News
News
ਟੀਵੀabp shortsABP ਸ਼ੌਰਟਸਵੀਡੀਓ
X

ਭੁੱਲ ਬਖਸ਼ਾਉਣ ਆਏ ਫੂਲਕਾ ਬਾਦਲ ਤੇ ਮਜੀਠੀਆ 'ਤੇ ਵਰ੍ਹੇ

Share:
ਅਮ੍ਰਿਤਸਰ: ਆਮ ਆਦਮੀ ਪਾਰਟੀ ਲੀਡਰ ਐਚ.ਐਸ ਫੂਲਕਾ ਪਾਰਟੀ ਦੀ ਗ਼ਲਤੀ ਦੀ ਭੁੱਲ ਬਖਸ਼ਾਉਣ ਲਈ ਅੱਜ ਹਰਮੰਦਰ ਸਾਹਿਬ ਪਹੁੰਚੇ। ਉਨ੍ਹਾਂ ਤੜਕੇ ਗੁਰੂ ਰਾਮ ਦਾਸ ਲੰਗਰ ਹਾਲ ਵਿਖੇ ਸੇਵਾ ਕੀਤੀ ਤੇ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਮੁਆਫੀ ਮੰਗੀ। ਦਰਅਸਲ ਬੀਤੇ ਐਤਵਾਰ ਅਮ੍ਰਿਤਸਰ 'ਚ ਨੌਜਵਾਨਾਂ ਲਈ ਜਾਰੀ ਕੀਤੇ ਗਏ ਮੈਨੀਫੈਸਟੋ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਹਰਮੰਦਰ ਸਾਹਿਬ ਪੁੱਜੇ ਫੂਲਕਾ ਨੇ ਬਿਕਰਮ ਮਜੀਠੀਆ ਅਤੇ ਪ੍ਰ੍ਕਾਸ਼ ਸਿੰਘ ਬਾਦਲ ਨੂੰ ਖੂਬ ਖਰੀਆਂ-ਖਰੀਆਂ ਸੁਣਾਈਆਂ।   ਫੂਲਕਾ ਨੇ ਕਿਹਾ ਕਿ ਪਾਰਟੀ ਕੋਲੋਂ ਜੋ ਵੀ ਗ਼ਲਤੀ ਹੋਈ ਹੈ ਉਹ ਅਣਜਾਣੇ 'ਚ ਹੋਈ ਹੈ। ਪਾਰਟੀ ਦੇ ਕਿਸੇ ਵੀ ਲੀਡਰ ਨੇ ਕੁੱਝ ਵੀ ਜਾਣ-ਬੁੱਝ ਕੇ ਨਹੀਂ ਕੀਤਾ। ਪਰ ਅਫਸੋਸ ਦੀ ਗੱਲ ਇਹ ਹੈ ਕਿ ਆਪਣੇ ਆਪ ਨੂੰ ਪੰਥਕ ਕਹਾਉਣ ਵਾਲਾ ਅਕਾਲੀ ਦਲ ਇਸ ਮੁੱਦੇ 'ਤੇ ਰਾਜਨੀਤੀ ਕਰ ਰਿਹਾ ਹੈ। ਉਨ੍ਹਾਂ ਬਿਕਰਮ ਮਜੀਠੀਆ ਵੱਲੋਂ ਅਰੁਣ ਜੇਤਲੀ ਦੇ ਸਾਹਮਣੇ ਗੁਰਬਾਣੀ ਦੀਆਂ ਲਾਈਨਾਂ ਨਾਲ ਕੀਤੀ ਗਈ ਛੇੜ ਛਾੜ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਮਜੀਠੀਆ ਨੇ ਇਹ ਗ਼ਲਤੀ ਕੀਤੀ ਸੀ ਤਾਂ ਉਸ ਕੋਲੋਂ ਅਸਤੀਫਾ ਕਿਉਂ ਨਹੀਂ ਮੰਗਿਆ ਗਿਆ।   ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਪੰਥ ਰਤਨ ਹਨ ਤੇ ਕੀ ਉਨ੍ਹਾਂ ਨੇ ਮਜੀਠੀਆ ਵਲੋਂ ਕੀਤੀ ਗਈ ਗ਼ਲਤੀ ਤੋਂ ਬਾਅਦ ਖੁਦ ਅਸਤੀਫਾ ਦਿੱਤਾ ਸੀ? ਇਸ ਲਈ ਉਨ੍ਹਾਂ ਨੂੰ ਚਾਹੀਦਾ ਹੈ ਕਿ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਨਾ ਕਰਨ। ਫੂਲਕਾ ਨੇ ਇਥੋਂ ਤੱਕ ਕਹਿ ਦਿੱਤਾ ਕਿ ਬਾਦਲ ਨੂੰ ਪੰਥ ਰਤਨ ਹੋਣ ਦੇ ਨਾਤੇ ਮਜੀਠੀਆ ਵਾਲੇ ਮਾਮਲੇ 'ਚ ਮੁਆਫੀ ਮੰਗ ਕੇ ਜਾਂ ਫਿਰ ਅਸਤੀਫਾ ਦੇ ਕੇ ਪੰਥ ਲਈ ਇੱਕ ਮਿਸਾਲ ਕਾਇਮ ਕਰਨੀ ਚਾਹੀਦੀ ਸੀ, ਪਰ ਉਨ੍ਹਾਂ ਅਜਿਹਾ ਕੁੱਝ ਵੀ ਨਹੀਂ ਕੀਤਾ। ਜੇਕਰ ਬਾਦਲ ਪੰਥ ਲਈ ਕੋਈ ਅਜਿਹਾ ਕੰਮ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਪੰਥ ਰਤਨ ਹੋਣ ਦਾ ਵੀ ਕੋਈ ਹੱਕ ਨਹੀਂ ਹੈ।
Published at : 10 Jul 2016 02:56 AM (IST) Tags: majithia BADAL AAP amritsar
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

PU ਸੈਨੇਟ ਚੋਣਾਂ ਨੂੰ ਲੈਕੇ ਵੱਡੀ ਖ਼ਬਰ! ਜਾਰੀ ਹੋਇਆ ਨੋਟੀਫਿਕੇਸ਼ਨ

PU ਸੈਨੇਟ ਚੋਣਾਂ ਨੂੰ ਲੈਕੇ ਵੱਡੀ ਖ਼ਬਰ! ਜਾਰੀ ਹੋਇਆ ਨੋਟੀਫਿਕੇਸ਼ਨ

ਪੰਜਾਬ 'ਚ AAP ਵਿਧਾਇਕ ਦੀ ਕਾਰ ਨਾਲ ਵਾਪਰਿਆ ਹਾਦਸਾ, ਮੌਕੇ 'ਤੇ ਮੌਜੂਦ ਸੀ MLA

ਪੰਜਾਬ 'ਚ AAP ਵਿਧਾਇਕ ਦੀ ਕਾਰ ਨਾਲ ਵਾਪਰਿਆ ਹਾਦਸਾ, ਮੌਕੇ 'ਤੇ ਮੌਜੂਦ ਸੀ MLA

Punjab News: ਪੰਜਾਬ ਦੇ ਗੁਰਦਾਸਪੁਰ 'ਚ ਹਮਲੇ ਤੋਂ ਬਾਅਦ ਇਨ੍ਹਾਂ ਆਗੂਆਂ ਦੀ ਸੁਰੱਖਿਆ ਹੋਈ ਸਖ਼ਤ, ਇਸ ਜ਼ਿਲ੍ਹੇ 'ਚ ਸਮੀਖਿਆ ਜਾਰੀ; ਜਾਣੋ ਪੂਰਾ ਮਾਮਲਾ..

Punjab News: ਪੰਜਾਬ ਦੇ ਗੁਰਦਾਸਪੁਰ 'ਚ ਹਮਲੇ ਤੋਂ ਬਾਅਦ ਇਨ੍ਹਾਂ ਆਗੂਆਂ ਦੀ ਸੁਰੱਖਿਆ ਹੋਈ ਸਖ਼ਤ, ਇਸ ਜ਼ਿਲ੍ਹੇ 'ਚ ਸਮੀਖਿਆ ਜਾਰੀ; ਜਾਣੋ ਪੂਰਾ ਮਾਮਲਾ..

AAP ਦੀ ਵੱਡੀ ਕਾਰਵਾਈ, ਮੇਅਰ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਜਾਣੋ ਪੂਰਾ ਮਾਮਲਾ

AAP ਦੀ ਵੱਡੀ ਕਾਰਵਾਈ, ਮੇਅਰ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਜਾਣੋ ਪੂਰਾ ਮਾਮਲਾ

ਹੁਣ 20 ਮਿੰਟਾਂ 'ਚ ਹੋ ਜਾਵੇਗੀ ਰਜਿਸਟਰੀ, ਮੁੱਖ ਮੰਤਰੀ ਮਾਨ ਨੇ ਕੀਤਾ ਵੱਡਾ ਐਲਾਨ, ਜਾਣੋ ਤਰੀਕਾ

ਹੁਣ 20 ਮਿੰਟਾਂ 'ਚ ਹੋ ਜਾਵੇਗੀ ਰਜਿਸਟਰੀ, ਮੁੱਖ ਮੰਤਰੀ ਮਾਨ ਨੇ ਕੀਤਾ ਵੱਡਾ ਐਲਾਨ, ਜਾਣੋ ਤਰੀਕਾ

ਪ੍ਰਮੁੱਖ ਖ਼ਬਰਾਂ

ਬਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਿਲਾਂ, ਲੱਗੀ ਇੱਕ ਹੋਰ ਧਾਰਾ, ਜਾਣੋ ਪੂਰਾ ਮਾਮਲਾ

ਬਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਿਲਾਂ, ਲੱਗੀ ਇੱਕ ਹੋਰ ਧਾਰਾ, ਜਾਣੋ ਪੂਰਾ ਮਾਮਲਾ

WPL ‘ਚ ਇਨ੍ਹਾਂ ਪੰਜ ਖਿਡਾਰੀਆਂ ‘ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਆਕਸਨ ‘ਚ ਟੀਮਾਂ ਲਾ ਸਕਦੀਆਂ ਮੋਟੀ ਬੋਲੀ

WPL  ‘ਚ ਇਨ੍ਹਾਂ ਪੰਜ ਖਿਡਾਰੀਆਂ ‘ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਆਕਸਨ ‘ਚ ਟੀਮਾਂ ਲਾ ਸਕਦੀਆਂ ਮੋਟੀ ਬੋਲੀ

PM Kisan 21st Installment: ਇਨ੍ਹਾਂ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਆਈ 21ਵੀਂ ਕਿਸ਼ਤ, ਜਾਣੋ ਕਿਉਂ ਅਟਕੇ ਪੈਸੇ? ਜਲਦੀ ਪੂਰੇ ਕਰੋ ਇਹ 3 ਕੰਮ... 

PM Kisan 21st Installment: ਇਨ੍ਹਾਂ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਆਈ 21ਵੀਂ ਕਿਸ਼ਤ, ਜਾਣੋ ਕਿਉਂ ਅਟਕੇ ਪੈਸੇ? ਜਲਦੀ ਪੂਰੇ ਕਰੋ ਇਹ 3 ਕੰਮ... 

ਜਲੰਧਰ 'ਚ ਬੱਚੀ ਦੇ ਕਤਲ 'ਤੇ ਜਥੇਦਾਰ ਗੜਗੱਜ ਦਾ ਵੱਡਾ ਐਲਾਨ! ਦੋਸ਼ੀ ਨੂੰ ਦਿੱਤੀ ਜਾਏ ਫਾਂਸੀ, ਇਨਸਾਫ਼ ਦੀ ਲੜਾਈ 'ਚ ਪਰਿਵਾਰ ਦੇ ਨਾਲ ਖੜੇ ਹਾਂ!

ਜਲੰਧਰ 'ਚ ਬੱਚੀ ਦੇ ਕਤਲ 'ਤੇ ਜਥੇਦਾਰ ਗੜਗੱਜ ਦਾ ਵੱਡਾ ਐਲਾਨ! ਦੋਸ਼ੀ ਨੂੰ ਦਿੱਤੀ ਜਾਏ ਫਾਂਸੀ, ਇਨਸਾਫ਼ ਦੀ ਲੜਾਈ 'ਚ ਪਰਿਵਾਰ ਦੇ ਨਾਲ ਖੜੇ ਹਾਂ!