News
News
ਟੀਵੀabp shortsABP ਸ਼ੌਰਟਸਵੀਡੀਓ
X

ਗਣਪਤੀ ਵਿਸਰਜਣ ਕਰਦੇ 4 ਨੌਜਵਾਨ ਡੁੱਬੇ

Share:
ਲੁਧਿਆਣਾ: ਸਤਲੁਜ ਦਰਿਆ 'ਚ ਡੁੱਬਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ। ਘਟਨਾ ਲੁਧਿਆਣਾ ਦੀ ਹੈ। ਹਾਦਸੇ ਦਾ ਸ਼ਿਕਾਰ ਹੋਣ ਵਾਲੇ ਇਹ 4 ਨੌਜਵਾਨ ਗਣਪਤੀ ਵਿਸਰਜਣ ਕਰਨ ਲਈ ਗਏ ਸਨ। ਪਰ ਪਾਣੀ ਦੇ ਤੇਜ਼ ਵਹਾਅ ਦੇ ਚੱਲਦੇ ਦਰਿਆ 'ਚ ਰੁੜ ਗਏ। ਹਾਲਾਂਕਿ ਮੌਕੇ 'ਤੇ ਮੌਜੂਦ ਗੋਤਾਖੋਰਾਂ ਨੇ ਇਹਨਾਂ ਨੂੰ ਥੋੜੀ ਦੇਰ 'ਚ ਹੀ ਬਾਹਰ ਕੱਢ ਲਿਆ ਸੀ। ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ਇਹਨਾਂ ਚਾਰਾਂ ਨੇ ਹਸਪਤਾਲ ਪਹੁੰਚਦਿਆਂ ਹੀ ਦਮ ਤੋੜ ਦਿੱਤਾ।       ਜਾਣਕਾਰੀ ਮੁਤਾਬਕ ਇਸਲਾਮਗੰਜ ਦੇ ਰਹਿਣ ਵਾਲੇ ਇਹਨਾਂ ਨੌਜਵਾਨਾਂ ਦੀ ਪਹਿਚਾਣ ਸੁਨੀਲ ਕੁਮਾਰ, ਵਿਜੈ ਕੁਮਾਰ, ਕੂਚਾ ਰਾਮ ਤੇ ਇਹਨਾਂ ਦੇ ਇੱਕ ਹੋਰ ਦੋਸਤ ਵਜੋਂ ਹੋਈ ਹੈ। ਪੁਲਿਸ ਮੁਤਾਬਕ ਚਾਰੇ ਨੌਜਵਾਨਾਂ ਦੀ ਉਮਰ 20 ਤੋਂ 22 ਸਾਲ ਦੇ ਕਰੀਬ ਹੈ। ਇਹ ਕੁੱਝ ਸਾਥੀਆਂ ਨਾਲ ਪਾਣੀ ’ਚ ਮੂਰਤੀ ਵਿਸਰਜਿਤ ਕਰਨ ਲਈ ਉਤਰੇ ਸਨ। ਉਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਗਹਿਰੇ ਪਾਣੀ ’ਚ ਜਾਣ ਲਈ ਵੀ ਰੋਕਿਆ ਸੀ। ਪਰ ਰੋਕਣ ਦੇ ਬਾਵਜੂਦ ਇਹ ਅੱਗੇ ਚਲੇ ਗਏ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਸੰਭਲ ਨਹੀਂ ਸਕੇ ਤੇ ਇਹ ਦਰਦਨਾਕ ਹਾਦਸਾ ਵਾਪਰ ਗਿਆ।         ਇਹਨਾਂ ਨੌਜਵਾਨਾਂ ਨੂੰ ਡੁੱਬਦੇ ਦੇਖ ਕੇ ਲੋਕਾਂ ਨੇ ਰੌਲਾ ਪਾਇਆ। ਜਿਸ 'ਤੇ ਉੱਥੇ ਮੌਜੂਦ ਗੋਤਾਖੋਰਾਂ ਨੇ ਇਹਨਾਂ ਨੂੰ ਕੱਢਣ ਲਈ ਪਾਣੀ ’ਚ ਛਾਲ ਮਾਰੀ। ਪਰ ਉਹ ਕਾਫੀ ਦੂਰ ਤੱਕ ਨਿਕਲ ਚੁੱਕੇ ਸਨ। ਹਾਲਾਂਕਿ ਥੋੜੀ ਦੇਰ ਬਾਅਦ ਗੋਤਾਖੋਰਾਂ ਨੇ ਇਨ੍ਹਾਂ ਨੂੰ ਬਾਹਰ ਕੱਢ ਲਿਆ। ਮੌਕੇ 'ਤੇ ਪਹੁੰਚੀ ਪੁਲਿਸ ਨੇ ਤੁਰੰਤ ਚਾਰਾਂ ਨੂੰ ਹਸਪਤਾਲ ਪਹੁੰਚਾਇਆ। ਜਿਥੋਂ ਡਾਕਟਰਾਂ ਨੇ ਸੀਐਮਸੀ ਹਸਪਤਾਲ ਰੈਫ਼ਰ ਕਰ ਦਿੱਤਾ। ਪਰ ਸੀਐਮਸੀ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
Published at : 12 Sep 2016 09:45 AM (IST) Tags: satluj ludhiana Punjab
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਸ਼ਹੀਦ ਕਰਤਾਰ ਸਰਾਭਾ ਮੈਡੀਕਲ ਕਾਲਜ 'ਚ ਚੌਥੇ ਸਾਲ ਦੀ ਵਿਦਿਆਰਥਣ 'ਤੇ ਹ*ਮਲਾ, ਤਿੰਨ ਨੌਜਵਾਨਾਂ ਨੇ ਪਾੜੇ ਕੱਪੜੇ

ਸ਼ਹੀਦ ਕਰਤਾਰ ਸਰਾਭਾ ਮੈਡੀਕਲ ਕਾਲਜ 'ਚ ਚੌਥੇ ਸਾਲ ਦੀ ਵਿਦਿਆਰਥਣ 'ਤੇ ਹ*ਮਲਾ, ਤਿੰਨ ਨੌਜਵਾਨਾਂ ਨੇ ਪਾੜੇ ਕੱਪੜੇ

Punjab News: ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੇ ਅਸਤੀਫੇ ਮਨਜ਼ੂਰ, ਕਿਹਾ- ਕੋਈ ਨਾ ਕਰੇ ਬਿਆਨਬਾਜੀ, ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਜਾਵਾਂਗੇ

Punjab News: ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੇ ਅਸਤੀਫੇ ਮਨਜ਼ੂਰ, ਕਿਹਾ- ਕੋਈ ਨਾ ਕਰੇ ਬਿਆਨਬਾਜੀ, ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਜਾਵਾਂਗੇ

Punjab News: ਨਸ਼ਾ ਛੁਡਾਊ ਕੇਂਦਰ 'ਚ ਦਾਖਲ ਨੌਜਵਾਨ ਦੀ ਕੁੱ*ਟਮਾਰ ਕਾਰਨ ਮੌ*ਤ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ

Punjab News: ਨਸ਼ਾ ਛੁਡਾਊ ਕੇਂਦਰ 'ਚ ਦਾਖਲ ਨੌਜਵਾਨ ਦੀ ਕੁੱ*ਟਮਾਰ ਕਾਰਨ ਮੌ*ਤ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ

Court News: ਪੰਜਾਬ ‘ਚ ਅੱਜ ਹੋਵੇਗਾ ਨਿਗਮ ਚੋਣਾਂ ਦਾ ਐਲਾਨ, ਸਰਕਾਰ ਨੇ HC ਨੂੰ ਦਿੱਤੀ ਜਾਣਕਾਰੀ, ਜਾਣੋ ਕਿਉਂ ਹੋ ਰਹੀ ਹੈ ਦੇਰੀ ?

Court News: ਪੰਜਾਬ ‘ਚ ਅੱਜ ਹੋਵੇਗਾ ਨਿਗਮ ਚੋਣਾਂ ਦਾ ਐਲਾਨ, ਸਰਕਾਰ ਨੇ HC ਨੂੰ ਦਿੱਤੀ ਜਾਣਕਾਰੀ, ਜਾਣੋ ਕਿਉਂ ਹੋ ਰਹੀ ਹੈ ਦੇਰੀ ?

Farmer Protest: ਡੱਲੇਵਾਲ ਨਾਲ ਮਿਲਣ ਤੋਂ ਰੋਕੇ ਕਿਸਾਨ ਆਗੂ, ਹਸਪਤਾਲ ‘ਚ ਹੋਇਆ ਜ਼ਬਰਦਸਤ ਹੰਗਾਮਾ, ਪੁਲਿਸ ਨੇ ਕੀਤੀ ਕਾਰਵਾਈ, ਕਿਹਾ ਉੱਪਰੋਂ ਆਏ ਨੇ ਹੁਕਮ, ਜਾਣੋ ਹਲਾਤ ?

Farmer Protest:  ਡੱਲੇਵਾਲ ਨਾਲ ਮਿਲਣ ਤੋਂ ਰੋਕੇ ਕਿਸਾਨ ਆਗੂ, ਹਸਪਤਾਲ ‘ਚ ਹੋਇਆ ਜ਼ਬਰਦਸਤ ਹੰਗਾਮਾ, ਪੁਲਿਸ ਨੇ ਕੀਤੀ ਕਾਰਵਾਈ, ਕਿਹਾ ਉੱਪਰੋਂ ਆਏ ਨੇ ਹੁਕਮ, ਜਾਣੋ ਹਲਾਤ ?

ਪ੍ਰਮੁੱਖ ਖ਼ਬਰਾਂ

Stubble Burning: ਪੰਜਾਬੀਆਂ ਨੇ ਪਰਾਲੀ ਸਾੜਨ 'ਤੇ ਲਾਈ ਬ੍ਰੇਕ! ਵੱਡਾ ਸਵਾਲ, ਹੁਣ ਕੌਣ ਘੋਲ ਰਿਹਾ ਦਿੱਲੀ ਦੀ ਆਬੋ-ਹਵਾ 'ਚ ਜ਼ਹਿਰ?

Stubble Burning: ਪੰਜਾਬੀਆਂ ਨੇ ਪਰਾਲੀ ਸਾੜਨ 'ਤੇ ਲਾਈ ਬ੍ਰੇਕ! ਵੱਡਾ ਸਵਾਲ, ਹੁਣ ਕੌਣ ਘੋਲ ਰਿਹਾ ਦਿੱਲੀ ਦੀ ਆਬੋ-ਹਵਾ 'ਚ ਜ਼ਹਿਰ?

ਨਵਜੋਤ ਸਿੱਧੂ ਦੀ ਪਤਨੀ ਨੂੰ 850 ਕਰੋੜ ਦਾ ਨੋਟਿਸ, ਨਿੰਬੂ ਪਾਣੀ, ਹਲਦੀ ਤੇ ਨਿੰਮ ਨਾਲ ਕੈਂਸਰ ਠੀਕ ਹੋਣ ਦਾ ਕੀਤਾ ਸੀ ਦਾਅਵਾ, ਜਾਣੋ ਕਿਸਨੇ ਕੱਢਿਆ ਨੋਟਿਸ ?

ਨਵਜੋਤ ਸਿੱਧੂ ਦੀ ਪਤਨੀ ਨੂੰ 850 ਕਰੋੜ ਦਾ ਨੋਟਿਸ, ਨਿੰਬੂ ਪਾਣੀ, ਹਲਦੀ ਤੇ ਨਿੰਮ ਨਾਲ ਕੈਂਸਰ ਠੀਕ ਹੋਣ ਦਾ ਕੀਤਾ ਸੀ ਦਾਅਵਾ, ਜਾਣੋ ਕਿਸਨੇ ਕੱਢਿਆ ਨੋਟਿਸ ?

Punjab News: ਪੰਜਾਬੀਆਂ ਲਈ ਖੁਸ਼ਖਬਰੀ! ਪਹਿਲੀ ਦਸੰਬਰ ਤੋਂ ਬਗੈਰ NOC ਹੋਣਗੀਆਂ ਰਜਿਸਟਰੀਆਂ

Punjab News: ਪੰਜਾਬੀਆਂ ਲਈ ਖੁਸ਼ਖਬਰੀ! ਪਹਿਲੀ ਦਸੰਬਰ ਤੋਂ ਬਗੈਰ NOC ਹੋਣਗੀਆਂ ਰਜਿਸਟਰੀਆਂ

ਪ੍ਰਿਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ, ਬੇਟਾ ਰੇਹਾਨ ਅਤੇ ਧੀ ਮਿਰਾਇਆ ਵਾਡਰਾ ਵੀ ਰਹੇ ਮੌਜੂਦ

ਪ੍ਰਿਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ, ਬੇਟਾ ਰੇਹਾਨ ਅਤੇ ਧੀ ਮਿਰਾਇਆ ਵਾਡਰਾ ਵੀ ਰਹੇ ਮੌਜੂਦ