News
News
ਟੀਵੀabp shortsABP ਸ਼ੌਰਟਸਵੀਡੀਓ
X

ਸ਼ਰਧਾ ਨਾਲ ਮਨਾਇਆ ਗਿਆ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ

Share:
ਅੰਮ੍ਰਿਤਸਰ: ਅਕਾਲ ਪੁਰਖ ਕੀ ਫੌਜ ਅਤੇ ਪੰਥਕ ਤਾਲਮੇਲ ਜਥੇਬੰਦੀ ਦੇ ਸੱਦੇ 'ਤੇ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਚੌਥੇ ਸਿੱਖ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 9 ਅਕਤੂਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਸੰਗਤ ਦੇ ਸਹਿਯੋਗ ਨਾਲ ਸਥਾਨਕ ਰੂਪਨਗਰ ਦੇ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਕੇ ਨਗਰ ਕੀਰਤਨ ਦੀ ਆਰੰਭਤਾ ਹੋਈ। ਨਿਸ਼ਾਨ ਸਾਹਿਬ ਦੀ ਅਗਵਾਈ ਵਿੱਚ ਅਰੰਭ ਹੋਏ ਇਸ ਨਗਰ ਕੀਰਤਨ ਵਿੱਚ ਵੱਖ ਵੱਖ ਕੀਰਤਨੀ ਜਥਿਆਂ, ਗੱਤਕਾ ਪਾਰਟੀਆਂ, ਸਕੂਲੀ ਬੱਚਿਆਂ ਤੇ ਬੈਂਡ ਪਾਰਟੀਆਂ ਨੇ ਉਤਸ਼ਾਹ ਨਾਲ ਹਾਜ਼ਰੀ ਲਗਵਾਈ। ਇਹ ਨਗਰ ਕੀਰਤਨ ਰੂਪ ਨਗਰ ਤੋਂ ਭਗਤਾਂ ਵਾਲਾ, ਕਟੜਾ ਕਰਮ ਸਿੰਘ, ਨਮਕ ਮੰਡੀ, ਆਟਾ ਮੰਡੀ, ਬਜ਼ਾਰ ਕਾਠੀਆਂ, ਬਜ਼ਾਰ ਮਾਈ ਸੇਵਾਂ ਤੋਂ ਹੁੰਦਾ ਹੋਇਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾ ਕੇ ਸਮਾਪਤ ਹੋਇਆ। ਪੰਥਕ ਤਾਲਮੇਲ ਜਥੇਬੰਦੀ ਦੇ ਕਨਵੀਨਰ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਨਗਰ ਕੀਰਤਨ ਦੀ ਸਮਾਪਤੀ ਦੀ ਅਰਦਾਸ ਕੀਤੀ। ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਵੱਖਰੀ ਪਹਿਚਾਣ ਦਾ ਪ੍ਰਤੀਕ ਹੈ। ਜਿਸ ਨੂੰ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਅਲੋਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਬਿਪਰਵਾਦੀ ਤਾਕਤਾਂ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਦੱਸਣ ਵਿੱਚ ਸਫਲ ਹੋ ਸਕਣ। ਉਨ੍ਹਾਂ ਕਿਹਾ ਕਿ ਹੁਣ ਸਿੱਖ ਜਾਗਰੂਕ ਹੋ ਚੁੱਕੇ ਹਨ ਤੇ ਪੰਥ ਦੋਸ਼ੀਆਂ ਦਾ ਅਜਿਹਾ ਕੋਈ ਮਨਸੂਬਾ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਅਕਾਲ ਪੁਰਖ ਦੀ ਫੌਜ ਦੇ ਕਨਵੀਨਰ ਐਡਵੋਕੇਟ ਜਸਵਿੰਦਰ ਸਿੰਘ ਨੇ ਸਮੁੱਚੀ ਕੌਮ ਨੂੰ ਗੁਰੂ ਰਾਮਦਾਸ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਸ ਸਾਲ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 17 ਅਕਤੂਬਰ ਨੂੰ ਹੈ।
Published at : 10 Oct 2016 10:22 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Moga 'ਚ 5 ਸਾਲ ਦੀ ਬੱਚੀ ਨਾਲ ਦੁਸ਼ਕਰਮ , ਹੋਲੀ ਖੇਡਦੇ ਸਮੇਂ ਬੱਚੀ ਨੂੰ ਅਗਵਾ ਕਰ ਕੇ ਲੈ ਗਿਆ ਗੁਆਂਢੀ ਡਰਾਈਵਰ 

Moga 'ਚ 5 ਸਾਲ ਦੀ ਬੱਚੀ ਨਾਲ ਦੁਸ਼ਕਰਮ , ਹੋਲੀ ਖੇਡਦੇ ਸਮੇਂ ਬੱਚੀ ਨੂੰ ਅਗਵਾ ਕਰ ਕੇ ਲੈ ਗਿਆ ਗੁਆਂਢੀ ਡਰਾਈਵਰ 

Punjab News: ਰਣਜੀਤ ਸਿੰਘ ਐਨਕਾਊਂਟਰ 'ਤੇ ਪੰਜਾਬ ਪੁਲਿਸ ਨੂੰ ਹਾਈਕੋਰਟ ਦਾ ਝਟਕਾ!

Punjab News: ਰਣਜੀਤ ਸਿੰਘ ਐਨਕਾਊਂਟਰ 'ਤੇ ਪੰਜਾਬ ਪੁਲਿਸ ਨੂੰ ਹਾਈਕੋਰਟ ਦਾ ਝਟਕਾ!

Punjab News: ਔਰਤਾਂ ਦੇ ਖਾਤਿਆਂ 'ਚ ਆਉਣਗੇ 1000-1000 ਰੁਪਏ, ਜਾਣੋ ਕਿਸ-ਕਿਸ ਦਾ ਆਏਗਾ ਲਿਸਟ 'ਚ ਨਾਮ

Punjab News: ਔਰਤਾਂ ਦੇ ਖਾਤਿਆਂ 'ਚ ਆਉਣਗੇ 1000-1000 ਰੁਪਏ, ਜਾਣੋ ਕਿਸ-ਕਿਸ ਦਾ ਆਏਗਾ ਲਿਸਟ 'ਚ ਨਾਮ

Canada 'ਚ ਤਰਨਤਾਰਨ ਦੇ 2 ਨੌਜਵਾਨਾਂ ਦੀ ਦਰਦਨਾਕ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

Canada 'ਚ ਤਰਨਤਾਰਨ ਦੇ 2 ਨੌਜਵਾਨਾਂ ਦੀ ਦਰਦਨਾਕ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਹੋਲੀ 'ਤੇ ਵਾਪਰੀ ਵੱਡੀ ਵਾਰਦਾਤ, 9 ਸਾਲ ਦੇ ਬੱਚੇ ਨੂੰ ਲੱਗੀ ਗੋਲੀ; ਮੱਚਿਆ ਹੜਕੰਪ

ਹੋਲੀ 'ਤੇ ਵਾਪਰੀ ਵੱਡੀ ਵਾਰਦਾਤ, 9 ਸਾਲ ਦੇ ਬੱਚੇ ਨੂੰ ਲੱਗੀ ਗੋਲੀ; ਮੱਚਿਆ ਹੜਕੰਪ

ਪ੍ਰਮੁੱਖ ਖ਼ਬਰਾਂ

IND VS ENG Semifinal: ਭਾਰਤੀ ਟੀਮ ਲਈ ਖਤਰਾ ਬਣ ਸਕਦੇ ਇੰਗਲੈਂਡ ਦੇ ਆਹ 5 ਖਿਡਾਰੀ, ਸੈਮੀਫਾਈਨਲ 'ਚ ਤੋੜ ਸਕਦੇ ਕਈਆਂ ਦੇ ਦਿਲ

IND VS ENG Semifinal: ਭਾਰਤੀ ਟੀਮ ਲਈ ਖਤਰਾ ਬਣ ਸਕਦੇ ਇੰਗਲੈਂਡ ਦੇ ਆਹ 5 ਖਿਡਾਰੀ, ਸੈਮੀਫਾਈਨਲ 'ਚ ਤੋੜ ਸਕਦੇ ਕਈਆਂ ਦੇ ਦਿਲ

ਪੁਰਾਣੀ ਰੰਜਿਸ਼ ਕਾਰਨ ਪਰਿਵਾਰ 'ਤੇ ਹਮਲਾ, ਹਮਲਾਵਰਾਂ ਨੇ ਸੁੱਟੀਆਂ ਪੈਟਰੋਲ ਦੀਆਂ ਬੋਤਲਾਂ; ਮੱਚਿਆ ਚੀਕ ਚੀਹਾੜਾ

ਪੁਰਾਣੀ ਰੰਜਿਸ਼ ਕਾਰਨ ਪਰਿਵਾਰ 'ਤੇ ਹਮਲਾ, ਹਮਲਾਵਰਾਂ ਨੇ ਸੁੱਟੀਆਂ ਪੈਟਰੋਲ ਦੀਆਂ ਬੋਤਲਾਂ; ਮੱਚਿਆ ਚੀਕ ਚੀਹਾੜਾ

ਮੋਹਾਲੀ 'ਚ WhatsApp 'ਤੇ ਧੋਖਾਧੜੀ, 800% ਰਿਟਰਨ ਦਾ ਲਾਲਚ, 1.30 ਕਰੋੜ ਦਾ ਨੁਕਸਾਨ!

ਮੋਹਾਲੀ 'ਚ WhatsApp 'ਤੇ ਧੋਖਾਧੜੀ, 800% ਰਿਟਰਨ ਦਾ ਲਾਲਚ, 1.30 ਕਰੋੜ ਦਾ ਨੁਕਸਾਨ!

Canada 'ਚ ਪੰਜਾਬੀ ਮੂਲ ਦੀ Youtuber ਨੈਨਸੀ ਗਰੇਵਾਲ ਦੀ ਹੱਤਿਆ, ਘਰ 'ਚ ਵੜ ਕੇ ਮਾਰੇ ਚੂਕੇ, ਲਹੂ-ਲੁਹਾਨ ਛੱਡ ਹੋਏ ਫਰਾਰ

Canada 'ਚ ਪੰਜਾਬੀ ਮੂਲ ਦੀ Youtuber ਨੈਨਸੀ ਗਰੇਵਾਲ ਦੀ ਹੱਤਿਆ, ਘਰ 'ਚ ਵੜ ਕੇ ਮਾਰੇ ਚੂਕੇ, ਲਹੂ-ਲੁਹਾਨ ਛੱਡ ਹੋਏ ਫਰਾਰ