News
News
ਟੀਵੀabp shortsABP ਸ਼ੌਰਟਸਵੀਡੀਓ
X

ਚੰਡੀਗੜ੍ਹ 'ਚ ਸ਼ਰਾਬੀ ਮੁੰਡਿਆ ਦਾ ਕਹਿਰ CCTV 'ਚ ਕੈਦ

Share:
ਚੰਡੀਗੜ੍ਹ: ਨਸ਼ੇ 'ਚ ਧੁੱਤ ਵਿਦਿਆਰਥੀਆਂ ਨੇ ਮਾਮੂਲੀ ਝਗੜੇ ਤੋਂ ਬਾਅਦ 8 ਲੋਕਾਂ ਨੂੰ ਗੱਡੀ ਨਾਲ ਕੁਚਲ ਦਿੱਤਾ। ਜਾਨਲੇਵਾ ਹਮਲੇ ਦੀਆਂ ਇਹ ਖਤਰਨਾਕ ਤਸਵੀਰਾਂ ਸੀਸੀਟੀਵੀ 'ਚ ਕੈਦ ਹੋਈਆਂ ਹਨ। ਹਮਲੇ ਦਾ ਸ਼ਿਕਾਰ ਹੋਣ ਵਾਲਿਆਂ 'ਚ ਇੱਕ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ। ਪੁਲਿਸ ਨੇ ਇਰਾਦਾ ਕਤਲ ਦਾ ਮਾਮਲਾ ਦਰਜ ਕਰ 5 ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਘਟਨਾ ਚੰਡੀਗੜ੍ਹ ਦੇ ਸੈਕਟਰ 15 'ਚ ਮੰਗਲਵਾਰ ਰਾਤ ਦੀ ਹੈ।   car car2 ਭੀੜ ਨੂੰ ਕੁਚਲਣ ਵਾਲੀ ਇਸ ਗੱਡੀ ਨੇ ਕਰੀਬ ਢਾਈ ਮਿੰਟ 'ਚ ਜੋ ਕੁੱਝ ਕੀਤਾ, ਉਸ ਨੂੰ ਦੇਖ ਕੇ ਪੁਲਿਸ ਦੇ ਵੀ ਹੋਸ਼ ਉੱਡ ਗਏ। ਤੁਹਾਨੂੰ ਸਿਲਸਿਲੇਵਾਰ ਤਰੀਕੇ ਨਾਲ ਦੱਸਦੇ ਹਾਂ ਕਿ ਸੈਕਟਰ 15 'ਚ ਹੋਇਆ ਕੀ ਸੀ।   CCTV chd accident boys CCTV chd accident 1 ਮੰਗਲਵਾਰ ਰਾਤ 11 ਵੱਜ ਕੇ 35 ਮਿੰਟ ਤੇ ਸ਼ਰਾਬ ਦੇ ਨਸ਼ੇ 'ਚ ਟੱਲੀ ਕੁੱਝ ਵਿਦਿਆਰਥੀ ਖੁੱਲ੍ਹੇ 'ਚ ਪੇਸ਼ਾਬ ਕਰਨ ਨੂੰ ਲੈਕੇ ਇੱਕ ਢਾਬੇ ਵਾਲੇ ਨਾਲ ਭਿੜ ਗਏ। ਢਾਬੇ ਵਾਲਾ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਰਿਹਾ ਸੀ। ਇੱਥੇ ਵਿਦਿਆਰਥੀ ਹਾਥਾਪਾਈ 'ਤੇ ਉੱਤਰ ਆਏ।   CCTV chd accident 1CCTV chd accident 2 ਇਸ ਤੋਂ ਪਹਿਲਾਂ ਕਿ ਆਸਪਾਸ ਦੇ ਦੁਕਾਨਦਾਰ ਇਕੱਠੇ ਹੋ ਕੇ ਮੁੰਡਿਆਂ ਨੂੰ ਘੇਰਦੇ ਉਹ 11.40 'ਤੇ ਆਪਣੀ ਕਰੇਟਾ ਗੱਡੀ ਰਾਹੀਂ ਫਰਾਰ ਹੋ ਗਏ। ਤਸਵੀਰਾਂ 'ਚ ਉਨ੍ਹਾਂ ਨੂੰ ਭੱਜਦੇ ਸਾਫ ਦੇਖਿਆ ਜਾ ਸਕਦਾ ਹੈ। ਕਰੀਬ ਡੇਡ ਮਿੰਟ ਬਾਅਦ ਵਿਦਿਆਰਥੀ ਦੋਬਾਰਾ ਮੌਕੇ 'ਤੇ ਪਹੁੰਚੇ, ਉਦੋਂ ਤੱਕ ਪੁਲਿਸ ਵੀ ਆ ਚੁੱਕੀ ਸੀ। ਪਰ ਇਸ ਤੋਂ ਬਾਅਦ ਜੋ ਹੋਇਆ, ਉਹ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਦੱਸ ਰਹੀਆਂ ਹਨ। CCTV chd accident 4CCTV chd accident 5   ਵਿਦਿਆਰਥੀਆਂ ਦੀ ਗੱਡੀ ਨੂੰ ਸੜਕ 'ਚ ਖੜੇ ਹੋ ਕੇ ਲੋਕਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਡਰਾਈਵਰ ਨੇ ਬਰੇਕ ਲਗਾਉਣ ਦੀ ਥਾਂ ਰੇਸ ਦੱਬ ਦਿੱਤੀ। ਇਸ ਦੌਰਾਨ 8 ਲੋਕ ਬੁਰੀ ਤਰਾਂ ਜਖਮੀ ਹੋ ਗਏ। ਜਖਮੀਆਂ 'ਚ ਇੱਕ ਮੌਕੇ 'ਤੇ ਕਾਰਵਾਈ ਲਈ ਪਹੁੰਚਿਆ ਪੁਲਿਸ ਮੁਲਾਜ਼ਮ ਵੀ ਹੈ। ਟੱਕਰ ਮਾਰਨ ਮਗਰੋਂ ਗੱਡੀ ਮੋਕੇ ਤੋਂ ਫਰਾਰ ਹੋ ਗਈ।     ਹਮਲੇ ਤੋਂ ਤੁਰੰਤ ਬਾਅਦ ਪੁਲਿਸ ਹਰਕਤ 'ਚ ਆਈ। ਪੁਲਿਸ ਨੇ ਹਮਲੇ 'ਚ ਵਰਤੀ ਗਈ ਕਰੇਟਾ ਗੱਡੀ ਨੂੰ ਬਰਾਮਦ ਕਰ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਮੁਲਜ਼ਮਾਂ 'ਚ ਇੱਕ ਨਬਾਲਿਗ ਹੈ। ਪੁਲਿਸ ਅੱਜ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰੇਗੀ।
Published at : 11 Aug 2016 04:07 AM (IST) Tags: live attack Car cctv chandigarh
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab Bandh ਦੌਰਾਨ ਪੁਲਿਸ ਮੁਲਾਜ਼ਮ ਦੀ ਮੌਤ, 12 ਜ਼ਿਲ੍ਹਿਆਂ 'ਚ ਬਾਜ਼ਾਰ ਰਹੇ ਬੰਦ

Punjab Bandh ਦੌਰਾਨ ਪੁਲਿਸ ਮੁਲਾਜ਼ਮ ਦੀ ਮੌਤ, 12 ਜ਼ਿਲ੍ਹਿਆਂ 'ਚ ਬਾਜ਼ਾਰ ਰਹੇ ਬੰਦ

NRI ਲਾੜਾ ਆਪਣੀ ਪਤਨੀ ਨੂੰ ਛੱਡ ਭੱਜਿਆ ਕੈਨੇਡਾ , ਵਿਦੇਸ਼ 'ਚ ਸੈਟਲ ਕਰਵਾਉਣ ਦਾ ਸੁਪਨਾ ਦਿਖਾ ਕੇ ਕੀਤਾ ਵਿਆਹ 

NRI ਲਾੜਾ ਆਪਣੀ ਪਤਨੀ ਨੂੰ ਛੱਡ ਭੱਜਿਆ ਕੈਨੇਡਾ , ਵਿਦੇਸ਼ 'ਚ ਸੈਟਲ ਕਰਵਾਉਣ ਦਾ ਸੁਪਨਾ ਦਿਖਾ ਕੇ ਕੀਤਾ ਵਿਆਹ 

Fatehgarh Sahib 'ਚ ਭਿਆਨਕ ਸੜਕ ਹਾਦਸਾ, 2 ਦੀ ਮੌਤ ,ਤੇਜ਼ ਰਫ਼ਤਾਰ ਟਰੱਕ ਨੇ ਸਕੂਟਰੀ ਨੂੰ ਕੁਚਲਿਆ

Fatehgarh Sahib 'ਚ ਭਿਆਨਕ ਸੜਕ ਹਾਦਸਾ, 2 ਦੀ ਮੌਤ ,ਤੇਜ਼ ਰਫ਼ਤਾਰ ਟਰੱਕ ਨੇ ਸਕੂਟਰੀ ਨੂੰ ਕੁਚਲਿਆ

Big News: ਵੱਡੀ ਖਬਰ, 'ਆਪ' ਮੰਤਰੀ ਸੰਜੀਵ ਅਰੋੜਾ ਨੂੰ ਲੈ ਕੇ ਵੱਡਾ ਅਪਡੇਟ, ਸੁਪਰੀਮ ਕੋਰਟ ਨੇ ਜ਼ਮਾਨਤ...

Big News: ਵੱਡੀ ਖਬਰ, 'ਆਪ' ਮੰਤਰੀ ਸੰਜੀਵ ਅਰੋੜਾ ਨੂੰ ਲੈ ਕੇ ਵੱਡਾ ਅਪਡੇਟ, ਸੁਪਰੀਮ ਕੋਰਟ ਨੇ ਜ਼ਮਾਨਤ...

Punjab Congress 'ਚ ਅੰਦਰੂਨੀ ਕਲੇਸ਼ ਵਧਿਆ, ਸੰਸਦ ਮੈਂਬਰ ਘੁਬਾਇਆ ਬੋਲੇ- ਪ੍ਰਧਾਨ ਅਸਤੀਫਾ ਦੇਣ, ਪੰਜਾਬ ਦੇ ਲੋਕ ਨਾਰਾਜ਼

Punjab Congress 'ਚ ਅੰਦਰੂਨੀ ਕਲੇਸ਼ ਵਧਿਆ, ਸੰਸਦ ਮੈਂਬਰ ਘੁਬਾਇਆ ਬੋਲੇ- ਪ੍ਰਧਾਨ ਅਸਤੀਫਾ ਦੇਣ, ਪੰਜਾਬ ਦੇ ਲੋਕ ਨਾਰਾਜ਼

ਪ੍ਰਮੁੱਖ ਖ਼ਬਰਾਂ

ਸਾਵਣ ‘ਚ ਜੋਤੀਰਲਿੰਗ ਦਰਸ਼ਨ ਹੋਣਗੇ ਆਸਾਨ, ਰੇਲਵੇ ਨੇ ਚਲਾਈਆਂ ਸਪੈਸ਼ਲ ਟਰੇਨਾਂ

ਸਾਵਣ ‘ਚ ਜੋਤੀਰਲਿੰਗ ਦਰਸ਼ਨ ਹੋਣਗੇ ਆਸਾਨ, ਰੇਲਵੇ ਨੇ ਚਲਾਈਆਂ ਸਪੈਸ਼ਲ ਟਰੇਨਾਂ

AC Settings : ਦਿਨ ਭਰ ਚਲਦਾ ਹੈ AC ? ਇਹ ਸੈਟਿੰਗਾਂ ਬਦਲੋ, ਅੱਧਾ ਆਵੇਗਾ ਬਿਜਲੀ ਦਾ ਬਿੱਲ

AC Settings : ਦਿਨ ਭਰ ਚਲਦਾ ਹੈ AC ? ਇਹ ਸੈਟਿੰਗਾਂ ਬਦਲੋ, ਅੱਧਾ ਆਵੇਗਾ ਬਿਜਲੀ ਦਾ ਬਿੱਲ

ਕੀ ਤੁਸੀਂ ਵੀ ਆਪਣੇ ਬੱਚੇ ਨੂੰ ਦੇ ਰਹੇ ਹੋ ਇੰਟਰਨੈੱਟ ਦੀ ਪਹੁੰਚ? ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ

ਕੀ ਤੁਸੀਂ ਵੀ ਆਪਣੇ ਬੱਚੇ ਨੂੰ ਦੇ ਰਹੇ ਹੋ ਇੰਟਰਨੈੱਟ ਦੀ ਪਹੁੰਚ? ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਯਾਤਰਾ ਲਈ ਸ਼੍ਰੋਮਣੀ ਕਮੇਟੀ ਨੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਯਾਤਰਾ ਲਈ ਸ਼੍ਰੋਮਣੀ ਕਮੇਟੀ ਨੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ