News
News
ਟੀਵੀabp shortsABP ਸ਼ੌਰਟਸਵੀਡੀਓ
X

ਝੀਲ 'ਚ ਕਾਰ ਡਿੱਗਣ ਕਾਰਨ ਇੱਕੋ ਪਰਿਵਾਰ ਦੇ 7 ਲੋਕਾਂ ਦੀ ਮੌਤ

Share:
ਮੰਡੀ: ਜਿਲ੍ਹੇ ਦੇ ਪੰਡੋਹ ਡੈਮ 'ਚ ਕਾਰ ਡਿੱਗਣ ਕਾਰਨ ਇੱਕੋ ਪਰਿਵਾਰ ਦੇ 7 ਲੋਕਾਂ ਦੀ ਜਾਨ ਚਲੀ ਗਈ ਹੈ। ਹਾਦਸਾ ਕੁੱਲੂ-ਚੰਡੀਗੜ੍ਹ ਰੋਡ ’ਤੇ ਮੰਡੀ ਦੇ ਪਿੰਡ ਓਟ ਨੇੜੇ ਵਾਪਰਿਆ। ਇਹ ਪਰਿਵਾਰ ਛੁੱਟਿਆਂ ਮਨਾ ਕੇ ਪੰਜਾਬ ਵਾਪਸ ਪਰਤ ਰਿਹਾ ਸੀ। ਮ੍ਰਿਤਕਾਂ 'ਚੋਂ ਇੱਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ, ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।     ਜਾਣਕਾਰੀ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਣ ਵਾਲਾ ਇਹ ਪਰਿਵਾਰ ਆਪਣੀ ਕਾਰ 'ਤੇ ਸਵਾਰ ਹੋ ਮਨੀਕਰਨ ਸਾਹਿਬ ਤੋਂ ਪੰਜਾਬ ਆਉਣ ਲਈ ਮੰਡੀ ਵੱਲ੍ਹ ਆ ਰਿਹਾ ਸੀ। ਇਸੇ ਦੌਰਾਨ ਕਾਰ ਨੂੰ ਇੱਕ ਅਣਪਛਾਤੇ ਵਾਹਨ ਨੇ ਓਵਰਟੇਕ ਕਰਦੇ ਸਮੇਂ ਸਾਈਡ ਮਾਰ ਦਿੱਤੀ। ਇਸ 'ਤੇ ਕਾਰ ਦਾ ਸੰਤੁਲਨ ਵਿਗੜਨ ਕਾਰਨ ਸੜਕ ਕਿਨਾਰੇ ਪਹਾੜੀ ਨਾਲ ਟਕਰਾ ਕੇ ਪੰਡੋਹ ਡੈਮ ਦੀ ਝੀਲ 'ਚ ਜਾ ਡਿੱਗੀ।     ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਹਿਮਾਚਲ ਪ੍ਰਦੇਸ਼ ਪੁਲਿਸ ਤੇ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ। ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਇਸ ਹਾਦਸੇ ਦਾ ਸ਼ਿਕਾਰ ਹੋਣ ਵਾਲਿਆਂ 'ਚ ਪਠਾਨਕੋਟ ਦਾ ਸੁਧੀਰ ਕੁਮਾਰ (23), ਉਸ ਦੀ ਪਤਨੀ ਚੇਤਨਾ ਦੇਵੀ (21), ਉਨ੍ਹਾਂ ਦੀ ਡੇਢ ਮਹੀਨੇ ਦੀ ਬੱਚੀ, ਸੁਧੀਰ ਦੀ ਸੱਸ ਮੀਰਾ ਦੇਵੀ, ਸਾਲਾ ਤਿਲਕ ਰਾਜ, ਉਸ ਦੀ ਪਤਨੀ ਚੇਤਨਾ ਦੀ ਮਾਸੀ ਅਨੀਤਾ ਦੇਵੀ ਤੇ ਸਾਲੀ ਬਬਲੀ ਸ਼ਾਮਲ ਹਨ। ਸੁਧੀਰ ਦਾ ਦੂਸਰਾ ਸਾਲਾ ਚੂਨੀ ਲਾਲ ਹਾਦਸੇ ਸਮੇਂ ਕਾਰ ਦੀ ਬਾਰੀ ਖੁੱਲ੍ਹ ਜਾਣ ਕਾਰਨ ਬਾਹਰ ਸੜਕ ’ਤੇ ਡਿੱਗਣ ਕਾਰਨ ਬਚ ਗਿਆ। ਫਿਲਹਾਲ ਮ੍ਰਿਤਕਾਂ ਦੀ ਭਾਲ ਲਈ ਸਰਚ ਅਪ੍ਰੇਸ਼ਨ ਜਾਰੀ ਹੈ।
Published at : 05 Jul 2016 04:17 AM (IST) Tags: mandi Car accident
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

40 ਲੱਖ ਮਹਿਲਾਵਾਂ ਨੂੰ ਮਿਲੀ ਆਰਥਿਕ ਸਹਾਇਤਾ, CM ਮਾਨ ਨੇ ਜਾਰੀ ਕੀਤੀ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਕਿਸ਼ਤ

40 ਲੱਖ ਮਹਿਲਾਵਾਂ ਨੂੰ ਮਿਲੀ ਆਰਥਿਕ ਸਹਾਇਤਾ, CM ਮਾਨ ਨੇ ਜਾਰੀ ਕੀਤੀ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਕਿਸ਼ਤ

Punjab Congress Crisis: ਪੰਜਾਬ ਕਾਂਗਰਸ 'ਚ ਭੱਖਿਆ ਮਾਹੌਲ, ਸੰਸਦ ਮੈਂਬਰ ਬੋਲੇ- ਸਿਰ ਝੁਕਾਉਂਦਾ ਤਾਂ ਵੱਡਾ ਅਹੁਦਾ ਮਿਲਦਾ, ਅਣਦੇਖੀ ਤੋਂ ਬਾਅਦ ਭਾਵੁਕ ਪੋਸਟ; ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡਣ ਦੀਆਂ...

Punjab Congress Crisis: ਪੰਜਾਬ ਕਾਂਗਰਸ 'ਚ ਭੱਖਿਆ ਮਾਹੌਲ, ਸੰਸਦ ਮੈਂਬਰ ਬੋਲੇ- ਸਿਰ ਝੁਕਾਉਂਦਾ ਤਾਂ ਵੱਡਾ ਅਹੁਦਾ ਮਿਲਦਾ, ਅਣਦੇਖੀ ਤੋਂ ਬਾਅਦ ਭਾਵੁਕ ਪੋਸਟ; ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡਣ ਦੀਆਂ...

ਅੰਮ੍ਰਿਤਸਰ 'ਚ 140 ਕਰੋੜ ਦੀ ਹੈਰੋਇਨ ਫੜੀ, ਸਰਹੱਦ ਪਾਰੋਂ ਵੱਡੇ ਡਰੱਗਸ ਨੈਟਵਰਕ ਦਾ ਹੋਇਆ ਖੁਲਾਸਾ; ਮੱਚਿਆ ਹੜਕੰਪ

ਅੰਮ੍ਰਿਤਸਰ 'ਚ 140 ਕਰੋੜ ਦੀ ਹੈਰੋਇਨ ਫੜੀ, ਸਰਹੱਦ ਪਾਰੋਂ ਵੱਡੇ ਡਰੱਗਸ ਨੈਟਵਰਕ ਦਾ ਹੋਇਆ ਖੁਲਾਸਾ; ਮੱਚਿਆ ਹੜਕੰਪ

Punjab News: ਪੰਜਾਬ ਕਾਂਗਰਸ 'ਚ ਮੱਚਿਆ ਘਮਸਾਣ, ਚੰਨੀ ਦੇ ਸਮਰਥਕਾਂ ਨੇ ਰਾਜਾ ਵੜਿੰਗ ਦਾ ਵਿਰੋਧ ਕੀਤਾ: ਗੁੱਸੇ 'ਚ ਪ੍ਰਧਾਨ ਬੋਲੇ- ਪ੍ਰੋਗਰਾਮ ਖਰਾਬ ਕੀਤਾ ਤਾਂ ਕਾਰਵਾਈ ਕਰਾਂਗਾ...

Punjab News: ਪੰਜਾਬ ਕਾਂਗਰਸ 'ਚ ਮੱਚਿਆ ਘਮਸਾਣ, ਚੰਨੀ ਦੇ ਸਮਰਥਕਾਂ ਨੇ ਰਾਜਾ ਵੜਿੰਗ ਦਾ ਵਿਰੋਧ ਕੀਤਾ: ਗੁੱਸੇ 'ਚ ਪ੍ਰਧਾਨ ਬੋਲੇ- ਪ੍ਰੋਗਰਾਮ ਖਰਾਬ ਕੀਤਾ ਤਾਂ ਕਾਰਵਾਈ ਕਰਾਂਗਾ...

ਫਾਰਮੇਸੀ ਪੇਪਰ ਵਿਵਾਦ 'ਤੇ ਹਰਜੋਤ ਬੈਂਸ ਦਾ ਬਿਆਨ, ਨਕਲ ਨੈੱਟਵਰਕ ਬੇਨਕਾਬ ਕਰਨ ਦਾ ਦਾਅਵਾ; ਪੇਪਰ ਲੀਕ ਦੇ ਦੋਸ਼ ਖਾਰਜ

ਫਾਰਮੇਸੀ ਪੇਪਰ ਵਿਵਾਦ 'ਤੇ ਹਰਜੋਤ ਬੈਂਸ ਦਾ ਬਿਆਨ, ਨਕਲ ਨੈੱਟਵਰਕ ਬੇਨਕਾਬ ਕਰਨ ਦਾ ਦਾਅਵਾ; ਪੇਪਰ ਲੀਕ ਦੇ ਦੋਸ਼ ਖਾਰਜ

ਪ੍ਰਮੁੱਖ ਖ਼ਬਰਾਂ

Terror Attack: ਅੱਤਵਾਦੀ ਹਮਲੇ ਨਾਲ ਕੰਬਿਆ ਇਹ ਇਲਾਕਾ, ਦੋ ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...

Terror Attack: ਅੱਤਵਾਦੀ ਹਮਲੇ ਨਾਲ ਕੰਬਿਆ ਇਹ ਇਲਾਕਾ, ਦੋ ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...

Rules Change From 1 August: ਅੱਜ ਤੋਂ LPG, ITR, ਰੇਲਵੇ ਟਿਕਟ ਸਣੇ ਬਦਲੇ ਕਈ ਨਿਯਮ, ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ?

Rules Change From 1 August: ਅੱਜ ਤੋਂ LPG, ITR, ਰੇਲਵੇ ਟਿਕਟ ਸਣੇ ਬਦਲੇ ਕਈ ਨਿਯਮ, ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ?

ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ

ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ

ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ

ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ