੁੰਦ ਨੂੰ ਲੈਕੇ ਫੁਰਮਾਨ ਜਾਰੀ, ਜਾਣੋ

ਪੰਜਾਬ ਦੇ ਇਸ ਜ਼ਿਲ੍ਹੇ 'ਚ ਸੰਘਣੀ ਧੁੰਦ ਨੂੰ ਲੈਕੇ ਫੁਰਮਾਨ ਜਾਰੀ, ਜਾਣੋ

AAP ਆਗੂੂ ਆਤਿਸ਼ੀ ਦੀ ਵੀਡੀਓ ਨੂੰ ਲੈਕੇ ਜਲੰਧਰ 'ਚ FIR, ਪੁਲਿਸ ਨੇ ਆਖੀ ਆਹ ਗੱਲ

AAP ਆਗੂੂ ਆਤਿਸ਼ੀ ਦੀ ਵੀਡੀਓ ਨੂੰ ਲੈਕੇ ਜਲੰਧਰ 'ਚ FIR, ਪੁਲਿਸ ਨੇ ਆਖੀ ਆਹ ਗੱਲ

ਪੰਜਾਬ ਦੇ ਲਹਿਰਾਗਾਗਾ ‘ਚ ਬਣੇਗਾ ਮੈਡੀਕਲ ਕਾਲਜ, ਕੈਬਨਿਟ ਮੀਟਿੰਗ ‘ਚ ਲਏ ਗਏ ਅਹਿਮ ਫੈਸਲੇ, ਜਾਣੋ

ਪੰਜਾਬ ਦੇ ਲਹਿਰਾਗਾਗਾ ‘ਚ ਬਣੇਗਾ ਮੈਡੀਕਲ ਕਾਲਜ, ਕੈਬਨਿਟ ਮੀਟਿੰਗ ‘ਚ ਲਏ ਗਏ ਅਹਿਮ ਫੈਸਲੇ, ਜਾਣੋ

2 ਸਾਲ ਬਾਅਦ ਖਹਿਰਾ ਦੀ ਜ਼ਮਾਨਤ ਰੱਦ ਕਰਵਾਉਣ ਪਹੁੰਚੀ ਪੰਜਾਬ ਸਰਕਾਰ, ਹਾਈਕੋਰਟ ਨੇ ਜਤਾਈ ਨਰਾਜ਼ਗੀ, ਜਾਣੋ ਕੀ ਕਿਹਾ

2 ਸਾਲ ਬਾਅਦ ਖਹਿਰਾ ਦੀ ਜ਼ਮਾਨਤ ਰੱਦ ਕਰਵਾਉਣ ਪਹੁੰਚੀ ਪੰਜਾਬ ਸਰਕਾਰ, ਹਾਈਕੋਰਟ ਨੇ ਜਤਾਈ ਨਰਾਜ਼ਗੀ, ਜਾਣੋ ਕੀ ਕਿਹਾ

Akali Dal Waris Punjab 'ਚ ਸ਼ਾਮਲ ਹੋਏ ਗਿਆਨੀ ਬਰਜਿੰਦਰ ਸਿੰਘ, ਜਾਣੋ ਕੀ ਕਿਹਾ

Akali Dal Waris Punjab 'ਚ ਸ਼ਾਮਲ ਹੋਏ ਗਿਆਨੀ ਬਰਜਿੰਦਰ ਸਿੰਘ, ਜਾਣੋ ਕੀ ਕਿਹਾ

ਪ੍ਰਮੁੱਖ ਖ਼ਬਰਾਂ

Winter Holiday: ਚੰਡੀਗੜ੍ਹ ਦੇ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ! ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ

Winter Holiday: ਚੰਡੀਗੜ੍ਹ ਦੇ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ! ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ

Smartphone ਚਲਾਉਂਦੇ ਹੋ ਤਾਂ ਫੋਨ 'ਚ ਤੁਰੰਤ ਬਦਲ ਲਓ ਆਹ ਸੈਟਿੰਗ, ਇਕ ਮਿੰਟ 'ਚ ਖਾਲੀ ਹੋ ਸਕਦਾ ਅਕਾਊਂਟ

Smartphone ਚਲਾਉਂਦੇ ਹੋ ਤਾਂ ਫੋਨ 'ਚ ਤੁਰੰਤ ਬਦਲ ਲਓ ਆਹ ਸੈਟਿੰਗ, ਇਕ ਮਿੰਟ 'ਚ ਖਾਲੀ ਹੋ ਸਕਦਾ ਅਕਾਊਂਟ

ਲੁਧਿਆਣਾ 'ਚ ਦੋ ਟਰੱਕ ਡਰਾਈਵਰਾਂ ਦੀ ਦੰਮ ਘੁਟਣ ਨਾਲ ਹੋਈ ਮੌਤ

ਲੁਧਿਆਣਾ 'ਚ ਦੋ ਟਰੱਕ ਡਰਾਈਵਰਾਂ ਦੀ ਦੰਮ ਘੁਟਣ ਨਾਲ ਹੋਈ ਮੌਤ

Ludhiana 'ਚ ਸ਼ਰਾਬ ਤਸਕਰੀ ਦਾ ਵੱਡਾ ਖੁਲਾਸਾ! ਗੈਸ ਸਿਲੰਡਰਾਂ 'ਚ ਲੁਕਾ ਕੇ ਲਿਜਾਈ ਜਾ ਰਹੀ ਸੀ ਸ਼ਰਾਬ, ਇੱਕ ਗ੍ਰਿਫ਼ਤਾਰ

Ludhiana 'ਚ ਸ਼ਰਾਬ ਤਸਕਰੀ ਦਾ ਵੱਡਾ ਖੁਲਾਸਾ! ਗੈਸ ਸਿਲੰਡਰਾਂ 'ਚ ਲੁਕਾ ਕੇ ਲਿਜਾਈ ਜਾ ਰਹੀ ਸੀ ਸ਼ਰਾਬ, ਇੱਕ ਗ੍ਰਿਫ਼ਤਾਰ