News
News
ਟੀਵੀabp shortsABP ਸ਼ੌਰਟਸਵੀਡੀਓ
X

ਪੰਜਾਬ 'ਚ ਆ ਰਹੀ 125 ਕਰੋੜ ਦੀ ਹੈਰੋਇਨ ਬਰਾਮਦ

Share:
ਅੰਮ੍ਰਿਤਸਰ: ਭਾਰਤ-ਪਾਕਿ ਸਰਹੱਦ ਨੇੜਿਓਂ 125 ਕਰੋੜ ਦਾ ਨਸ਼ਾ ਬਰਾਮਦ ਕੀਤਾ ਗਿਆ ਹੈ। ਬੀ.ਐਸ.ਐਫ. ਨੇ ਕਾਰਵਾਈ ਦੌਰਾਨ ਭਾਰਤ-ਪਾਕਿ ਸਰਹੱਦ ਦੀ ਸ਼ੇਰਪੁਰ ਚੌਕੀ ਦੇ ਇਲਾਕੇ 'ਚੋਂ 25 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਅਸਲਾ ਤੇ ਪਾਕਿ ਮੋਬਾਈਲ ਸਿੰਮ ਵੀ ਬਰਾਮਦ ਕੀਤੇ ਹਨ।       ਬੀ.ਐਸ.ਐਫ. ਦੇ ਡੀ.ਆਈ.ਜੀ. ਆਰ.ਐਸ. ਕਟਾਰੀਆ ਮੁਤਾਬਕ ਗੁਰਦਾਸਪੁਰ ਸੈਕਟਰ ਅਧੀਨ ਪੈਂਦੀ ਸ਼ੈਕਪੁਰ ਚੌਕੀ ਇਲਾਕੇ 'ਚ ਦੇਰ ਰਾਤ ਗਸ਼ਤ ਦੌਰਾਨ ਜਵਾਨਾਂ ਨੂੰ ਸਰਹੱਦ 'ਤੇ ਕੁਝ ਹਲਚਲ ਨਜ਼ਰ ਆਈ। ਤੁਰੰਤ ਉਸ ਪਾਸੇ ਕਾਰਵਾਈ ਕੀਤੀ ਗਈ। ਇਲਾਕੇ ਦੀ ਜਾਂਚ ਦੌਰਾਨ ਉੱਥੇ ਕੋਈ ਵਿਅਕਤੀ ਤਾਂ ਨਜ਼ਰ ਨਹੀਂ ਆਇਆ ਪਰ ਮੌਕੇ 'ਤੇ ਇੱਕ ਪਲਾਸਟਿਕ ਪਾਈਪ ਬਰਾਮਦ ਕੀਤੀ ਗਈ।     ਇਸ ਪਾਈਪ 'ਚ 25 ਪੈਕੇਟ ਹੈਰੋਇਨ ਦੇ ਭਰੇ ਹੋਏ ਸਨ। ਇਸ ਦੇ ਨਾਲ ਹੀ ਮੌਕੇ ਤੋਂ ਇੱਕ ਪਿਸਟਲ, 1 ਮੈਗਜੀਨ, 6 ਕਾਰਤੂਸ, 1 ਮੋਬਾਈਲ ਤੇ ਦੋ ਪਾਕਿਸਤਾਨੀ ਸਿੰਮ ਵੀ ਬਰਾਮਦ ਕੀਤੇ ਗਏ ਹਨ। ਦਰਅਸਲ ਪਾਕਿ ਤਸਕਰ ਆਪਣੇ ਭਾਰਤ ਬੈਠੇ ਤਸਕਰਾਂ ਨਾਲ ਸੰਪਰਕ ਕਰ ਸਰਹੱਦ ਤੋਂ ਭਾਰਤੀ ਖੇਤਰ 'ਚ ਨਸ਼ੇ ਜਾਂ ਅਸਲੇ ਦੀ ਖੇਪ ਪਹੁੰਚਾਉਂਦੇ ਹਨ ਪਰ ਇਸ ਲਈ ਪਲਾਸਟਿਕ ਪਾਈਪ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਕਿਉਂਕਿ ਸਰਹੱਦ 'ਤੇ ਲੱਗੀ ਕੰਡਿਆਲੀ ਵਾੜ 'ਚ ਰਾਤ ਵੇਲੇ ਕਰੰਟ ਛੱਡਿਆ ਜਾਂਦਾ ਹੈ। ਅਜਿਹੇ 'ਚ ਇਸ ਕਰੰਟ ਦਾ ਤੋੜ ਇਨ੍ਹਾਂ ਤਸਕਰਾਂ ਨੇ ਪਲਾਸਟਿਕ ਪਾਈਪ ਨਾਲ ਲੱਭਿਆ ਹੈ।
Published at : 08 Sep 2016 07:19 AM (IST) Tags: heroin gurdaspur BSF Border amritsar
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

'ਕੇਜਰੀਵਾਲ ਨੂੰ ਸੁਰੱਖਿਆ ਦੇਣਾ ਪੰਜਾਬ ਪੁਲਿਸ ਦੀ ਨਹੀਂ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ, ਮਾਨ ਨੇ ਪੰਜਾਬ ਦੇ ਖਜ਼ਾਨੇ 'ਤੇ ਕਿਉਂ ਪਾਇਆ ਬੋਝ'?

'ਕੇਜਰੀਵਾਲ ਨੂੰ ਸੁਰੱਖਿਆ ਦੇਣਾ ਪੰਜਾਬ ਪੁਲਿਸ ਦੀ ਨਹੀਂ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ, ਮਾਨ ਨੇ ਪੰਜਾਬ ਦੇ ਖਜ਼ਾਨੇ 'ਤੇ ਕਿਉਂ ਪਾਇਆ ਬੋਝ'?

26 ਜਨਵਰੀ ਤੋਂ ਪਹਿਲਾਂ ਜਲੰਧਰ 'ਚ ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਕਿਹਾ-ਅਸੀਂ ਨਹੀਂ ਮੰਨਦੇ ਸੰਵਿਧਾਨ, ਬਣਾਕੇ ਰਹਾਂਗੇ ਖਾਲਿਸਤਾਨ, ਪੁਲਿਸ ਨੇ ਦਿੱਤੀ ਸੁਰੱਖਿਆ

26 ਜਨਵਰੀ ਤੋਂ ਪਹਿਲਾਂ ਜਲੰਧਰ 'ਚ ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਕਿਹਾ-ਅਸੀਂ ਨਹੀਂ ਮੰਨਦੇ ਸੰਵਿਧਾਨ,  ਬਣਾਕੇ ਰਹਾਂਗੇ ਖਾਲਿਸਤਾਨ, ਪੁਲਿਸ ਨੇ ਦਿੱਤੀ ਸੁਰੱਖਿਆ

Punjab News: ਜਲਾਲਾਬਾਦ ਦੇ ਵਿਧਾਇਕ ਦੀ ਭੈਣ ਦੀ ਸੜਕ ਹਾਦਸੇ 'ਚ ਮੌਤ, ਖੜ੍ਹੇ ਟਰੱਕ ਨਾਲ ਹੋਈ ਕਾਰ ਦੀ ਟੱਕਰ,3 ਗੰਭੀਰ ਜ਼ਖ਼ਮੀ

Punjab News: ਜਲਾਲਾਬਾਦ ਦੇ ਵਿਧਾਇਕ ਦੀ ਭੈਣ ਦੀ ਸੜਕ ਹਾਦਸੇ 'ਚ ਮੌਤ, ਖੜ੍ਹੇ ਟਰੱਕ ਨਾਲ ਹੋਈ ਕਾਰ ਦੀ ਟੱਕਰ,3 ਗੰਭੀਰ ਜ਼ਖ਼ਮੀ

Punjab News: 26 ਜਨਵਰੀ ਤੋਂ ਪਹਿਲਾਂ ਪੁਲਿਸ ਦੀ ਵੱਡੀ ਕਾਰਵਾਈ ! ਘਰਾਂ ਚ ਨਜ਼ਰਬੰਦ ਕੀਤੇ ਗਰਮ ਖਿਆਲੀ ਲੀਡਰ, ਵਿਰੋਧ ਪ੍ਰਦਰਸ਼ਨ ਦੀ ਬਣਾਈ ਸੀ ਯੋਜਨਾ

Punjab News: 26 ਜਨਵਰੀ ਤੋਂ ਪਹਿਲਾਂ ਪੁਲਿਸ ਦੀ ਵੱਡੀ ਕਾਰਵਾਈ ! ਘਰਾਂ ਚ ਨਜ਼ਰਬੰਦ ਕੀਤੇ ਗਰਮ ਖਿਆਲੀ ਲੀਡਰ, ਵਿਰੋਧ ਪ੍ਰਦਰਸ਼ਨ ਦੀ ਬਣਾਈ ਸੀ ਯੋਜਨਾ

ਪੰਜਾਬ ਦੇ ਸਬ-ਰਜਿਸਟਰਾਰ ਦਫ਼ਤਰਾਂ 'ਚ ਲੱਗੇ 720 CCTV ਕੈਮਰਿਆਂ 'ਚੋਂ ਸਿਰਫ਼ 3 ਹੀ ਕਰਦੇ ਨੇ ਕੰਮ, ਜਾਣੋ ਤੀਜੀ ਅੱਖ 'ਤੇ ਕਿਸਨੇ ਪਾਇਆ ਪਰਦਾ ?

ਪੰਜਾਬ ਦੇ ਸਬ-ਰਜਿਸਟਰਾਰ ਦਫ਼ਤਰਾਂ 'ਚ ਲੱਗੇ 720 CCTV ਕੈਮਰਿਆਂ 'ਚੋਂ ਸਿਰਫ਼ 3 ਹੀ ਕਰਦੇ ਨੇ ਕੰਮ, ਜਾਣੋ ਤੀਜੀ ਅੱਖ 'ਤੇ ਕਿਸਨੇ ਪਾਇਆ ਪਰਦਾ ?

ਪ੍ਰਮੁੱਖ ਖ਼ਬਰਾਂ

Crime News: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਹਥਿਆਰ ਮੁਹੱਈਆ ਕਰਵਾਉਣ ਵਾਲਾ ਮਹਿਫੂਜ਼ ਖ਼ਾਨ ਗ੍ਰਿਫ਼ਤਾਰ, ਅਸਲ੍ਹਾ ਵੀ ਹੋਇਆ ਬਰਾਮਦ, ਇੱਕ ਹੋਰ ਕਰਨੀ ਸੀ ਵੱਡੀ ਵਾਰਦਾਤ

Crime News: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਹਥਿਆਰ ਮੁਹੱਈਆ ਕਰਵਾਉਣ ਵਾਲਾ ਮਹਿਫੂਜ਼ ਖ਼ਾਨ ਗ੍ਰਿਫ਼ਤਾਰ, ਅਸਲ੍ਹਾ ਵੀ ਹੋਇਆ ਬਰਾਮਦ, ਇੱਕ ਹੋਰ ਕਰਨੀ ਸੀ ਵੱਡੀ ਵਾਰਦਾਤ

ਅੱਤਵਾਦੀਆਂ ਨੇ ਫੌਜ ਦੇ ਕੈਂਪ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਇਲਾਕੇ 'ਚ ਸਰਚ ਆਪਰੇਸ਼ਨ ਤੇਜ਼

ਅੱਤਵਾਦੀਆਂ ਨੇ ਫੌਜ ਦੇ ਕੈਂਪ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਇਲਾਕੇ 'ਚ ਸਰਚ ਆਪਰੇਸ਼ਨ ਤੇਜ਼

ਹਿਮਾਚਲ ਪੁਲਿਸ ਨੇ ਫੜਿਆ ਪੰਜਾਬ ਦਾ ਨਸ਼ਾ ਤਸਕਰ, ਡਰੱਗਸ ਸਣੇ ਫੜੇ 3 ਦੋਸ਼ੀ

ਹਿਮਾਚਲ ਪੁਲਿਸ ਨੇ ਫੜਿਆ ਪੰਜਾਬ ਦਾ ਨਸ਼ਾ ਤਸਕਰ, ਡਰੱਗਸ ਸਣੇ ਫੜੇ 3 ਦੋਸ਼ੀ

ਗਣਤੰਤਰ ਦਿਵਸ ਤੋਂ ਪਹਿਲਾਂ ਵੱਡੀ ਵਾਰਦਾਤ, BSP ਆਗੂ ਹਰਵਿਲਾਸ ਰੱਜੂਮਾਜਰਾ ਨੂੰ ਮਾਰੀਆਂ ਗੋਲੀਆਂ, ਹੋਈ ਮੌਤ; ਲੜ ਚੁੱਕੇ ਸੀ ਵਿਧਾਨਸਭਾ ਚੋਣਾਂ

ਗਣਤੰਤਰ ਦਿਵਸ ਤੋਂ ਪਹਿਲਾਂ ਵੱਡੀ ਵਾਰਦਾਤ, BSP ਆਗੂ ਹਰਵਿਲਾਸ ਰੱਜੂਮਾਜਰਾ ਨੂੰ ਮਾਰੀਆਂ ਗੋਲੀਆਂ, ਹੋਈ ਮੌਤ; ਲੜ ਚੁੱਕੇ ਸੀ ਵਿਧਾਨਸਭਾ ਚੋਣਾਂ