News
News
ਟੀਵੀabp shortsABP ਸ਼ੌਰਟਸਵੀਡੀਓ
X

ਨਸ਼ੇ ਨੇ ਨਿਗਲਿਆ ਚੰਡੀਗੜ੍ਹ ਦਾ ਸੰਦੀਪ

Share:
ਚੰਡੀਗੜ੍ਹ: ਨਸ਼ੇ ਦੇ ਨਾਗ ਨੇ ਇੱਕ ਨੌਜਵਾਨ ਨੂੰ ਡੰਗ ਲਿਆ ਹੈ। ਸੈਕਟਰ 29 ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਦੀ ਡਰੱਗ ਓਵਰਡੋਜ਼ ਦੇ ਚੱਲਦੇ ਮੌਤ ਹੋ ਗਈ ਹੈ। ਮ੍ਰਿਤਕ 2 ਭੈਣਾਂ ਦਾ ਇੱਕਲੌਤਾ ਭਰਾ ਸੀ। 2 ਮਹੀਨੇ ਬਾਅਦ ਉਸ ਦਾ ਵਿਆਹ ਹੋਣ ਵਾਲਾ ਸੀ। ਪਰ ਨਸ਼ੇ ਦੇ ਇਸ ਜ਼ਹਿਰ ਨੇ ਪਰਿਵਾਰ ਨੂੰ ਬਰਬਾਦ ਕਰ ਦਿੱਤਾ ਹੈ। ਪੀੜਤ ਪਰਿਵਾਰ ਨਸ਼ੇ ਦੇ ਕਾਰੋਬਾਰੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਰਿਹਾ ਹੈ, ਤਾਂਕਿ ਹੋਰ ਕਿਸੇ ਘਰ ਦਾ ਚਿਰਾਗ ਨਾ ਬੁਝੇ।     ਚੰਡੀਗੜ੍ਹ ਦੇ ਸੈਕਟਰ 29 ਦਾ ਮਕਾਨ ਨੰਬਰ 491, ਘਰ 'ਚ ਮਾਤਮ ਦਾ ਮਹੌਲ ਹੈ। ਇੱਕ ਮਾਂ ਰੋ- ਕੁਰਲਾ ਰਹੀ ਐ। ਇਸ ਮਾਂ ਦੇ ਇੱਕਲੌਤੇ ਨੌਜਵਾਨ ਪੁੱਤਰ ਸੰਦੀਪ ਦੀ ਅਚਾਨਕ ਮੌਤ ਹੋ ਗਈ ਹੈ। ਪਰ ਇਹ ਮੌਤ ਸਧਾਰਨ ਨਹੀਂ ਐ। ਸੰਦੀਪ ਦੀ ਮੌਤ ਨਸ਼ੇ ਦੀ ਓਵਰਡੋਜ਼ ਦੇ ਚੱਲਦੇ ਹੋਈ ਹੈ। ਸੰਦੀਪ 2 ਭੈਣਾਂ ਇੱਕਲੌਤਾ ਭਰਾ ਸੀ। ਘਰ 'ਚ ਉਸ ਦੇ ਵਿਆਹ ਦੀ ਤਿਆਰੀ ਚੱਲ ਰਹੀ ਸੀ। ਪਰ ਜੋ ਹੋਇਆ ਉਹ ਸ਼ਾਇਦ ਕਿਸੇ ਨੇ ਕਦੇ ਨਹੀਂ ਸੋਚਿਆ ਸੀ। ਪਰਿਵਾਰ ਮੁਤਾਬਕ ਸੰਦੀਪ ਭੈੜੀ ਸੰਗਤ ਦਾ ਸ਼ਿਕਾਰ ਸੀ। ਮੌਤ ਤੋਂ ਇੱਕ ਦਿਨ ਪਹਿਲਾਂ ਵੀ ਉਹ ਆਪਣੇ ਇੱਕ ਦੋਸਤ ਕੋਲ ਜਾਣ ਦਾ ਕਹਿ ਕੇ ਗਿਆ, ਪਰ ਆਈ ਉਸ ਦੀ ਮੌਤ ਦੀ ਖਬਰ।     ਸੰਦੀਪ ਦੀ ਲਾਸ਼ ਸੈਕਟਰ 29 ਦੇ ਇੱਕ ਸਲੂਨ 'ਚੋਂ ਮਿਲੀ। ਇਹ ਸਲੂਨ ਉਸ ਦੇ ਇੱਕ ਦੋਸਤ ਜੱਗੇ ਦੇ ਰਿਸ਼ਤੇਦਾਰ ਦਾ ਹੈ। ਜੱਗਾ ਹੀ ਉਸ ਨੂੰ ਰਾਤ ਵੇਲੇ ਇੱਥੇ ਛੱਡ ਕੇ ਗਿਆ। ਸਵੇਰ ਵੇਲੇ ਜਦ ਆਸਪਾਸ ਦੇ ਲੋਕਾਂ ਨੇ ਦੇਖਇਆ ਕਿ ਕੁਰਸੀ 'ਤੇ ਕੋਈ ਪਿਆ ਹੈ ਤੇ ਕੋਈ ਹਰਕਤ ਨਹੀਂ ਹੋ ਰਹੀ। ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ। ਐਸਐਚਓ ਦਵਿੰਦਰ ਸਿੰਘ ਮੁਤਾਬਕ ਲਾਸ਼ ਦਾ ਪੋਸਟਮਾਟਮ ਕਰਵਾਇਆ ਗਿਆ ਹੈ। ਪਰ ਸ਼ੁਰੂਆਤੀ ਜਾਂਚ ਤੇ ਪੁੱਛਗਿੱਛ ਤੋਂ ਬਾਅਦ ਮਾਮਲਾ ਡਰੱਗ ਓਵਰਡੋਜ਼ ਦਾ ਹੈ। ਹਾਲਾਂਕਿ ਵਿਸਰਾ ਰਿਪੋਰਟ ਆਉਣ 'ਚ ਅਜੇ ਸਮਾਂ ਲੱਗੇਗਾ, ਜਿਸ ਤੋਂ ਬਾਅਦ ਨਸ਼ੇ ਦੀ ਡੋਜ਼ ਜਾਂ ਹੋਰ ਕਾਰਨ ਸਪੱਸ਼ਟ ਹੋ ਸਕਣਗੇ।     ਅੱਜ ਇਸ ਮਾਂ ਦਾ ਲਾਲ ਤਾਂ ਗਵਾਚ ਚੁੱਕਾ ਹੈ, ਪਰ ਉਹ ਚਾਹੁੰਦੇ ਹਨ ਕੇ ਕਿਸੇ ਹੋਰ ਮਾਂ ਦੀ ਗੋਦ ਨਾਂ ਉੱਜੜੇ। ਪਰਿਵਾਰ ਸੰਦੀਪ ਦੀ ਮੌਤ ਤੇ ਉਸ ਨੂੰ ਨਸ਼ਾ ਮੁਹੱਈਆ ਕਰਵਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਹੈ। ਤਾਂ ਕਿ ਕਿਸੇ ਹੋਰ ਘਰ ਦਾ ਚਿਰਾਗ ਨਸ਼ੇ ਕਾਰਨ ਨਾ ਬੁਝੇ।
Published at : 05 Aug 2016 04:59 AM (IST) Tags: sandip drug overdose death chandigarh
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਪੰਜਾਬ ਸਰਕਾਰ ਨੇ ਮੁਅੱਤਲ IPS ਅਧਿਕਾਰੀ ਮਨਿੰਦਰ ਸਿੰਘ ਨੂੰ ਕੀਤਾ ਬਹਾਲ

ਪੰਜਾਬ ਸਰਕਾਰ ਨੇ ਮੁਅੱਤਲ IPS ਅਧਿਕਾਰੀ ਮਨਿੰਦਰ ਸਿੰਘ ਨੂੰ ਕੀਤਾ ਬਹਾਲ

ਭਿਆਨਕ ਸੜਕ ਹਾਦਸੇ 'ਚ ASI ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਭਿਆਨਕ ਸੜਕ ਹਾਦਸੇ 'ਚ ASI ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

Aatishi ਦੀ ਵੀਡੀਓ 'ਤੇ FIR, ਪੰਜਾਬ DGP-ਜਲੰਧਰ CP ਨੂੰ ਨੋਟਿਸ, ਦਿੱਲੀ ਵਿਧਾਨ ਸਭਾ ਸਪੀਕਰ ਨੇ 24 ਘੰਟਿਆਂ 'ਚ ਮੰਗਿਆ ਜਵਾਬ

Aatishi ਦੀ ਵੀਡੀਓ 'ਤੇ FIR, ਪੰਜਾਬ DGP-ਜਲੰਧਰ CP ਨੂੰ ਨੋਟਿਸ, ਦਿੱਲੀ ਵਿਧਾਨ ਸਭਾ ਸਪੀਕਰ ਨੇ 24 ਘੰਟਿਆਂ 'ਚ ਮੰਗਿਆ ਜਵਾਬ

Jalandhar SDM ਦਫਤਰ ‘ਚ ਡਿਊਟੀ ‘ਤੇ ਤਾਇਨਾਤ ਚੌਕੀਦਾਰ ਹੋਇਆ ਅਗਵਾ, ਕੁੱਟ-ਕੁੱਟ ਕੀਤਾ ਅੱਧਮਰਿਆ

Jalandhar SDM ਦਫਤਰ ‘ਚ ਡਿਊਟੀ ‘ਤੇ ਤਾਇਨਾਤ ਚੌਕੀਦਾਰ ਹੋਇਆ ਅਗਵਾ, ਕੁੱਟ-ਕੁੱਟ ਕੀਤਾ ਅੱਧਮਰਿਆ

Punjab News: ਪੰਜਾਬ 'ਚ ਪ੍ਰਾਪਰਟੀ ਮਾਲਕਾਂ ਸਣੇ ਆਮ ਲੋਕਾਂ ਦੀਆਂ ਵਧਣਗੀਆਂ ਮੁਸ਼ਕਲਾਂ, ਜਾਇਦਾਦ ਦੇ ਸੌਦਿਆਂ ’ਤੇ ਸਰਕਾਰੀ ਰਾਡਾਰ, ਸਖ਼ਤ ਹੁਕਮ ਜਾਰੀ; ਦਿਓ ਧਿਆਨ...

Punjab News: ਪੰਜਾਬ 'ਚ ਪ੍ਰਾਪਰਟੀ ਮਾਲਕਾਂ ਸਣੇ ਆਮ ਲੋਕਾਂ ਦੀਆਂ ਵਧਣਗੀਆਂ ਮੁਸ਼ਕਲਾਂ, ਜਾਇਦਾਦ ਦੇ ਸੌਦਿਆਂ ’ਤੇ ਸਰਕਾਰੀ ਰਾਡਾਰ, ਸਖ਼ਤ ਹੁਕਮ ਜਾਰੀ; ਦਿਓ ਧਿਆਨ...

ਪ੍ਰਮੁੱਖ ਖ਼ਬਰਾਂ

Punjab News: ਪੰਜਾਬ ਤੋਂ ਵੱਡੀ ਖਬਰ, ਨਾਭਾ ਜੇਲ੍ਹ 'ਚ ਬੰਦ ਅਕਾਲੀ ਲੀਡਰ ਬਿਕਰਮ ਮਜੀਠੀਆ ਦੀ ਜਾਨ ਨੂੰ ਖ਼ਤਰਾ! ਜਾਣੋ ਕਿਸਦੇ ਨਿਸ਼ਾਨੇ 'ਤੇ ਸੀਨੀਅਰ ਆਗੂ?

Punjab News: ਪੰਜਾਬ ਤੋਂ ਵੱਡੀ ਖਬਰ, ਨਾਭਾ ਜੇਲ੍ਹ 'ਚ ਬੰਦ ਅਕਾਲੀ ਲੀਡਰ ਬਿਕਰਮ ਮਜੀਠੀਆ ਦੀ ਜਾਨ ਨੂੰ ਖ਼ਤਰਾ! ਜਾਣੋ ਕਿਸਦੇ ਨਿਸ਼ਾਨੇ 'ਤੇ ਸੀਨੀਅਰ ਆਗੂ?

Punjab News: ਪੰਜਾਬ 'ਚ ਰੈੱਡ ਲਾਈਟ 'ਤੇ ਰੁਕੀਆਂ ਬੱਸਾਂ 'ਤੇ ਭਿਆਨਕ ਹਮਲਾ, 3 ਵਾਹਨਾਂ ਦੇ ਸ਼ੀਸ਼ੇ ਟੁੱਟੇ, 2 ਡਰਾਈਵਰ ਜ਼ਖਮੀ; ਹਮਲੇ ਤੋਂ ਬਾਅਦ ਫੈਲੀ ਦਹਿਸ਼ਤ...

Punjab News: ਪੰਜਾਬ 'ਚ ਰੈੱਡ ਲਾਈਟ 'ਤੇ ਰੁਕੀਆਂ ਬੱਸਾਂ 'ਤੇ ਭਿਆਨਕ ਹਮਲਾ, 3 ਵਾਹਨਾਂ ਦੇ ਸ਼ੀਸ਼ੇ ਟੁੱਟੇ, 2 ਡਰਾਈਵਰ ਜ਼ਖਮੀ; ਹਮਲੇ ਤੋਂ ਬਾਅਦ ਫੈਲੀ ਦਹਿਸ਼ਤ...

Punjab News: ਪੰਜਾਬ CM ਦੇ ਜਲੰਧਰ ਦੌਰੇ ਤੋਂ ਪਹਿਲਾਂ ਪ੍ਰਸ਼ਾਸਨ ਅਲਰਟ, ਅਧਿਕਾਰੀਆਂ-ਕਰਮਚਾਰੀਆਂ ਦੇ ਸਟੇਸ਼ਨ ਛੱਡਣ 'ਤੇ ਲੱਗੀ ਪਾਬੰਦੀ; 10-11 ਜਨਵਰੀ ਨੂੰ...

Punjab News: ਪੰਜਾਬ CM ਦੇ ਜਲੰਧਰ ਦੌਰੇ ਤੋਂ ਪਹਿਲਾਂ ਪ੍ਰਸ਼ਾਸਨ ਅਲਰਟ, ਅਧਿਕਾਰੀਆਂ-ਕਰਮਚਾਰੀਆਂ ਦੇ ਸਟੇਸ਼ਨ ਛੱਡਣ 'ਤੇ ਲੱਗੀ ਪਾਬੰਦੀ; 10-11 ਜਨਵਰੀ ਨੂੰ...

Punjab News: ਪੰਜਾਬ ਤੋਂ ਵੱਡੀ ਖਬਰ, ਬਿਕਰਮ ਸਿੰਘ ਮਜੀਠੀਆ ਮਾਮਲੇ 'ਚ ਇੱਕ ਹੋਰ ਗ੍ਰਿਫ਼ਤਾਰੀ; ਹੁਣ ਕਰੀਬੀ ਸਾਥੀ...

Punjab News: ਪੰਜਾਬ ਤੋਂ ਵੱਡੀ ਖਬਰ, ਬਿਕਰਮ ਸਿੰਘ ਮਜੀਠੀਆ ਮਾਮਲੇ 'ਚ ਇੱਕ ਹੋਰ ਗ੍ਰਿਫ਼ਤਾਰੀ; ਹੁਣ ਕਰੀਬੀ ਸਾਥੀ...