News
News
ਟੀਵੀabp shortsABP ਸ਼ੌਰਟਸਵੀਡੀਓ
X

ਕਰਜ਼ ਦੇ ਨਾਗ ਨੇ ਡੰਗੇ 2 ਹੋਰ ਕਿਸਾਨ

Share:
ਬਠਿੰਡਾ/ਰੋਪੜ: ਕਰਜ਼ ਦੇ ਨਾਗ ਨੇ 2 ਹੋਰ ਕਿਸਾਨਾਂ ਨੂੰ ਡੰਗ ਲਿਆ ਹੈ। ਖਬਰ ਪੰਜਾਬ ਦੇ ਬਠਿੰਡਾ ਤੇ ਰੋਪੜ ਜਿਲ੍ਹੇ ਤੋਂ ਹੈ। ਜਿੱਥੋਂ ਦੇ 2 ਕਿਸਾਨਾਂ ਨੇ ਕਰਜ਼ ਦੇ ਚੱਲਦੇ ਆਪਣੀ ਜਾਨ ਦੇ ਦਿੱਤੀ ਹੈ। ਪਹਿਲਾ ਮਾਮਲਾ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਦਾ ਹੈ ਤੇ ਦੂਸਰੀ ਘਟਨਾ ਰੋਪੜ ਦੇ ਕੁਰਾਲੀ ਨੇੜਲੇ ਪਿੰਡ ਤਿਊੜ ‘ਚ ਵਾਪਰੀ ਹੈ। ਦੋਨਾਂ ਦੇ ਸਿਰ ਲੱਖਾਂ ਰੁਪਏ ਦਾ ਕਰਜ਼ ਸੀ।       ਜਾਣਕਾਰੀ ਮੁਤਾਬਕ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਦੇ 35 ਸਾਲਾ ਕਿਸਾਨ ਸੁਰਜੀਤ ਸਿੰਘ ਕੋਲ ਥੋੜੀ ਜਮੀਨ ਸੀ। ਪਰ ਘਰ ਦੇ ਗੁਜਾਰੇ ਲਈ ਲਗਾਤਾਰ ਕਰਜ਼ ਚੁੱਕਣਾ ਪੈ ਰਿਹਾ ਸੀ। ਉਸ ਦੇ ਸਿਰ 8 ਲੱਖ ਰੁਪਏ ਬੈਂਕਾਂ ਅਤੇ 4 ਲੱਖ ਰੁਪਏ ਆੜਤੀ ਦਾ ਕਰਜ਼ ਸੀ। ਲੱਖ ਕੋਸ਼ਿਸ਼ ਦੇ ਬਾਅਦ ਕਰਜ਼ ਘੱਟ ਹੋਣ ਦੀ ਥਾਂ ਲਗਾਤਾਰ ਵਧਦਾ ਜਾ ਰਿਹਾ ਸੀ। ਅਜਿਹੇ ‘ਚ ਉਹ ਲਗਾਤਾਰ ਪ੍ਰੇਸ਼ਾਨ ਰਹਿਣ ਲੱਗਾ। ਆਖਰ ਇਸੇ ਪ੍ਰੇਸ਼ਾਨੀ ਦੇ ਚੱਲਦੇ ਉਸ ਨੇ ਇਹ ਖੌਫਨਾਕ ਕਦਮ ਚੁੱਕ ਲਿਆ। ਸੁਰਜੀਤ ਨੇ ਜ਼ਹਿਰ ਨਿਗਲ ਖੁਦ ਨੂੰ ਇਸ ਕਰਜ਼ ਤੋਂ ਮੁਕਤ ਕਰ ਲਿਆ। ਪਰ ਉਸ ਦੇ ਇਸ ਕਦਮ ਨੇ ਪੂਰੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ।         ਦੂਸਰਾ ਮਾਮਲਾ ਕੁਰਾਲੀ ਦੇ ਬਲਾਕ ਮਾਜਰੀ 'ਚ ਪੈਂਦੇ ਪਿੰਡ ਤਿਊੜ ਦਾ ਹੈ। ਇੱਥੋਂ ਦੇ 45 ਸਾਲਾ ਕਿਸਾਨ ਸੁਖਪਾਲ ਸਿੰਘ ਨੇ ਬੈਂਕ ਤੋਂ ਕਾਫੀ ਕਰਜ਼ਾ ਲਿਆ ਹੋਇਆ ਸੀ| ਕੁਝ ਦਿਨ ਪਹਿਲਾਂ ਸਹਿਕਾਰੀ ਬੈਂਕ ਵੱਲੋਂ ਉਸ ਨੂੰ 2.36 ਲੱਖ ਦਾ ਕਰਜ਼ਾ 15 ਦਿਨਾਂ ਦੇ ਅੰਦਰ ਮੋੜਨ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਨੋਟਿਸ ਕਾਰਨ ਉਹ ਲਗਾਤਾਰ ਪ੍ਰੇਸ਼ਾਨ ਸੀ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ।
Published at : 03 Sep 2016 04:58 AM (IST) Tags: ropar Farmer Suicide bathinda
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਪੰਜਾਬ ‘ਚ 20 ਜਨਵਰੀ ਤੱਕ ਸਾਰੇ ਸਕੂਲਾਂ ਦੀਆਂ ਛੁੱਟੀਆਂ ਦੀ ਪੋਸਟ ਵਾਇਰਲ, ਜਾਣੋ ਇਸ ਦਾਅਵੇ ਦੀ ਪੂਰੀ ਸੱਚਾਈ

ਪੰਜਾਬ ‘ਚ 20 ਜਨਵਰੀ ਤੱਕ ਸਾਰੇ ਸਕੂਲਾਂ ਦੀਆਂ ਛੁੱਟੀਆਂ ਦੀ ਪੋਸਟ ਵਾਇਰਲ, ਜਾਣੋ ਇਸ ਦਾਅਵੇ ਦੀ ਪੂਰੀ ਸੱਚਾਈ

ਮਾਣਹਾਨੀ ਕੇਸ 'ਚ Kangana Ranaut ਨੂੰ ਅਦਾਲਤ ਤੋਂ ਮਿਲੀ ਰਾਹਤ, ਨਿੱਜੀ ਪੇਸ਼ੀ ਨੂੰ ਲੈਕੇ ਵੱਡਾ ਫੈਸਲਾ

ਮਾਣਹਾਨੀ ਕੇਸ 'ਚ Kangana Ranaut ਨੂੰ ਅਦਾਲਤ ਤੋਂ ਮਿਲੀ ਰਾਹਤ, ਨਿੱਜੀ ਪੇਸ਼ੀ ਨੂੰ ਲੈਕੇ ਵੱਡਾ ਫੈਸਲਾ

Canada ‘ਚ ਪੰਜਾਬ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਥੋੜੇ ਸਮੇਂ ‘ਚ ਹੋਣ ਵਾਲਾ ਸੀ PR

Canada ‘ਚ ਪੰਜਾਬ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਥੋੜੇ ਸਮੇਂ ‘ਚ ਹੋਣ ਵਾਲਾ ਸੀ PR

ਚੋਣ ਕਮਿਸ਼ਨ ਦਾ ਵੱਡਾ ਐਲਾਨ! ਪੰਜਾਬ ਨੂੰ ਮਿਲਿਆ ਨਵਾਂ ਮੁੱਖ ਚੋਣ ਅਧਿਕਾਰੀ

ਚੋਣ ਕਮਿਸ਼ਨ ਦਾ ਵੱਡਾ ਐਲਾਨ! ਪੰਜਾਬ ਨੂੰ ਮਿਲਿਆ ਨਵਾਂ ਮੁੱਖ ਚੋਣ ਅਧਿਕਾਰੀ

ਪੰਜਾਬ ਦੇ ਇਸ ਇਲਾਕੇ 'ਚ ਚੱਲੀਆਂ ਤਾੜ-ਤਾੜ ਗੋਲੀਆਂ, ਵਿਅਕਤੀ ਦੀ ਮੌਕੇ 'ਤੇ ਮੌਤ; ਇਲਾਕੇ 'ਚ ਸਹਿਮ ਦਾ ਮਾਹੌਲ

ਪੰਜਾਬ ਦੇ ਇਸ ਇਲਾਕੇ 'ਚ ਚੱਲੀਆਂ ਤਾੜ-ਤਾੜ ਗੋਲੀਆਂ, ਵਿਅਕਤੀ ਦੀ ਮੌਕੇ 'ਤੇ ਮੌਤ; ਇਲਾਕੇ 'ਚ ਸਹਿਮ ਦਾ ਮਾਹੌਲ

ਪ੍ਰਮੁੱਖ ਖ਼ਬਰਾਂ

T20 World Cup Squad: ਟੀ-20 ਵਿਸ਼ਵ ਕੱਪ ਲਈ ਕੈਨੇਡਾ ਨੂੰ ਮਿਲਿਆ ਭਾਰਤੀ ਕਪਤਾਨ, ਸਕੁਐਡ 'ਚ ਪੰਜਾਬੀਆਂ ਦਾ ਬੋਲਬਾਲਾ; ਜਾਣੋ 15 ਮੈਂਬਰੀ ਟੀਮ 'ਚ ਕੌਣ-ਕੌਣ ਸ਼ਾਮਲ?

T20 World Cup Squad: ਟੀ-20 ਵਿਸ਼ਵ ਕੱਪ ਲਈ ਕੈਨੇਡਾ ਨੂੰ ਮਿਲਿਆ ਭਾਰਤੀ ਕਪਤਾਨ, ਸਕੁਐਡ 'ਚ ਪੰਜਾਬੀਆਂ ਦਾ ਬੋਲਬਾਲਾ; ਜਾਣੋ 15 ਮੈਂਬਰੀ ਟੀਮ 'ਚ ਕੌਣ-ਕੌਣ ਸ਼ਾਮਲ?

CM ਮਾਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਏ ਪੇਸ਼, ਵਿਵਾਦਾਂ 'ਤੇ ਦਿੱਤਾ ਸਪੱਸ਼ਟੀਕਰਨ! ਜਾਣੋ ਕੀ ਕੁਝ ਹੋਇਆ

CM ਮਾਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਏ ਪੇਸ਼, ਵਿਵਾਦਾਂ 'ਤੇ ਦਿੱਤਾ ਸਪੱਸ਼ਟੀਕਰਨ! ਜਾਣੋ ਕੀ ਕੁਝ ਹੋਇਆ

ਲੋਹੜੀ ਦੀ ਰਾਤ ਲੁਧਿਆਣਾ 'ਚ ਗੋਲੀਬਾਰੀ, ਫਾਇਰਿੰਗ ‘ਚ ਇਕ ਨੌਜਵਾਨ ਦੇ ਸੀਨੇ ‘ਚ ਲੱਗੀ ਗੋਲੀ, 4 ਲੋਕਾਂ ‘ਤੇ ਕੇਸ ਦਰਜ, ਹਮਲਾਵਰ ਹਜੇ ਵੀ ਫਰਾਰ

ਲੋਹੜੀ ਦੀ ਰਾਤ ਲੁਧਿਆਣਾ 'ਚ ਗੋਲੀਬਾਰੀ, ਫਾਇਰਿੰਗ ‘ਚ ਇਕ ਨੌਜਵਾਨ ਦੇ ਸੀਨੇ ‘ਚ ਲੱਗੀ ਗੋਲੀ, 4 ਲੋਕਾਂ ‘ਤੇ ਕੇਸ ਦਰਜ, ਹਮਲਾਵਰ ਹਜੇ ਵੀ ਫਰਾਰ

ਪੰਜਾਬ 'ਚ ਠੰਡ ਕਾਰਨ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਨਵਾਂ Time

ਪੰਜਾਬ 'ਚ ਠੰਡ ਕਾਰਨ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਨਵਾਂ Time