News
News
ਟੀਵੀabp shortsABP ਸ਼ੌਰਟਸਵੀਡੀਓ
X

ਗੁਰੂ ਦੀ ਟੀਮ 'ਚ ਕੇਜਰੀਵਾਲ ਦੇ ਐਕਸਟਰਾ !

Share:
ਪਟਿਆਲਾ: ਪੰਜਾਬ ਦੀ ਰਾਜਨੀਤੀ 'ਚ ਲਗਾਤਾਰ ਨਵੇਂ ਸਮੀਕਰਨ ਬਦਲ ਰਹੇ ਹਨ। ਆਮ ਆਦਮੀ ਪਾਰਟੀ ਦੇ ਮੁਅੱਤਲ ਸਾਂਸਦ ਡਾ. ਧਰਮਵੀਰ ਗਾਂਧੀ ਕੱਲ੍ਹ ਮਿਲਣ ਵਾਲਿਆਂ ਦਾ ਕੇਂਦਰ ਰਹੇ। ਉਨ੍ਹਾਂ ਨੂੰ ਮਿਲਣ ਆਵਾਜ਼-ਏ-ਪੰਜਾਬ ਫਰੰਟ ਦੇ ਲੀਡਰ ਪਰਗਟ ਸਿੰਘ ਪਹੁੰਚੇ। ਇਸ ਦੇ ਨਾਲ ਹੀ ‘ਆਪ’ ਚੋਂ ਮੁਅੱਤਲ ਕੀਤੇ ਗਏ ਪੰਜਾਬ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਵੀ ਕੱਲ੍ਹ ਡਾ. ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਛੋਟੇਪੁਰ ਤੇ ਪਰਗਟ ਸਿੰਘ ਨੇ ਆਪਣੇ ਫੇਸਬੁੱਕ ਪੇਜ 'ਤੇ ਸਟੇਟਸ ਪਾ ਕੇ ਪੁਸ਼ਟੀ ਵੀ ਕੀਤੀ।   succha gandhi   ਇਨ੍ਹਾਂ ਦੋਨਾਂ ਲੀਡਰਾਂ ਨਾਲ ਮੁਲਾਕਾਤ ਬਾਰੇ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਨੇ ਆ ਕੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਵਰਤੋ ਅਤੇ ਸੁੱਟੋ ਦੀ ਕਵਾਇਦ ਚੱਲ ਰਹੀ ਹੈ, ਜਿਸ ਕਾਰਨ ਬਹੁਤ ਸਾਰੇ ‘ਆਪ’ ਵਰਕਰ ਨਿਰਾਸ਼ ਹਨ। ਇਸ ਲਈ ਉਨ੍ਹਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਇਸ 'ਤੇ ਉਨ੍ਹਾਂ ਛੋਟੇਪੁਰ ਨੂੰ ਪੰਜਾਬ ਦੇ ਭਲੇ ਬਾਰੇ ਜਾਰੀ ਕੀਤਾ ਪੇਪਰ ਦੇ ਦਿੱਤਾ ਅਤੇ ਕਿਹਾ ਕਿ ਉਹ ਇਸ ’ਤੇ ਅਮਲ ਕਰਨ ਤਾਂ ਹੀ ਉਨ੍ਹਾਂ ਦਾ ਏਕਾ ਹੋ ਸਕਦਾ ਹੈ। ਡਾ. ਗਾਂਧੀ ਨੇ ਕਿਹਾ ਕਿ ਬੇਸ਼ੱਕ ਪਹਿਲਾਂ ਛੋਟੇਪੁਰ ਨੇ ਉਨ੍ਹਾਂ ਵਿਰੁੱਧ ਕੰਮ ਕੀਤਾ ਸੀ ਪਰ ਉਸ ਨਾਲ ਵੀ ਆਮ ਆਦਮੀ ਪਾਰਟੀ ਨੇ ਗ਼ਲਤ ਕੀਤਾ ਹੈ। ਉਸ ਨੂੰ ਵਰਤ ਕੇ ਸੁੱਟ ਦਿੱਤਾ ਹੈ। ਇਸ ਕਰਕੇ ਉਹ ਇਕੱਠੇ ਹੋਣ ਬਾਰੇ ਵਿਚਾਰ ਕਰ ਰਹੇ ਹਨ।       ਇਸ ਦੇ ਨਾਲ ਹੀ ਸਾਂਸਦ ਗਾਂਧੀ ਨੇ ਕਿਹਾ ਕਿ ਆਵਾਜ਼-ਏ-ਪੰਜਾਬ ਦੇ ਲੀਡਰ ਪਰਗਟ ਸਿੰਘ ਵੀ ਉਨ੍ਹਾਂ ਨੂੰ ਮਿਲਣ ਲਈ ਆਏ ਸਨ। ਉਹ ਵੀ ਮੈਨੂੰ ਆਪਣੇ ਨਾਲ ਚੱਲਣ ਲਈ ਕਹਿ ਰਹੇ ਸਨ। ਇਸ 'ਤੇ ਉਨ੍ਹਾਂ ਨੂੰ ਵੀ ਆਪਣਾ ਪਰਚਾ ਦੇ ਦਿੱਤਾ ਹੈ ਤੇ ਇਸ ’ਤੇ ਵਿਚਾਰ ਕਰ ਲੈਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਹ ਉਸ ਤੋਂ ਬਾਅਦ ਹੀ ਉਨ੍ਹਾਂ ਨਾਲ ਚੱਲਣ ਬਾਰੇ ਵਿਚਾਰ ਕਰਨਗੇ।
Published at : 10 Sep 2016 09:07 AM (IST) Tags: pargat singh AAP Punjab
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Patiala News: ਪਟਿਆਲਾ ਪੁਲਿਸ ਨੇ ਚਾਈਨਾ ਡੋਰ ਦੇ ਸਪਲਾਇਰ ਨੂੰ ਕੀਤਾ ਗ੍ਰਿਫਤਾਰ, ਵੱਡੀ ਮਾਤਰਾ 'ਚ ਚਾਈਨਾ ਡੋਰ ਬਰਾਮਦ

Patiala News: ਪਟਿਆਲਾ ਪੁਲਿਸ ਨੇ ਚਾਈਨਾ ਡੋਰ ਦੇ ਸਪਲਾਇਰ ਨੂੰ ਕੀਤਾ ਗ੍ਰਿਫਤਾਰ, ਵੱਡੀ ਮਾਤਰਾ 'ਚ ਚਾਈਨਾ ਡੋਰ ਬਰਾਮਦ

Ludhiana: ਲੁਧਿਆਣਾ ਵਾਸੀਆਂ ਲਈ ਚੰਗੀ ਖਬਰ! ਪਹਿਲੀ ਵਾਰ ਮਹਿਲਾ ਬਣੇਗੀ ਮੇਅਰ, ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ

Ludhiana: ਲੁਧਿਆਣਾ ਵਾਸੀਆਂ ਲਈ ਚੰਗੀ ਖਬਰ! ਪਹਿਲੀ ਵਾਰ ਮਹਿਲਾ ਬਣੇਗੀ ਮੇਅਰ, ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ

Punjab News: ਤਰਨਤਾਰਨ 'ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਦੋਵੇਂ ਪਾਸਿਓਂ ਚੱਲੀਆਂ ਗੋਲ਼ੀਆਂ, 2 ਗੁੰਡੇ ਹੋਏ ਜ਼ਖ਼ਮੀ, ਨਜਾਇਜ਼ ਹਥਿਆਰ ਬਰਾਮਦ

Punjab News: ਤਰਨਤਾਰਨ 'ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਦੋਵੇਂ ਪਾਸਿਓਂ ਚੱਲੀਆਂ ਗੋਲ਼ੀਆਂ, 2 ਗੁੰਡੇ ਹੋਏ ਜ਼ਖ਼ਮੀ, ਨਜਾਇਜ਼ ਹਥਿਆਰ ਬਰਾਮਦ

Punjab News: ਸੰਗਰੂਰ 'ਚ ਕਾਰ ਦਰੱਖਤ ਨਾਲ ਟਕਰਾਉਣ ਕਰਕੇ 2 ਦੋਸਤਾਂ ਦੀ ਮੌਤ, ਕੁਝ ਦਿਨ ਪਹਿਲਾਂ ਹੀ ਆਏ ਵਿਦੇਸ਼ੋਂ, ਘਰ 'ਚ ਚੱਲ ਰਹੀਆਂ ਸੀ ਜਨਮਦਿਨ ਦੀਆਂ ਤਿਆਰੀਆਂ

Punjab News: ਸੰਗਰੂਰ 'ਚ ਕਾਰ ਦਰੱਖਤ ਨਾਲ ਟਕਰਾਉਣ ਕਰਕੇ 2 ਦੋਸਤਾਂ ਦੀ ਮੌਤ, ਕੁਝ ਦਿਨ ਪਹਿਲਾਂ ਹੀ ਆਏ ਵਿਦੇਸ਼ੋਂ, ਘਰ 'ਚ ਚੱਲ ਰਹੀਆਂ ਸੀ ਜਨਮਦਿਨ ਦੀਆਂ ਤਿਆਰੀਆਂ

Crime News: ਫ਼ਰੀਦਕੋਟ 'ਚ ਨਾਜਾਇਜ਼ ਸਬੰਧਾਂ ਕਾਰਨ ਨੌਜਵਾਨ ਦਾ ਕਤਲ, ਪਤਨੀ ਨੇ ਪਿੰਡ ਦੇ ਹੀ ਪ੍ਰੇਮੀ ਨਾਲ ਮਿਲ ਕੇ ਰਚੀ ਸਾਜ਼ਿਸ਼, ਜਾਣੋ ਪੂਰਾ ਮਾਮਲਾ

Crime News: ਫ਼ਰੀਦਕੋਟ 'ਚ ਨਾਜਾਇਜ਼ ਸਬੰਧਾਂ ਕਾਰਨ ਨੌਜਵਾਨ ਦਾ ਕਤਲ, ਪਤਨੀ ਨੇ ਪਿੰਡ ਦੇ ਹੀ ਪ੍ਰੇਮੀ ਨਾਲ ਮਿਲ ਕੇ ਰਚੀ ਸਾਜ਼ਿਸ਼, ਜਾਣੋ ਪੂਰਾ ਮਾਮਲਾ

ਪ੍ਰਮੁੱਖ ਖ਼ਬਰਾਂ

ਪ੍ਰੈਗਨੈਂਟ ਕਰੋ ਤੇ ਕਮਾਓ 5 ਲੱਖ ਰੁਪਏ! ਮੁੰਡਿਆਂ ਨੂੰ ਦਿੱਤਾ ਜਾ ਰਿਹਾ ਸੀ ਪੈਸਾ ਕਮਾਉਣ ਦਾ ਵੱਖਰਾ ਆਫਰ, ਪਰ ਜੋ ਅੱਗੇ ਹੋਇਆ..

ਪ੍ਰੈਗਨੈਂਟ ਕਰੋ ਤੇ ਕਮਾਓ 5 ਲੱਖ ਰੁਪਏ! ਮੁੰਡਿਆਂ ਨੂੰ ਦਿੱਤਾ ਜਾ ਰਿਹਾ ਸੀ ਪੈਸਾ ਕਮਾਉਣ ਦਾ ਵੱਖਰਾ ਆਫਰ, ਪਰ ਜੋ ਅੱਗੇ ਹੋਇਆ..

ਖੁਸ਼ਖਬਰੀ! ਸਰਕਾਰ ਨੇ ਲਾਂਚ ਕੀਤੀ ਵਿਦਿਆਰਥੀ ਵੀਜ਼ਾ ਦੇ ਲਈ ਦੋ ਨਵੀਆਂ ਸ਼੍ਰੇਣੀਆਂ, ਇੱਥੇ ਕਰਨਾ ਹੋਵੇਗਾ ਅਪਲਾਈ

ਖੁਸ਼ਖਬਰੀ! ਸਰਕਾਰ ਨੇ ਲਾਂਚ ਕੀਤੀ ਵਿਦਿਆਰਥੀ ਵੀਜ਼ਾ ਦੇ ਲਈ ਦੋ ਨਵੀਆਂ ਸ਼੍ਰੇਣੀਆਂ, ਇੱਥੇ ਕਰਨਾ ਹੋਵੇਗਾ ਅਪਲਾਈ

ਕਿਤੇ ਬੱਚਿਆਂ ਨੂੰ ਖਵਾ ਤਾਂ ਨਹੀਂ ਰਹੇ ਜ਼ਹਿਰ! ਜਾਣੋ ਬੇਬੀ ਫੂਡ 'ਚ ਕਿੰਨਾ ਹੁੰਦਾ Lead ਤੇ ਇਹ ਕਿੰਨਾ ਨੁਕਸਾਨਦਾਇਕ

ਕਿਤੇ ਬੱਚਿਆਂ ਨੂੰ ਖਵਾ ਤਾਂ ਨਹੀਂ ਰਹੇ ਜ਼ਹਿਰ! ਜਾਣੋ ਬੇਬੀ ਫੂਡ 'ਚ ਕਿੰਨਾ ਹੁੰਦਾ Lead ਤੇ ਇਹ ਕਿੰਨਾ ਨੁਕਸਾਨਦਾਇਕ

Amritpal Singh: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਲਿਆਂਦਾ ਸਿਆਸੀ ਭੂਚਾਲ! ਐਲਾਨ ਤੋਂ ਪਹਿਲਾਂ ਹੀ ਐਕਸ਼ਨ ਮੋਡ 'ਚ ਪੁਰਾਣੀਆਂ ਪਾਰਟੀਆਂ

Amritpal Singh: ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਲਿਆਂਦਾ ਸਿਆਸੀ ਭੂਚਾਲ! ਐਲਾਨ ਤੋਂ ਪਹਿਲਾਂ ਹੀ ਐਕਸ਼ਨ ਮੋਡ 'ਚ ਪੁਰਾਣੀਆਂ ਪਾਰਟੀਆਂ